ਮਹਿਲਾ ਦੀ ਕੁੱਟਮਾਰ ਦੇ ਮਾਮਲੇ ''ਚ 3 ਨਾਮਜ਼ਦ

Saturday, Aug 11, 2018 - 07:29 PM (IST)

ਮਹਿਲਾ ਦੀ ਕੁੱਟਮਾਰ ਦੇ ਮਾਮਲੇ ''ਚ 3 ਨਾਮਜ਼ਦ

ਝਬਾਲ/ ਬੀੜ ਸਾਹਿਬ— (ਲਾਲੂਘੁੰਮਣ,ਬਖਤਾਵਰ)—ਪਿੰਡ ਠੱਠਗੜ•ਵਾਸੀ ਇਕ ਮਹਿਲਾ ਦੀ ਸ਼ਿਕਾਇਤ 'ਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠਾਂ ਥਾਣਾ ਝਬਾਲ ਦੀ ਪੁਲਸ ਵਲੋਂ ਮਹਿਲਾ ਦੇ ਜੇਠ ਸਮੇਤ ਉਸ ਦੇ 2 ਲੜਕਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਰਜ ਕਰਾਈ ਗਈ ਸ਼ਿਕਾਇਤ 'ਚ ਮਹਿਲਾ ਹਰਜਿੰਦਰ ਕੌਰ ਪਤਨੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿੰਡ ਠੱਠਗੜ ਸਥਿਤ ਬਾਹਰ ਖੇਤਾਂ 'ਚ ਬਹਿਕਾਂ 'ਤੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਗੁਆਂਢ ਉਸ ਦੇ ਜੇਠ ਗੁਰਦਿੱਤ ਸਿੰਘ ਦਾ ਘਰ ਵੀ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਨਾਂ 'ਤੇ ਬਿਜਲੀ ਦੇ ਟਰਾਂਸਫਾਰਮਰ ਦਾ ਕੁਨੈਕਸ਼ਨ ਹੈ, ਜਿਸ ਤੋਂ ਉਨ੍ਹਾਂ ਦੇ ਘਰ ਨੂੰ ਬਿਜਲੀ ਸਪਲਾਈ ਆ ਰਹੀ ਹੈ। ਮਹਿਲਾ ਮੁਤਾਬਕ ਉਸ ਦੇ ਜੇਠ ਗੁਰਦਿੱਤ ਸਿੰਘ ਦੇ ਨਾਂ 'ਤੇ ਵੀ ਬਿਜਲੀ ਟਰਾਂਸਫਾਰਮਰ ਦਾ ਨਵਾਂ ਕੁਨੈਕਸ਼ਨ ਨਿਕਲਿਆ ਹੋਇਆ ਹੈ ਪਰ ਉਕਤ ਲੋਕ ਉਨ੍ਹਾਂ ਦੇ ਟਰਾਂਸਫਾਰਮਰ 'ਚੋਂ ਬਿਜਲੀ ਦੀ ਸਿੱਧੀ ਤਾਰ ਲਾਂਉਦੇ ਸਨ। ਮਹਿਲਾ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਸ ਵਲੋਂ ਉਕਤ ਲੋਕਾਂ ਨੂੰ ਉਨ੍ਹਾਂ ਦੇ ਟਰਾਂਸਫਾਰਮਰ ਤੋਂ ਤਾਰ ਲਾਉਣ ਤੋਂ ਰੋਕਿਆ ਗਿਆ ਤਾਂ ਕਥਿਤ ਮੁਲਜ਼ਮਾਂ ਨੇ ਉਸ ਦੇ ਘਰ ਅੰਦਰ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੰਦਿਆਂ ਫਰਾਰ ਹੋ ਗਏ। ਤਫਤੀਸ਼ੀ ਅਧਿਕਾਰੀ ਏ. ਐੱਸ. ਆਈ. ਹਰਸਾ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ 'ਤੇ ਪੜਤਾਲ ਕਰਨ ਉਪਰੰਤ ਗੁਰਦਿੱਤ ਸਿੰਘ ਪੁੱਤਰ ਬਹਾਲ ਸਿੰਘ, ਨਮਨਜੀਤ ਸਿੰਘ ਅਤੇ ਨਰਿੰਦਰ ਸਿੰਘ ਪੁੱਤਰਾਨ ਗੁਰਦਿੱਤ ਸਿੰਘ ਖਿਲਾਫ ਥਾਣਾ ਝਬਾਲ ਵਿਖੇ ਮੁਕਦਮਾਂ ਨੰਬਰ 100 ਜ਼ੇਰੇ ਧਾਰਾ 323, 324, 452, 506, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।      


Related News