Punjab: ਹੋਟਲ ''ਚ ਚੱਲ ਰਿਹਾ ਸੀ ''ਗੰਦਾ ਕੰਮ''! ਉੱਪਰੋਂ ਵੱਜ ਗਈ ਪੁਲਸ ਦੀ Raid, 4 ਕੁੜੀਆਂ...
Wednesday, Oct 01, 2025 - 03:40 PM (IST)

ਗੁਰਦਾਸਪੁਰ (ਵਿਨੋਦ): ਗੁਰਦਾਸਪੁਰ ਪੁਲਸ ਦੀ ਵਿਸ਼ੇਸ਼ ਸ਼ਾਖਾ ਨੇ ਅੱਜ ਸਥਾਨਕ ਹਰਦੋਚਨੀ ਰੋਡ 'ਤੇ ਸਥਿਤ ਫਰੈਂਡ ਰੈਸਟੋਰੈਂਟ 'ਤੇ ਛਾਪਾ ਮਾਰਿਆ। ਪੁਲਸ ਟੀਮ ਦੀ ਅਗਵਾਈ ਡੀ.ਐੱਸ.ਪੀ. ਸਿਟੀ ਮਨਮੋਹਨ ਸਿੰਘ ਅਤੇ ਵਿਸ਼ੇਸ਼ ਸ਼ਾਖਾ ਦੇ ਇੰਚਾਰਜ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਕਰ ਰਹੇ ਸਨ।
ਡੀ.ਐੱਸ.ਪੀ. ਮਨਮੋਹਨ ਸਿੰਘ ਨੇ ਮੌਕੇ 'ਤੇ ਦੱਸਿਆ ਕਿ ਉਨ੍ਹਾਂ ਨੂੰ ਇਕ ਸੂਚਨਾ ਮਿਲੀ ਸੀ ਕਿ ਹਰਦੋਚਨੀ ਰੋਡ 'ਤੇ ਬਾਈਪਾਸ ਦੇ ਨੇੜੇ ਸਥਿਤ ਰੈਸਟੋਰੈਂਟ ਵਿਚ ਮੁੰਡੇ ਅਤੇ ਕੁੜੀਆਂ ਅਕਸਰ ਆਉਂਦੇ ਰਹਿੰਦੇ ਹਨ ਅਤੇ ਰੈਸਟੋਰੈਂਟ ਦੇ ਉੱਪਰਲੇ ਕਮਰਿਆਂ ਨੂੰ ਅਸ਼ਲੀਲ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ।
ਇਹ ਖ਼ਬਰ ਵੀ ਪੜ੍ਹੋ - ਹਾਏ ਓਏ... ਆਹ ਕੀ ਹੋਈ ਜਾਂਦਾ ਪੰਜਾਬ 'ਚ! ਹੁਸ਼ਿਆਰਪੁਰ ਵਰਗਾ ਘਿਨੌਣਾ ਕਾਂਡ ਕਰ ਚੱਲਿਆ ਸੀ ਪ੍ਰਵਾਸੀ
ਉਨ੍ਹਾਂ ਕਿਹਾ ਕਿ ਇਸ ਜਾਣਕਾਰੀ ਦੇ ਆਧਾਰ 'ਤੇ, ਪੁਲਸ ਨੇ ਮਹਿਲਾ ਪੁਲਸ ਅਧਿਕਾਰੀਆਂ ਦੇ ਨਾਲ ਅੱਜ ਰੈਸਟੋਰੈਂਟ 'ਤੇ ਛਾਪਾ ਮਾਰਿਆ ਅਤੇ ਕਮਰਿਆਂ ਵਿਚ ਚਾਰ ਮੁੰਡੇ ਅਤੇ ਚਾਰ ਕੁੜੀਆਂ ਇਤਰਾਜ਼ਯੋਗ ਹਾਲਤ ਵਿਚ ਮਿਲੇ। ਉਨ੍ਹਾਂ ਮੁੰਡਿਆਂ ਅਤੇ ਕੁੜੀਆਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8