ਮਿਲਟਰੀ ’ਚ ਭਰਤੀ ਕਰਵਾਉਣ ਨੂੰ ਲੈ ਮਾਰੀ 1 ਕਰੋੜ 19 ਲੱਖ ਦੀ ਠੱਗੀ
Monday, Sep 21, 2026 - 04:10 PM (IST)
ਤਰਨਤਾਰਨ (ਰਮਨ)-ਮਿਲਟਰੀ ਵਿਚ ਭਰਤੀ ਕਰਵਾਉਣ ਨੂੰ ਲੈ ਕੇ 1 ਕਰੋੜ 19 ਲੱਖ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿਚ ਥਾਣਾ ਝਬਾਲ ਦੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੰਗਲ ਸਿੰਘ ਪੁੱਤਰ ਦੀਸ਼ਾ ਸਿੰਘ ਵਾਸੀ ਪਿੰਡ ਭੁੱਚਰ ਕਲਾਂ ਵੱਲੋਂ ਜ਼ਿਲੇ ਦੇ ਐੱਸ. ਐੱਸ. ਪੀ. ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਦਿੱਤੀ ਗਈ ਸੀ ਕਿ ਮਿਲਟਰੀ ਵਿਚ ਭਰਤੀ ਕਰਵਾਉਣ ਨੂੰ ਲੈ ਕੇ ਉਸ ਨਾਲ ਇਕ ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਕੀਤੀ ਗਈ ਹੈ, ਜਿਸਦੇ ਸਬੰਧ ਵਿਚ ਐੱਸ.ਐੱਸ.ਪੀ ਵੱਲੋਂ ਇਸ ਦਰਖਾਸਤ ਨੂੰ ਜਾਂਚ ਲਈ ਪ੍ਰਵੇਸ਼ ਚੋਪੜਾ ਡੀ.ਐੱਸ.ਪੀ. ਸਪੈਸ਼ਲ ਨੂੰ ਮਾਰਕ ਕੀਤਾ ਗਿਆ, ਜਿਨ੍ਹਾਂ ਵੱਲੋਂ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਰਿਪੋਰਟ ਨੂੰ ਤਿਆਰ ਕਰਦੇ ਹੋਏ ਅਗਲੇਰੀ ਕਾਰਵਾਈ ਲਈ ਐੱਸ.ਐੱਸ.ਪੀ ਨੂੰ ਭੇਜ ਦਿੱਤਾ ਗਿਆ। ਜਿਸ ’ਚ ਮੰਗਲ ਸਿੰਘ ਨਾਲ ਇਕ ਕਰੋੜ 19 ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਤਸਦੀਕ ਪਾਇਆ ਗਿਆ।
ਇਹ ਵੀ ਪੜ੍ਹੋ-ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਮੰਗਲ ਸਿੰਘ ਦੇ ਬਿਆਨਾਂ ਹੇਠ ਥਾਣਾ ਝਬਾਲ ਵਿਖੇ ਦਰਸ਼ਨਾ ਭਾਰਤਵਾਜ ਪਤਨੀ ਸੰਜੇ ਕੁਮਾਰ ਵਾਸੀ ਸੋਨੀਤਪੁਰ ਹਾਲ ਵਾਸੀ ਬੰਗਲੌਰ ਅਤੇ ਨੂਰ ਇਸਲਾਮ ਪੁੱਤਰ ਐਨਲ ਹੱਕ ਸਾਰੇ ਕਰਸੀ ਕਰਾਸ ਇਬਰਾਹਿਮ ਸਾਹਿਬ ਸਟਰੀਟ, ਗੋਬਿੰਦਪੁਰਾ, ਬੰਗਲੌਰ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਕਰਤਾਰਪੁਰ ਲਾਂਘੇ ਦੇ ਜਲਦੀ ਖੁੱਲ੍ਹਣ ਨੂੰ ਲੈ ਕੇ ਦੋਵਾਂ ਪਾਸਿਓਂ ਹੋਵੇਗੀ ਅਰਦਾਸ, ਜਥੇਦਾਰ ਵੀ ਹੋਣਗੇ ਸ਼ਾਮਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
