ਪਿਓ ਨੇ ਆਪਣੇ ਹੀ ਬੱਚਿਆਂ ਨੂੰ ਸਹੁਰੇ ਘਰੋਂ ਕੀਤਾ ਸੀ ਅਗਵਾ, SSP ਅਦਿੱਤਿਆ ਦੀ ਕੋਸ਼ਿਸ਼ ਨਾਲ ਮਿਲੇ ਵਾਪਸ

Friday, Oct 03, 2025 - 12:31 PM (IST)

ਪਿਓ ਨੇ ਆਪਣੇ ਹੀ ਬੱਚਿਆਂ ਨੂੰ ਸਹੁਰੇ ਘਰੋਂ ਕੀਤਾ ਸੀ ਅਗਵਾ, SSP ਅਦਿੱਤਿਆ ਦੀ ਕੋਸ਼ਿਸ਼ ਨਾਲ ਮਿਲੇ ਵਾਪਸ

ਗੁਰਦਾਸਪੁਰ(ਵਿਨੋਦ)-ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਕਾਰਨ ਇਕ ਪਿਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ 27 ਸਤੰਬਰ ਨੂੰ ਗੁਰਦਾਸਪੁਰ ਸਦਰ ਦੇ ਪਿੰਡ ਸਾਧੂਚੱਕ (ਸਹੁਰੇ ਪਰਿਵਾਰ) ਤੋਂ ਦੋ ਛੋਟੇ ਪੁੱਤਰਾਂ ਨੂੰ ਜਬਰੀ ਅਗਵਾ ਕਰ ਲਿਆ ਸੀ। ਗੁਰਦਾਸਪੁਰ ਸਦਰ ਪੁਲਸ ਨੇ ਮੁਲਜ਼ਮ ਪਿਤਾ ਅਤੇ ਹੋਰਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਕਰ ਕੇ ਮੁਲਜ਼ਮ ਅਤੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ।

ਇਹ ਵੀ ਪੜ੍ਹੋ- ਸੂਬੇ ਭਰ ਦੇ ਪੁਲਸ ਅਧਿਕਾਰੀਆਂ ਨਾਲ ਪੰਜਾਬ DGP ਦੀ ਖਾਸ ਮੀਟਿੰਗ, ਵੱਡਾ ਐਕਸ਼ਨ ਪਲਾਨ ਤਿਆਰ

ਐੱਸ. ਐੱਸ. ਪੀ. ਅਦਿੱਤਿਆ ਤੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਪੀੜਤ ਦਿਲਪ੍ਰੀਤ ਕੌਰ ਨੂੰ ਮਿਲੇ ਸੀ ਅਤੇ ਉਸ ਦੇ ਦੋਵਾਂ ਬੱਚਿਆਂ ਅੰਗਦਪਾਲ ਸਿੰਘ (7) ਅਤੇ ਫਤਿਹ ਸਿੰਘ (3) ਨੂੰ ਵਾਪਸ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਸਨ । ਉਨ੍ਹਾਂ ਨੇ ਸਾਧੂਚੱਕ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਅਗਵਾ ਕੀਤੇ ਗਏ ਬੱਚਿਆਂ ਦੇ ਪਿਤਾ ਮਨਦੀਪ ਸਿੰਘ ਔਲਖ ਜੋ ਕਿ ਤਰਨਤਾਰਨ ਜ਼ਿਲੇ ਦੇ ਵਲਟੋਹਾ ਥਾਣਾ ਦੇ ਫਤਿਹਪੁਰ ਪਿੰਡ ਦਾ ਵਸਨੀਕ ਹੈ, ਨਾਲ ਸੰਪਰਕ ਬਣਾਈ ਰੱਖਿਆ ਅਤੇ ਆਪਸੀ ਸਹਿਮਤੀ ਨਾਲ ਦੋਵੇਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਦਿਲਪ੍ਰੀਤ ਕੌਰ ਨੂੰ ਵਾਪਸ ਕਰਨ ਵਿਚ ਸਫਲ ਰਹੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DGP ਨੇ ਕੀਤੀ ਹਾਈਲੈਵਲ ਮੀਟਿੰਗ, ਅਲਰਟ ਜਾਰੀ

ਸਾਧੂਚੱਕ ਪਿੰਡ ਦੇ ਵਸਨੀਕ ਕੁਲਦੀਪ ਸਿੰਘ ਦੀ ਧੀ ਦਿਲਪ੍ਰੀਤ ਕੌਰ ਨੇ ਐੱਸ. ਐੱਸ. ਪੀ. ਅਦਿੱਤਿਆ ਅਤੇ ਰਮਨ ਬਹਿਲ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਸ ਦਾ ਵਿਆਹ 19 ਫਰਵਰੀ, 2017 ਨੂੰ ਫਤਿਹਪੁਰ ਪਿੰਡ ਦੇ ਵਸਨੀਕ ਗੁਰਵਿੰਦਰ ਸਿੰਘ ਦੇ ਪੁੱਤਰ ਮਨਦੀਪ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਸਨ। ਹਾਲਾਂਕਿ ਆਪਣੇ ਪਤੀ ਨਾਲ ਮਤਭੇਦ ਹੋਣ ਕਾਰਨ ਉਹ ਦਸੰਬਰ 2023 ਤੋਂ ਆਪਣੇ ਪੇਕੇ ਪਿੰਡ ਸਾਧੂਚੱਕ ਵਿਚ ਰਹਿ ਰਹੀ ਸੀ। ਪਰ 26 ਸਤੰਬਰ ਨੂੰ ਉਸ ਦੇ ਪਤੀ ਅਤੇ ਉਸ ਦੇ ਦੋਸਤਾਂ ਨੇ ਸਵੇਰੇ ਸਾਡੇ ਘਰ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਉਸ ਦੇ ਦੋਵਾਂ ਪੁੱਤਰਾਂ ਨੂੰ ਜ਼ਬਰਦਸਤੀ ਖੋਹ ਲਿਆ। ਪੁਲਸ ਨੇ ਪੀੜਤਾ ਦੇ ਪਤੀ ਸਮੇਤ ਲਗਭਗ ਇੱਕ ਦਰਜਨ ਲੋਕਾਂ ਵਿਰੁੱਧ ਕੇਸ ਦਰਜ ਕੀਤਾ।

ਇਹ ਵੀ ਪੜ੍ਹੋ- ਵੱਡੀ ਵਾਰਦਾਤ: ਗੋਲੀਆਂ ਨਾਲ ਭੁੰਨ'ਤਾ ਬਿਜਲੀ ਬੋਰਡ 'ਚ ਨੌਕਰੀ ਕਰਦਾ ਨੌਜਵਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News