ਰੰਜਿਸ਼ ਦੇ ਚਲਦਿਆਂ ਨੌਜਵਾਨ ''ਤੇ ਚਲਾਈਆਂ ਗੋਲੀਆਂ

10/14/2019 8:43:55 PM

ਬਟਾਲਾ, (ਬੇਰੀ)— ਨਜ਼ਦੀਕੀ ਪਿੰਡ ਪੱਬਾਂਰਾਲੀ ਵਿਖੇ 2 ਕਾਰਾਂ 'ਤੇ ਸਵਾਰ ਨੌਜਵਾਨਾਂ ਵਲੋਂ ਮੋਟਰਸਾਈਕਲ ਸਵਾਰਾਂ 'ਤੇ ਚਲਾਈਆਂ ਗੋਲੀਆਂ ਨਾਲ ਇਕ ਨੌਜਵਾਨ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ, ਜਦਕਿ ਦੂਜਾ ਵਾਲ-ਵਾਲ ਬੱਚ ਗਿਆ।
ਇਸ ਸਬੰਧੀ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਰਜਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਖਾਨੋਵਾਲ ਨੇ ਦੱਸਿਆ ਕਿ ਉਹ ਆਪਣੇ ਜੀਜਾ ਦੇ ਭਰਾ ਗੁਰਮੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪੱਬਾਂਰਾਲੀ ਕਲਾਂ ਨਾਲ ਸਮਾਗਮ ਤੋਂ ਵਾਪਸ ਮੋਟਰਸਾਈਕਲ 'ਤੇ ਪਰਤ ਰਹੇ ਸਨ। ਜਦੋਂ ਉਹ ਦੋਵੇਂ ਪਿੰਡ ਪੱਬਾਂਰਾਲੀ ਨੇੜੇ ਪਹੁੰਚੇ ਤਾਂ ਇਸੇ ਦੌਰਾਨ 2 ਕਾਰਾਂ 'ਚ ਸਵਾਰ ਵੱਖ-ਵੱਖ ਨੌਜਵਾਨਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਗੁਰਮੀਤ ਸਿੰਘ ਤਾਂ ਵਾਲ-ਵਾਲ ਬੱਚ ਗਿਆ ਪਰ ਉਸਦੀ ਸੱਜੀ ਬਾਂਹ 'ਤੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਜਿਸ 'ਤੇ ਉਸ ਨੂੰ ਇਲਾਜ ਲਈ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਬਟਾਲਾ ਰੈਫਰ ਕਰ ਦਿੱਤਾ।
ਇਸ ਦੌਰਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਵਿਅਕਤੀ ਉਸਦੇ ਪਛਾਣ ਦੇ ਹੀ ਹਨ, ਜਿਨ੍ਹਾਂ ਨੇ ਪਹਿਲਾਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਇਹ ਸਭ ਰੰਜਿਸ਼ਨ ਹੋ ਰਿਹਾ ਹੇ। ਉਕਤ ਮਾਮਲੇ ਸਬੰਧੀ ਪੁਲਸ ਚੌਕੀ ਮਾਲੇਵਾਲ ਨੇ ਕਾਰਵਾਈ ਕਰਦਿਆਂ ਫਿਲਹਾਲ ਇਕ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਹੈ ਜਦਕਿ ਦੂਜੀ ਦੀ ਤਲਾਸ਼ ਜਾਰੀ ਹੈ।
 


KamalJeet Singh

Content Editor

Related News