ਨਜਾਇਜ਼ ਸਬੰਧਾਂ ਦੇ ਸ਼ੱਕ ਨੂੰ ਲੈ ਘਰ ''ਚ ਦਾਖਲ ਹੋ ਕੇ ਕੀਤੀ ਫਾਇਰਿੰਗ, ਮਾਂ-ਪਿਓ ਜ਼ਖ਼ਮੀ, 14 ਨਾਮਜ਼ਦ
Tuesday, Sep 05, 2023 - 04:34 PM (IST)

ਤਰਨਤਾਰਨ (ਰਮਨ) : ਨਜਾਇਜ਼ ਸਬੰਧਾਂ ਦੇ ਸ਼ੱਕ ਨੂੰ ਲੈ ਘਰ ਵਿੱਚ ਦਾਖਲ ਹੋ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਦੋ ਵਿਅਕਤੀਆਂ ਦੇ ਜਖ਼ਮੀ ਹੋਣ ਤੋਂ ਬਾਅਦ ਥਾਣਾ ਤਰਨਤਾਰਨ ਦੀ ਪੁਲਿਸ ਨੇ ਕੁੱਲ 14 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ ਦੇ ਸੰਵਿਧਾਨ ’ਚੋਂ ‘ਇੰਡੀਆ’ ਸ਼ਬਦ ਹਟਾ ਸਕਦੀ ਹੈ ਸਰਕਾਰ, ਵਿਸ਼ੇਸ਼ ਸੈਸ਼ਨ ’ਚ ਆ ਸਕਦੈ ਬਿੱਲ
ਗੁਰਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਢੰਡੋਰੀ ਗੋਲਾ ਨੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਬੀਤੀ ਤਿੰਨ ਸਤੰਬਰ ਦੀ ਰਾਤ 10 ਵਜੇ ਜਦੋਂ ਉਹ ਆਪਣੇ ਘਰ ਵਿਚ ਮੌਜੂਦ ਸੀ ਤਾਂ ਰਜਿੰਦਰ ਸਿੰਘ ਉਰਫ ਡਿਪਟੀ ਪੁੱਤਰ ਗੁਰਚਰਨ ਸਿੰਘ, ਬਲਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਅੰਮ੍ਰਿਤਪਾਲ ਸਿੰਘ, ਯਾਦਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ, ਅਨਮੋਲ ਪੁੱਤਰ ਖਜਾਨ ਸਿੰਘ ਅਤੇ ਜੱਸਾ ਭੰਗੜ ਵਾਸੀ ਪਿੰਡ ਪੰਡੋਰੀ ਗੋਲਾ ਤੋਂ ਇਲਾਵਾ 8 ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਘਰ ਅੰਦਰ ਦਾਖਲ ਹੋ ਗਏ। ਇਸ ਦੌਰਾਨ 315 ਅਤੇ 12 ਬੋਰ ਬੰਦੂਕ ਨਾਲ ਸਿੱਧੇ ਹੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਗਏ।
ਇਸ ਫਾਇਰਿੰਗ ਦੌਰਾਨ ਗੁਰਜੋਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਨਵਜੋਤ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੀ ਰੰਜਿਸ਼ ਇਹ ਹੈ ਕਿ ਰਜਿੰਦਰ ਸਿੰਘ ਨੂੰ ਸ਼ੱਕ ਹੈ ਕਿ ਉਸਦੀ ਭਤੀਜੀ ਮਨਪ੍ਰੀਤ ਕੌਰ ਦੇ ਉਸਦੇ ਭਰਾ ਭਗਵੰਤ ਸਿੰਘ ਨਾਲ ਨਜਾਇਜ਼ ਸੰਬੰਧ ਹਨ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੇ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ 14 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8