ਫੋਰਟੀਫਾਈਡ ਰਾਈਸ ਨਿਯਮਾਂ 'ਚ ਜਲਦ ਸੁਧਾਰ ਨਾ ਕੀਤਾ ਗਿਆ ਤਾਂ 700 ਕਰੋੜ ਦਾ ਹੋਵੇਗਾ ਨੁਕਸਾਨ

Saturday, Oct 21, 2023 - 01:46 PM (IST)

ਅੰਮ੍ਰਿਤਸਰ- ਫੋਰਟੀਫਾਈਡ ਰਾਈਸ ਕੇਰਨਲ (ਐੱਫ਼ਆਰਕੇ) ਟੈਸਟਿੰਗ ਮਾਪਦੰਡਾਂ ਨੂੰ ਦੋ ਮਹੀਨਿਆਂ ਅੰਦਰ ਬਦਲਣ ਦੇ ਕੇਂਦਰ ਵਲੋਂ ਫ਼ੈਸਲੇ ਨੂੰ ਲੈ ਕੇ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦਾ ਸਮਰਥਨ ਨਹੀਂ ਮਿਲਿਆ ਜਿਸ 'ਤੇ ਚੌਲ ਮਿੱਲ ਮਾਲਕ 10 ਅਕਤੂਬਰ ਤੋਂ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਵਿਰੁੱਧ ਪ੍ਰਦਰਸ਼ਨ ਕਰ ਰਹੀ ਹੈ। ਪਿਛਲੇ ਸਾਲ FCI ਦੁਆਰਾ ਇਕੱਤਰ ਕੀਤੇ ਗਏ ਜ਼ਿਆਦਾਤਰ FRK ਨਮੂਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਵੱਲੋਂ ਨਿਰਧਾਰਤ ਸੀਮਾਵਾਂ ਤੋਂ ਘੱਟ ਪਾਏ ਗਏ ਸਨ। ਬਾਅਦ 'ਚ FCI ਨੇ ਮਿੱਲ ਮਾਲਕਾਂ ਨੂੰ ਸਾਰੇ ਬਾਇਓਂਡ ਰਿਜੈਕਸ਼ਨ ਲਿਮਿਟ (BRL) ਸਟੈਕ ਨੂੰ ਬਦਲਣ ਲਈ ਕਿਹਾ।

ਇਹ ਵੀ ਪੜ੍ਹੋ- ਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ 'ਚ ਅਮਰੀਕਾ ਤੇ ਯੂਕੇ ਨੇ ਕੀਤਾ ਕੈਨੇਡਾ ਦਾ ਸਮਰਥਨ

ਪ੍ਰਦਰਸ਼ਨ ਕਰ ਰਹੇ ਚੌਲ ਮਿੱਲ ਮਾਲਕਾਂ ਨੇ ਕਿਹਾ ਕਿ ਜੇਕਰ ਐੱਫਸੀਆਈ ਨੇ ਕੋਈ ਢਿੱਲ ਨਾ ਦਿੱਤੀ ਤਾਂ ਉਨ੍ਹਾਂ ਨੂੰ ਕਰੀਬ 700 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਲਾਲ ਸੈਣੀ ਨੇ ਕਿਹਾ ਜੇਕਰ ਮਿੱਲਰਾਂ ਦੁਆਰਾ ਸਪਲਾਈ ਕੀਤੇ ਗਏ ਚੌਲ ਨਿਰਧਾਰਨ ਅਨੁਸਾਰ ਨਹੀਂ ਹਨ, ਤਾਂ ਐੱਫਸੀਆਈ ਨੂੰ ਇਸ ਨੂੰ ਕਸਟਮ ਮਿਲ ਕੀਤੇ ਚੌਲਾਂ ਵਜੋਂ ਵਿਚਾਰਨਾ ਚਾਹੀਦਾ ਹੈ।
ਸੈਣੀ ਨੇ ਕਿਹਾ ਕਿ ਮਿੱਲ ਮਾਲਕਾਂ ਨੇ ਕੇਂਦਰੀ ਪ੍ਰਵਾਨਿਤ ਨਿਰਮਾਤਾਵਾਂ ਤੋਂ ਐੱਫਆਰਕੇ ਖ਼ਰੀਦਿਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਕਸਟਮ-ਮਿਲਡ ਰਾਈਸ (ਸੀਐੱਮਆਰ) ਨਾਲ ਮਿਲਾਇਆ ਸੀ। 

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, 'ਆਪ' 'ਚ ਸ਼ਾਮਲ ਹੋਇਆ ਮਾਝੇ ਦਾ ਸੀਨੀਅਰ ਆਗੂ

ਯੂਨੀਅਨ ਮੈਂਬਰਾਂ ਨੇ ਸੂਬਾ ਸਰਕਾਰ ’ਤੇ 44 ਰਾਈਸ ਮਿੱਲਰਾਂ ਨੂੰ ਬਲੈਕਲਿਸਟ ਕਰਨ ਦਾ ਵੀ ਇਲਜ਼ਾਮ ਲਾਇਆ। ਇਹ ਮਿੱਲਰ ਐੱਫਸੀਆਈ ਅਧਿਕਾਰੀਆਂ 'ਤੇ ਸੀਬੀਆਈ ਦੁਆਰਾ ਛਾਪੇਮਾਰੀ ਨਾਲ ਸਬੰਧਤ ਮਾਮਲਿਆਂ ਵਿੱਚ ਗਵਾਹ ਸਨ। ਸੈਣੀ ਨੇ ਕਿਹਾ ਨਾ ਤਾਂ ਸੀਬੀਆਈ ਅਤੇ ਨਾ ਹੀ ਐੱਫਸੀਆਈ ਨੇ ਉਸ ਨੂੰ ਬਲੈਕਲਿਸਟ ਕਰਨ ਦੀ ਸਿਫ਼ਾਰਸ਼ ਕੀਤੀ ਸੀ।

ਇਹ ਵੀ ਪੜ੍ਹੋ- ਹਸਪਤਾਲ 'ਚ ਪਿਓ ਦਾ ਪਤਾ ਲੈਣ ਗਈਆਂ ਧੀਆਂ 'ਤੇ ਲੁਟੇਰਿਆਂ ਨੇ ਬੋਲਿਆ ਧਾਵਾ, ਕੀਤਾ ਲਹੂ ਲੁਹਾਣ

ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ: ਅਮਰ ਸਿੰਘ ਜਿਨ੍ਹਾਂ ਨੇ ਕੇਂਦਰ ਕੋਲ ਇਹ ਮੁੱਦਾ ਉਠਾਇਆ ਸੀ, ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੋਵਾਂ ਨੂੰ ਇਸ ਦਾ ਸੁਖਾਵਾਂ ਹੱਲ ਕੱਢਣਾ ਚਾਹੀਦਾ ਹੈ। ਇਸ ਤੋਂ ਇਲਾਵਾ FRK ਬਾਰੇ ਫ਼ੈਸਲੇ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਹਿੱਸੇਦਾਰਾਂ ਨੂੰ ਸ਼ਾਮਲ ਕਰਕੇ ਨੀਤੀ ਬਣਾਈ ਜਾਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News