ਕਿਸਾਨਾਂ ਨੂੰ ਮੰਡੀਆਂ 'ਚ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਜਾਵੇਗੀ : ਵਿਧਾਇਕ ਭੁੱਲਰ

04/25/2018 5:56:44 PM

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ/ਸੰਦੀਪ/ਗੁਰਮੀਤ) : ਮੰਡੀਆਂ ਅੰਦਰ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਸਰਕਾਰ ਖਰੀਦੇਗੀ। ਕਿਸਾਨਾਂ ਤੇ ਆੜ੍ਹਤੀਆ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਬੰਧੀ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਹਲਕੇ ਦੀਆਂ ਵੱਖ-ਵੱਖ ਮੰਡੀਆਂ 'ਚ ਕੀਤੇ ਗਏ ਦੌਰੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ਨੇ ਕਿਸਾਨਾਂ ਦੀ ਫਸਲ ਦੀ ਖਰੀਦ ਅਤੇ ਪੈਂਮਟ ਦੇ ਸਾਰੇ ਹੀ ਪ੍ਰਬੰਧ ਪੂਰੇ ਕੀਤੇ ਹਨ। ਉਥੇ ਹੀ ਉਨ੍ਹਾਂ ਮਹਿਕਮੇ ਨੂੰ ਵੀ ਸਖਤ ਹਦਾਇਤ ਜਾਰੀ ਕੀਤੀ ਕਿ ਕਿਸੇ ਵੀ ਅਧਿਕਾਰੀ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੇ ਜਾਵੇਗੀ ਅਤੇ ਇਸ ਸਬੰਧੀ ਜ਼ਿਲੇ ਦੇ ਡੀ. ਸੀ ਅਤੇ ਐੱਸ. ਡੀ. ਐੱਮ ਪੱਟੀ ਸਮੇਤ ਸੈਕਟਰੀਆਂ ਨੂੰ ਸਖਤ ਹਦਾਇਤ ਜਾਰੀ ਕੀਤੀ ਹੈ ਕਿ ਇਹ ਅਧਿਕਾਰੀ ਮੰਡੀਆਂ 'ਚ ਪੂਰੀ ਤਰ੍ਹਾਂ ਨਾਲ ਚੈਕਿੰਗ ਕਰਨ ਅਤੇ ਕਿਸਾਨਾਂ ਨੂੰ ਜੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸ ਦਾ ਮੌਕੇ 'ਤੇ ਹੀ ਹੱਲ ਕਰਨ। ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਕਿਸਾਨ ਨੂੰ ਰਾਤ ਨਾ ਰਹਿਣ ਦਿੱਤਾ ਜਾਵੇ ਤੇ ਕਿਸਾਨ ਦੀ ਜਦ ਵੀ ਮੰਡੀ 'ਚ ਫਸਲ ਆਵੇ ਤਾਂ ਉਸੇ ਸਮੇਂ ਹੀ ਖਰੀਦ ਕਰਕੇ ਉਸ ਫਸਲ ਨੂੰ ਤੋਲਿਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਰਾਜ 'ਚ ਇਕ ਵੀ ਫਸਲ ਨਹੀਂ ਸੀ ਕਿਸਾਨਾਂ ਦੀ ਖਰੀਦੀ ਸਗੋਂ ਕਿਸਾਨਾਂ ਨੂੰ ਮੰਡੀਆਂ 'ਚ ਪੂਰੀ ਤਰ੍ਹਾਂ ਨਾਲ ਖੱਜਲ-ਖੁਆਰ ਕੀਤਾ ਜਾਂਦਾ ਸੀ ਅਤੇ ਕਈ ਕਈ ਦਿਨ ਮੰਡੀਆਂ 'ਚ ਰੋਲਣਾ ਪੈਂਦਾ ਸੀ। ਇਸ ਮੌਕੇ ਉਨ੍ਹਾਂ ਨਾਲ ਸਬੰਧਿਤ ਮਹਿਕਮੇ ਦੇ ਅਧਿਕਾਰੀ ਅਤੇ ਕਾਂਗਰਸੀ ਵਰਕਰ ਜਿੰਨ੍ਹਾਂ 'ਚ ਜੱਸ ਵਾ, ਰਵੀ ਬਾਸਰਕੇ, ਇੰਦਰਬੀਰ ਸਿੰਘ ਪਹੁਵਿੰਡ, ਲਖਵਿੰਦਰ ਸਿੰਘ ਸੰਧੂ, ਜਸਪ੍ਰੀਤ ਸਿੰਘ ਰੱਬ, ਗੁਰਲਾਲ ਸਿੰਘ ਰੱਬ, ਜਰਨੈਲ ਸਿੰਘ, ਰਮਨ ਡਲੀਰੀ, ਹਰਜਿੰਦਰ ਸਿੰਘ ਜਿੰਦਰ, ਸਾਰਜ ਸਿੰਘ ਧੁੰਨ, ਗਰਮੁੱਖ ਸਿੰਘ ਸਾਢਪੁਰ, ਨਰਿੰਦਰ ਕੁਮਾਰ ਬਿੱਲਾ, ਕ੍ਰਿਸ਼ਨਪਾਲ ਜੱਜ ਪ੍ਰਧਾਨ, ਮਿਲਖਾ ਸਿੰਘ ਅਲਗੋ, ਕਰਮਬੀਰ ਸਿੰਘ, ਮਨਜੀਤ ਸਿੰਘ ਕਾਲਾ ਆਦਿ ਹਾਜ਼ਰ ਸਨ।


Related News