200 ਤੋਂ 10 ਹਜ਼ਾਰ ਰੁਪਏ ਹੋਈ ਸਾਲਾਨਾ ਰਜਿਸਟ੍ਰੇਸ਼ਨ ਫੀਸ, ਨਿਰਾਸ਼ਾਂ ਦੇ ਆਲਮ ’ਚ ਸਬੰਧਿਤ ਖਿਡਾਰੀ
Wednesday, Mar 02, 2022 - 11:28 AM (IST)
ਗੁਰਦਾਸਪੁਰ (ਜੀਤ ਮਠਾਰੂ)- ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਤਲਵਾਰਬਾਜ਼ੀ ਦੇ ਖਿਡਾਰੀਆਂ ਦੀ ਸਾਲਾਨਾ ਰਜਿਟ੍ਰੇਸ਼ਨ ਫੀਸ ’ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਇਸ ਤਹਿਤ ਹਰੇਕ ਸਾਲ ਵਸੂਲੀ ਜਾਣ ਵਾਲੀ ਫੀਸ 200 ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ, ਜਿਸ ਕਾਰਨ ਗਰੀਬ ਵਰਗ ਨਾਲ ਸਬੰਧਤ ਖਿਡਾਰੀ ਬੁਰੀ ਤਰ੍ਹਾਂ ਨਿਰਾਸ਼ ਹੋਏ ਹਨ। ਇਥੋਂ ਤੱਕ ਕਿ ਫੀਸ ’ਚ ਹੋਏ ਵਾਧੇ ਕਾਰਨ ਕਈ ਗ਼ਰੀਬ ਵਿਦਿਆਰਥੀ ਫੈਂਸਿੰਗ ਚੈਂਪੀਅਨਸ਼ਿਪ 2021-22 ’ਚ ਭਾਗ ਲੈਣ ਤੋਂ ਗ਼ਰੀਬ ਵਰਗ ਵਾਂਝੇ ਰਹਿ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ
ਜ਼ਿਕਰਯੋਗ ਹੈ ਕਿ ਤਲਵਾਰਬਾਜ਼ੀ ਦੇ ਮੁਕਾਬਲਿਆਂ ਵਿਚ ਭਾਗ ਲੈਣ ਭਾਰਤ ਅੰਦਰ ਪਹਿਲਾਂ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲਈ ਜਾਂਦੀ ਸੀ ਪਰ 2020 ’ਚ ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਨੇ ਹਰੇਕ ਖਿਡਾਰੀ ਦੀ ਰਜਿਸਟ੍ਰੇਸ਼ਨ ਲਈ 200 ਰੁਪਏ ਫੀਸ ਨਿਰਧਾਰਿਤ ਕਰ ਦਿੱਤੀ। ਇਸ ਦੇ ਬਾਅਦ ਇਸ ਸਾਲ 17 ਜਨਵਰੀ ਨੂੰ ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਖਿਡਾਰੀਆਂ ਲਈ ਨਵੀਂ ਕੇਂਦਰੀ ਰਜਿਸਟ੍ਰੇਸ਼ਨ ਲਈ ਜਾਰੀ ਕੀਤੇ ਨਵੇਂ ਨੋਟੀਫਿਕੇਸ਼ਨ ’ਚ ਹਰੇਕ ਖਿਡਾਰੀ ਦੀ ਸਾਲਾਨਾ ਰਜਿਸਟ੍ਰੇਸ਼ਨ ਫੀਸ 10 ਹਜ਼ਾਰ ਰੁਪਏ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ
ਇਸ ਨੋਟੀਫਿਕੇਸ਼ਨ ਨਾਲ ਸਬੰਧਤ ਪੱਤਰ ’ਚ ਲਿਖਿਆ ਹੈ ਕਿ ਭਵਿੱਖ ’ਚ ਕਿਸੇ ਫੈਂਸਿੰਗ ਗਤੀਵਿਧੀ ਦਾ ਹਿੱਸਾ ਬਣਨ ਲਈ ਸਾਰਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਜਿਹੜੇ ਲੋਕ ਰਜਿਸਟਰਡ ਨਹੀਂ ਹੋਣਗੇ, ਉਨ੍ਹਾਂ ਨੂੰ ਫੈਂਸਿੰਗ ਖੇਡ ਦੀਆਂ ਗਤੀਵਿਧੀਆਂ ’ਚ ਹਿੱਸਾ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜਾਰੀ ਨੋਟੀਫਿਕੇਸਨ ’ਚ 31 ਮਾਰਚ ਤੱਕ ਹਰੇਕ ਭਾਗ ਲੈਣ ਵਾਲੇ ਖਿਡਾਰੀ ਨੂੰ ਫੀਸ ਜਮ੍ਹਾ ਕਰਵਾਉਣ ਲਈ ਆਖਿਆ ਗਿਆ ਹੈ। ਪੰਜਾਬ ਫੈਂਸਿੰਗ ਐਸੋਸੀਏਸ਼ਨ ਵੱਲੋਂ 4 ਤੋਂ 6 ਮਾਰਚ ਤੱਕ ਮੋਹਾਲੀ ਵਿਖੇ ਕਰਵਾਈ ਜਾ ਰਹੀ ਪੰਜਾਬ ਰਾਜ ਤਲਵਾਰਬਾਜ਼ੀ ਚੈਂਪੀਅਨਸ਼ਿਪ 2021-22 ਸਬੰਧੀ ਪੰਜਾਬ ਫੈਂਸਿੰਗ ਐਸੋਸੀਏਸ਼ਨ ਵਲੋਂ ਜਾਰੀ ਪੱਤਰ ’ਚ ਫੈਂਸਿੰਗ ਦੇ ਖਿਡਾਰੀਆਂ ਨੂੰ ਹਦਾਇਤ ਕੀਤੀ ਕਿ ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਨਾਲ ਰਜਿਸਟਰਡ ਖਿਡਾਰੀ ਪੰਜਾਬ ਰਾਜ ਤਲਵਾਰਬਾਜ਼ੀ (ਫੈਂਸਿੰਗ) ਚੈਂਪੀਅਨਸਿਪ ’ਚ ਭਾਗ ਲੈ ਸਕੇਗਾ।
ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਪੰਜਾਬੀ ਬੱਚੇ ਜਾਣੋ ਕਿਨ੍ਹਾਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ, ਨਹੀਂ ਮਿਲ ਰਿਹਾ ਖਾਣ ਨੂੰ ਕੁਝ
ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਦੀ ਇਸ ਨਵੀਂ ਪਾਲਿਸੀ ਕਾਰਨ ਗ਼ਰੀਬ ਵਰਗ ਦੇ ਖਿਡਾਰੀਆਂ ’ਚ ਭਾਰੀ ਮਯੂਸੀ ਪਾਈ ਜਾ ਰਹੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਫੈਂਸਿੰਗ ਖੇਡ ਰਹੇ ਕਈ ਖਿਡਾਰੀਆਂ ਨੂੰ ਆਪਣਾ ਭਵਿੱਖ ਧੁੰਦਲਾ ਹੋਣ ਦੀ ਚਿੰਤਾ ਲੱਗੀ ਹੈ। ਕਈ ਖਿਡਾਰੀਆਂ ਨੇ ਆਪਣੇ ਨਾਂ ਗੁਪਤ ਰੱਖਦਿਆਂ ਕਿਹਾ ਕਿ ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਦੀ ਇਹ ਨੀਤੀ ਗਰੀਬ ਵਰਗ ਦੇ ਖਿਡਾਰੀਆਂ ਨੂੰ ਪਿੱਛੇ ਕਰਨ ਵਾਲੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ
ਅਜਿਹੀ ਨੀਤੀ ਨਾਲ ਫੈਂਸਿੰਗ ਖੇਡ ਅਮੀਰ ਘਰਾਣਿਆਂ ਦੀ ਹੋ ਕੇ ਰਹਿ ਜਾਵੇਗੀ ਅਤੇ ਹੌਲੀ-ਹੌਲੀ ਅਲੋਪ ਹੋ ਜਾਵੇਗੀ। ਖਿਡਾਰੀਆਂ ਅਤੇ ਮਾਪਿਆਂ ਦੀ ਕੇਂਦਰੀ ਖੇਡ ਮੰਤਰੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰਜਿਸਟ੍ਰੇਸ਼ਨ ਫੀਸ ਵਿਚ ਕੀਤਾ ਭਾਰੀ ਵਾਧਾ ਰੱਦ ਕੀਤਾ ਜਾਵੇ ਤਾਂ ਜੋ ਗ਼ਰੀਬ ਵਰਗ ਦੇ ਖਿਡਾਰੀ ਇਸ ਖੇਡ ਵਿਚ ਹਿੱਸਾ ਲੈ ਸਕਣ।