ਭੈਣੀ ਮੀਆਂ ਖਾਂ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ, 8 ’ਤੇ ਮਾਮਲਾ ਦਰਜ

02/09/2023 12:42:24 PM

ਗੁਰਦਾਸਪੁਰ (ਵਿਨੋਦ)- ਕਿਸਾਨਾਂ ਦੇ ਖੇਤਾਂ ’ਚ ਲੱਗੀਆਂ ਪਾਣੀ ਵਾਲੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ’ਤੇ ਧਾਰਾ 380,457 ਦੇ ਤਹਿਤ ਮਾਮਲਾ ਦਰਜ ਕਰਕੇ ਭੈਣੀ ਮੀਆਂ ਖਾਂ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਚੋਰ ਗਿਰੋਹ ਚੋਰੀ ਕਰਨ ਸਮੇਂ ਇਨੋਵਾ ਗੱਡੀ ਦਾ ਇਸਤੇਮਾਲ ਕਰਦੇ ਸਨ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਮੋਹਨ ਸਿੰਘ ਨੇ ਦੱਸਿਆ ਕਿ ਸਰਪੰਚ ਜਾਗੋਵਾਲ ਬੇਟ ਦੇ ਸਰਪੰਚ ਅਮਰੀਕ ਸਿੰਘ ਨੇ ਬਿਆਨ ਦਿੱਤਾ ਕਿ ਉਹ ਪਿੰਡ ਦਾ ਮੋਜੂਦਾ ਸਰਪੰਚ ਹੈ। ਮਿਤੀ 29/30-1-2023 ਦੀ ਦਰਮਿਆਨੀ ਰਾਤ ਨੂੰ ਉਸ ਦੇ ਖੇਤਾਂ ਵਿਚ ਲੱਗੀ ਮੋਟਰ ਪਾਣੀ ਵਾਲੀ ਪੰਜ ਹਾਰਸ ਪਾਵਰ ਮਾਰਕਾ ਲੂਬੀ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਰਪੰਚ ਅਮਰੀਕ ਸਿੰਘ ਨੂੰ ਪਤਾ ਲੱਗਾ ਕਿ ਇਸ ਰਾਤ ਉਸ ਦੇ ਪਿੰਡ ਦੇ ਕਰਨੈਲ ਸਿੰਘ, ਪੂਰਨ ਸਿੰਘ, ਚੰਨਣ ਸਿੰਘ, ਤੇਜਿੰਦਰ ਸਿੰਘ , ਬਲਵਿੰਦਰ ਸਿੰਘ, ਅਮਜੀਤ ਸਿੰਘ ਵਾਸੀਆਨ ਜਾਗੋਵਾਲ ਬੇਟ ਅਤੇ ਸਰਬਜੀਤ ਸਿੰਘ , ਫੌਜਾ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ ਵਾਸੀਆਨ ਭੈਣੀ ਪਸਵਾਲ ਦੀਆਂ ਵੀ ਖ਼ੇਤਾਂ ਵਿਚ ਲੱਗੀਆਂ ਪਾਣੀ ਵਾਲੀਆਂ ਮੋਟਰਾਂ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਈਆਂ ਹਨ।

ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ 28 ਰਾਊਂਡ ਫ਼ਾਇਰ ਕਰਕੇ ਡਰੋਨ ਨੂੰ ਭੇਜਿਆ ਵਾਪਸ

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਚੋਰੀਆਂ ਦੀ ਭਾਲ ਕਰਨ ’ਤੇ ਪਤਾ ਲੱਗਾ ਕਿ ਇਹ ਮੁਲਜ਼ਮ ਗੋਰੂ ਪੁੱਤਰ ਸਤਪਾਲ, ਜੱਜੀ ਪੁੱਤਰ ਬਿੱਲੀ, ਜਸਬੀਰ ਸਿੰਘ ਪੁੱਤਰ ਤਰਸੇਮ ਸਿੰਘ, ਸੋਰਵ ਪੁੱਤਰ ਰਾਮੇਸ , ਟਿੰਮਾ ਪੁੱਤਰ ਕੰਜੂ ਵਾਸੀਆਨ ਕੋਟ ਖਾਨ ਮੁਹੰਮਦ, ਅਮਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸੂਚਾ ਥਾਣਾ ਕਾਹਨੂੰਵਾਨ, ਭਿੰਦਾ ਪੁੱਤਰ ਰਾਜੂ ਵਾਸੀ ਤੁਗਲਵਾਲ, ਮੋਜੂ ਉਰਫ਼ ਗੁਰਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਖੁਸ਼ਹਾਲਪੁਰ ਨੇ ਰਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ। ਜਿੰਨਾਂ ਕੋਲ ਇਕ ਚਿੱਟੇ ਰੰਗ ਦੀ ਇਨੋਵਾ ਗੱਡੀ ਹੈ, ਜੋ ਰਾਤ ਸਮੇਂ ਜਿਮੀਂਦਾਰਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਚੋਰੀ ਕਰਕੇ ਗੱਡੀ ਵਿਚ ਲੋਡ ਕਰਕੇ ਜਾਂਦੇ ਹਨ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਅਮਰੀਕ ਸਿੰਘ ਸਰਪੰਚ ਦੇ ਬਿਆਨਾਂ ’ਤੇ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮ ਸੌਰਵ ਪੁੱਤਰ ਰਾਮੇਸ ਵਾਸੀ ਕੋਟ ਖਾਨ ਮੁਹੰਮਦ ਤੇ ਅਮਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸੂਚਾ ਥਾਣਾ ਕਾਹਨੂੰਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਬਾਕੀ ਮੁਲਜ਼ਮ ਫ਼ਰਾਰ ਹਨ। ਜਿੰਨਾਂ ਨੂੰ ਫੜਣ ਦੇ ਲਈ ਛਾਪੇਮਾਰੀ ਜਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News