ਪਿੰਡ ਮੁਰਾਦਪੁਰ ’ਚ ਮੁਲਜ਼ਮ ਨੂੰ ਫੜਨ ਗਈ ਪੁਲਸ ’ਤੇ ਪਿਓ-ਪੁੱਤ ਨੇ ਛੱਤ ’ਤੇ ਚੜ੍ਹ ਕੇ ਕੀਤਾ ਹਮਲਾ

Thursday, Jun 05, 2025 - 06:39 PM (IST)

ਪਿੰਡ ਮੁਰਾਦਪੁਰ ’ਚ ਮੁਲਜ਼ਮ ਨੂੰ ਫੜਨ ਗਈ ਪੁਲਸ ’ਤੇ ਪਿਓ-ਪੁੱਤ ਨੇ ਛੱਤ ’ਤੇ ਚੜ੍ਹ ਕੇ ਕੀਤਾ ਹਮਲਾ

ਬਟਾਲਾ/ਕਾਦੀਆਂ (ਸਾਹਿਲ, ਜ਼ੀਸ਼ਾਨ)-ਪੁਲਸ ਥਾਣਾ ਕਾਦੀਆਂ ਅਧੀਨ ਪੈਂਦੇ ਪਿੰਡ ਮੁਰਾਦਪੁਰ ’ਚ ਇਕ ਮੁਲਜ਼ਮ ਨੂੰ ਫੜਨ ਗਈ ਪੁਲਸ ’ਤੇ ਪਿਓ-ਪੁੱਤ ਵੱਲੋਂ ਛੱਤ ’ਤੇ ਚੜ੍ਹ ਕੇ ਹਮਲਾ ਕਰਨ ਨਾਲ ਦੋ ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਦੀਆਂ ਪੁਲਸ ਵੱਲੋਂ ਬੀਤੇ ਦਿਨੀਂ ਪਿੰਡ ਕੰਡੀਲਾ ਦੇ ਮਨਪ੍ਰੀਤ ਸਿੰਘ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਮਨਪ੍ਰੀਤ ਨੇ ਪੁਲਸ ਅੱਗੇ ਮੰਨਿਆ ਕਿ ਉਸ ਨੇ ਇਹ ਹੈਰੋਇਨ ਪਿੰਡ ਮੁਰਾਦਪੁਰ ਦੇ ਬਾਊ ਨਾਮਕ ਵਿਅਕਤੀ ਕੋਲੋਂ ਲਿਆਂਦੀ ਹੈ।

ਇਹ ਵੀ ਪੜ੍ਹੋ- GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਇੰਸ. ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੁਰਾਦਪੁਰ ਦੇ ਬਾਊ ਨਾਮਕ ਵਿਅਕਤੀ ਜਿਸ ਦੇ ਖਿਲਾਫ ਪਹਿਲਾਂ ਵੀ 10 ਮੁਕੱਦਮੇ ਦਰਜ ਹਨ, ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਪਹੁੰਚੀ ਤਾਂ ਉਕਤ ਵਿਅਕਤੀ ਤੇ ਉਸ ਦੇ ਲੜਕੇ ਵੱਲੋਂ ਕੋਠੇ ਤੇ ਚੜ੍ਹ ਕੇ ਪੁਲਸ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦੋ ਮੁਲਾਜ਼ਮ ਜ਼ਖਮੀ ਹੋਏ, ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

  ਇਹ ਵੀ ਪੜ੍ਹੋ-  ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣੋ ਤਾਜ਼ਾ ਅਪਡੇਟ

ਥਾਣਾ ਮੁਖੀ ਨੇ ਅੱਗੇ ਦੱਸਿਆ ਹੈ ਕਿ ਦੋ ਢਾਈ ਘੰਟੇ ਦੌਰਾਨ ਪੁਲਸ ਵੱਲੋਂ ਇਨ੍ਹਾਂ ਨੂੰ ਫੜਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਦੋਵਾਂ ਪਿਓ-ਪੁੱਤ ਵੱਲੋਂ ਕੋਠੇ ਦੇ ਉੱਪਰ ਤੇਜ਼ਧਾਰ ਹਥਿਆਰ ਅਤੇ ਇੱਟਾਂ ਰੋੜੇ ਰੱਖੇ ਹੋਏ ਹੋਣ ਕਰਕੇ ਉਹ ਵਾਪਸ ਉਥੋਂ ਚਲੇ ਗਏ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਿਉਂਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਓਧਰ ਦੂਜੇ ਪਾਸੇ ਮੁਲਜ਼ਮਾਂ ਨੇ ਕੋਠੇ ’ਤੇ ਚੜ੍ਹ ਕੇ ਇਹ ਕਿਹਾ ਕਿ ਸਾਡੇ ਉੱਪਰ ਪੁਲਸ ਵੱਲੋਂ ਕਥਿਤ ਤੌਰ ‘ਤੇ ਝੂਠੇ ਕੇਸ ਪਾਏ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News