‘ਵਰਲਡਸ ਯੂਨੀਵਰਸਿਟੀ ਵਿਦ ਰੀਅਲ ਇੰਪੈਕਟ’ ’ਚ GNDU ਮੋਹਰੀ ਯੂਨੀਵਰਸਿਟੀਆਂ ’ਚ ਸ਼ਾਮਲ

Friday, Aug 26, 2022 - 03:56 PM (IST)

‘ਵਰਲਡਸ ਯੂਨੀਵਰਸਿਟੀ ਵਿਦ ਰੀਅਲ ਇੰਪੈਕਟ’ ’ਚ GNDU ਮੋਹਰੀ ਯੂਨੀਵਰਸਿਟੀਆਂ ’ਚ ਸ਼ਾਮਲ

ਅੰਮ੍ਰਿਤਸਰ (ਸੰਜੀਵ) : ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸਰਵੇ ਏਜੰਸੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੱਖ-ਵੱਖ ਸਰਵੇਖਣਾਂ 'ਚ ਉੱਚ ਦਰਜੇ ਦੇਣ ਤੋਂ ਬਾਅਦ ਹੁਣ ਵਰਲਡਸ ਯੂਨੀਵਰਸਿਟੀ ਵਿਦ ਰੀਅਲ ਇੰਪੈਕਟ (ਡਬਲਯੂ. ਯੂ. ਆਰ. ਆਈ.) ਨੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਬਿਹਤਰੀਨ ਯੂਨੀਵਰਸਿਟੀਆਂ 'ਚ ਰੱਖਦੇ ਹੋਏ, ਪਹਿਲੀਆਂ 100 ਯੂਨੀਵਰਸਿਟੀਆਂ ਵਿਚ ਰੱਖਿਆ ਹੈ।

ਇਹ ਵੀ ਪੜ੍ਹੋ : ਲੁਟੇਰਿਆਂ ਨੇ ਪੁਲਸ ਮੁਲਾਜ਼ਮ ’ਤੇ ਹਮਲਾ ਕਰ ਮੋਬਾਈਲ ਅਤੇ ਨਕਦੀ ਖੋਹੀ

ਹਾਲ ਹੀ 'ਚ ਜਿਹੜੇ ਨਤੀਜੇ ਜਾਰੀ ਕੀਤੇ ਗਏ ਹਨ, ਉਨ੍ਹਾਂ 'ਚ ਉੱਚ ਦਰਜੇ ਦੀ ਨੈਤਿਕਤਾ ਵਾਲੀਆਂ ਯੂਨੀਵਰਸਿਟੀਆਂ 'ਚ ਸ਼ਾਮਲ ਕਰਦੇ ਹੋਏ ਇਸ ਨੂੰ 51-100ਵੇਂ ਵਰਗ ਵਿਚ ਰੱਖਿਆ ਹੈ। ਜਦੋਂਕਿ ਓਵਰਆਲ ਮੁਲਾਂਕਣ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 101-220 ਦੇ ਵਿਚ ਰੱਖਦਿਆਂ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਹੋਣ ਦਾ ਮਾਣ ਦੇ ਦਿੱਤਾ ਹੈ। ਇਸ ਪ੍ਰਾਪਤੀ ’ਤੇ ਜਿੱਥੇ ਸਾਰੇ ਯੂਨੀਵਰਸਿਟੀ ਦੇ ਭਾਈਚਾਰੇ ਵੱਲੋਂ ਇਸ ਦਾ ਸਿਹਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਅਣਥੱਕ ਮਿਹਨਤ ਅਤੇ ਦੂਰ-ਦ੍ਰਿਸ਼ਟੀ ਨੂੰ ਦਿੱਤਾ ਹੈ।


author

Harnek Seechewal

Content Editor

Related News