25 ਲੱਖ ਰੁਪਏ ਫਿਰੌਤੀ ਨਾ ਦੇਣ ''ਤੇ ਕੀਤੀ ਫਾਇਰਿੰਗ, ਗੈਂਗਸਟਰ ਲੰਡਾ ਤੇ ਸੱਤਾ ਖ਼ਿਲਾਫ਼ ਮਾਮਲਾ ਦਰਜ
Friday, Mar 22, 2024 - 04:29 PM (IST)
ਤਰਨਤਾਰਨ (ਰਮਨ ਚਾਵਲਾ)- ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਸਤਨਾਮ ਸਿੰਘ ਸੱਤਾ ਵੱਲੋਂ ਸਕੂਲ ਮਾਲਕ ਜੋੜੇ ਪਾਸੋਂ 25 ਲੱਖ ਰੁਪਏ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਨਾ ਦੇਣ ਦੇ ਚੱਲਦਿਆਂ ਘਰ ਦੇ ਬਾਹਰ ਦੇਰ ਰਾਤ ਫਾਇਰਿੰਗ ਹੋਣ ਤੋਂ ਬਾਅਦ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਲਖਬੀਰ ਸਿੰਘ ਲੰਡਾ ਅਤੇ ਸਤਨਾਮ ਸਿੰਘ ਸੱਤਾ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ’ਚ ਫਿਰੌਤੀ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨਾਲ ਵਪਾਰੀਆਂ ਤੇ ਕਾਰੋਬਾਰੀਆਂ ’ਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰਨ
ਪ੍ਰਤਾਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੀਵਾਲਾ ਨੇ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੀ ਪਤਨੀ ਸਵਿੰਦਰ ਕੌਰ ਨਾਲ ਮਿਲ ਕੇ ਪਿੰਡ ਰੂੜੀਵਾਲਾ ਵਿਖੇ ਨਿੱਜੀ ਸਕੂਲ ਚਲਾਉਂਦੇ ਹਨ। ਬੀਤੀ 23 ਫਰਵਰੀ ਨੂੰ ਉਸਦੀ ਪਤਨੀ ਸਵਿੰਦਰ ਕੌਰ ਦੇ ਮੋਬਾਈਲ ਉੱਪਰ ਵਿਦੇਸ਼ੀ ਨੰਬਰ ਰਾਹੀਂ ਵਟਸਐਪ ਮੈਸੇਜ ਆਇਆ, ਇਸ ਤੋਂ ਬਾਅਦ ਇਕ ਕਾਲ ਵੀ ਆਈ, ਜਿਸ ਨੂੰ ਚੁੱਕਣ ਤੋਂ ਬਾਅਦ ਵਿਅਕਤੀ ਨੇ ਆਪਣਾ ਨਾਮ ਸੱਤਾ ਨੌਸ਼ਹਿਰਾ ਵਾਲਾ ਦੱਸਿਆ ਪ੍ਰੰਤੂ ਸਵਿੰਦਰ ਕੌਰ ਨੇ ਕਿਹਾ ਅਸੀਂ ਕਿਸੇ ਵੀ ਸੱਤੇ ਨੌਸ਼ਹਿਰਾ ਨੂੰ ਨਹੀਂ ਜਾਣਦੇ, ਕਹਿ ਕੇ ਫੋਨ ਕਾਲ ਬੰਦ ਕਰ ਦਿੱਤੀ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਚੱਲਦਿਆਂ MLA ਜੀਵਨਜੋਤ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
ਇਸ ਤੋਂ ਬਾਅਦ 15-16 ਮਾਰਚ ਦੀ ਦਰਮਿਆਨੀ ਰਾਤ ਕਰੀਬ 12:30 ਵਜੇ ਜਦੋਂ ਉਹ ਸਮੇਤ ਪਰਿਵਾਰ ਆਪਣੇ ਆਪਣੇ ਕਮਰੇ ਵਿਚ ਮੌਜੂਦ ਸਨ ਤਾਂ ਘਰ ਦੇ ਬਾਹਰ ਫਾਇਰਿੰਗ ਹੋਣ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਉਨ੍ਹਾਂ ਆਪਣਾ ਘਰ ਵਿਚ ਲੱਗਾ ਕੈਮਰਾ ਖੋਲ ਕੇ ਵੇਖਿਆ ਤਾਂ ਇਕ ਮੋਟਰਸਾਈਕਲ ਉੱਪਰ ਸਵਾਰ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਆ ਕੇ ਫਾਇਰਿੰਗ ਕੀਤੀ ਜਾਂਦੀ ਵਿਖਾਈ ਦਿੰਦੀ ਹੈ। ਜਿਸ ਦੌਰਾਨ ਉਨ੍ਹਾਂ ਦੇ ਘਰ ਅੰਦਰ ਤਿੰਨ ਗੋਲੀਆਂ ਵੱਜਣ ਨਾਲ ਨੁਕਸਾਨ ਵੀ ਹੋ ਗਿਆ। ਉਸ ਰਾਤ ਸਾਰੇ ਪਰਿਵਾਰ ਨੇ ਜਾਗਦੇ ਹੋਏ ਸਮਾਂ ਕੱਟਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਵਾਰਦਾਤ ਤੋਂ ਬਾਅਦ 16 ਮਾਰਚ ਦੀ ਸਵੇਰ ਨੂੰ ਉਸਦੀ ਪਤਨੀ ਦੇ ਮੋਬਾਈਲ ਉੱਪਰ ਫਿਰ ਸੱਤੇ ਦੀ ਮੋਬਾਈਲ ਕਾਲ ਆਉਂਦੀ ਹੈ ਜੋ ਕਹਿੰਦਾ ਹੈ ਕਿ ਤੁਸੀਂ ਮੇਰਾ ਫੋਨ ਬਿਨਾਂ ਗੱਲ ਸੁਣੇ ਕੱਟ ਦਿੱਤਾ ਸੀ ਇਹ ਉਸੇ ਦਾ ਨਤੀਜਾ ਹੈ। ਸਤਨਾਮ ਸਿੰਘ ਸੱਤਾ ਵੱਲੋਂ ਉਸਦੀ ਪਤਨੀ ਸੁਵਿੰਦਰ ਕੌਰ ਪਾਸੋਂ 25 ਲੱਖ ਰੁਪਏ ਦੀ ਫਿਰੌਤੀ ਦੇਣ ਸਬੰਧੀ ਮੰਗ ਕੀਤੀ ਜਾਂਦੀ ਹੈ। ਨਾ ਕਰਨ ਦੀ ਸੂਰਤ ਵਿਚ ਪਰਿਵਾਰਕ ਮੈਂਬਰਾਂ ਨੂੰ ਜਾਨੋ ਮਾਰ ਦੇਣ ਦੀ ਧਮਕੀ ਦਿੱਤੀ ਗਈ। ਇਸ ਦੌਰਾਨ ਪਤਨੀ ਵੱਲੋਂ ਤਰਲੇ ਮਿਨਤਾਂ ਕਰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਪਾਸ ਇੰਨੇ ਰੁਪਏ ਨਹੀਂ ਹਨ, ਜਿਸ ਤੋਂ ਬਾਅਦ ਸੱਤਾ ਨੇ ਮੋਬਾਈਲ ਫੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬੀਤੀ 19 ਮਾਰਚ ਨੂੰ ਇਕ ਵਾਰ ਫਿਰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ, ਜਿਸ ਵਿਚ ਆਵਾਜ਼ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੀ ਸੀ। ਜਿਸ ਨੇ ਪੁੱਛਿਆ ਕਿ ਪੈਸਿਆਂ ਦਾ ਪ੍ਰਬੰਧ ਹੋ ਗਿਆ ਕਿ ਨਹੀਂ। ਇਸ ਦੌਰਾਨ ਲੰਡੇ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਪੈਸਿਆਂ ਦਾ ਪ੍ਰਬੰਧ ਕਰ ਲਓ ਨਹੀਂ ਤਾਂ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਕੁਝ ਦੇਰ ’ਚ ਹੋ ਸਕਦੀ ਸੁਣਵਾਈ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਪੀ ਇਨਵੈਸਟੀਗੇਸ਼ਨ ਅਜੈ ਰਾਜ ਸਿੰਘ ਨੇ ਦੱਸਿਆ ਕਿ ਫਿਰੌਤੀ ਦੇ ਮਾਮਲੇ ਵਿਚ ਪ੍ਰਤਾਪ ਸਿੰਘ ਦੇ ਬਿਆਨਾਂ ਹੇਠ ਲਖਬੀਰ ਸਿੰਘ ਉਰਫ ਲੰਡਾ ਅਤੇ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ CM ਮਾਨ ਦਿੱਲੀ ਲਈ ਰਵਾਨਾ, ਪਰਿਵਾਰ ਨਾਲ ਕਰਨਗੇ ਮੁਲਾਕਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8