ਨਕਲੀ ਮੋਬਾਈਲ ਵੇਚਣ ਵਾਲੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਮੁੱਖ ਮੁਲਜ਼ਮ ਗ੍ਰਿਫਤਾਰ

Sunday, Sep 21, 2025 - 03:26 PM (IST)

ਨਕਲੀ ਮੋਬਾਈਲ ਵੇਚਣ ਵਾਲੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਮੁੱਖ ਮੁਲਜ਼ਮ ਗ੍ਰਿਫਤਾਰ

ਅੰਮ੍ਰਿਤਸਰ (ਜ. ਬ.)- ਥਾਣਾ ਸਾਈਬਰ ਕ੍ਰਾਈਮ ਨੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰ ਕੇ ਇਕ ਵੱਡੀ ਸਫਲਤਾ ਹਾਸਲ ਕੀਤੀ। ਇਸ ਫਰਜ਼ੀ ਕਾਲ ਸੈਂਟਰ ’ਚ 80 ਤੋਂ ਵੱਧ ਮਹਿਲਾ ਕਰਮਚਾਰੀ ਕੰਮ ਕਰ ਰਹੀਆਂ ਸਨ। ਇਹ ਕਾਲ ਸੈਂਟਰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਸੀ-ਬਲਾਕ ਸਥਿਤ ਇਕ ਬਿਲਡਿੰਗ ’ਚ ਸਥਿਤ ਸੀ। ਕਾਲ ਸੈਂਟਰ ’ਚ ਕੰਮ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ ਦੀ ਐਪ ਓ. ਐੱਲ. ਐਕਸ. ਪਲੇਟਫਾਰਮ ’ਤੇ ਨਕਲੀ ਐਪਲ ਆਈਫੋਨ ਅਤੇ ਸੈਮਸੰਗ ਐੱਸ-24 ਮੋਬਾਈਲ ਦੀਆਂ ਪੋਸਟਾਂ ਪਾ ਕੇ ਕਰ ਕੇ ਗਾਹਕਾਂ ਨੂੰ ਲੁਭਾਉਣ ਲਈ ਵਿਸ਼ੇਸ਼ ਤੌਰ ’ਤੇ ਸਿਖਲਾਈ ਦਿੱਤੀ ਗਈ ਸੀ। ਮੁਲਜ਼ਮ ਠੱਗੀ ਲਈ ਆਨਲਾਈਨ ਟੂਲਸ ਦੀ ਵਰਤੋਂ ਕਰਦੇ ਸਨ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ, DC ਸਾਕਸ਼ੀ ਸਾਹਨੀ ਨੇ ਦਿੱਤੇ ਵੱਡੇ ਹੁਕਮ

ਰੋਜ਼ਾਨਾ ਹੁੰਦਾ ਸੀ ਲੱਗਭਗ 6 ਲੱਖ ਰੁਪਏ ਦਾ ਗੈਰ-ਕਾਨੂੰਨੀ ਕਾਰੋਬਾਰ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ. ਸੀ. ਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਕਾਲ ਸੈਂਟਰ ’ਚ ਮੋਬਾਈਲ ਫੋਨ ਵੇਚਣ ਵਾਲੇ ਗਿਰੋਹ ਵੱਲੋਂ ਲੱਖਾਂ ਦੀ ਕੀਮਤ ਵਾਲੇ ਮੋਬਾਈਲ ਦਿਖਾ ਦੇ ਨਕਲੀ ਮੋਬਾਈਲ ਵੇਚੇ ਜਾ ਰਹੇ ਸਨ। ਇਹ ਗਿਰੋਹ ਰੋਜ਼ਾਨਾ 30-40 ਜਾਅਲੀ ਫੋਨ ਆਨਲਾਈਲ ਵੇਚਦਾ ਸੀ, ਜਿਸ ਨਾਲ ਪ੍ਰਤੀ ਦਿਨ ਲੱਗਭਗ 6 ਲੱਖ ਦਾ ਨਾਜਾਇਜ਼ ਕਾਰੋਬਾਰ ਹੁੰਦਾ ਸੀ। ਇਹ ਕਰਮਚਾਰੀ ਲੋਕਾਂ ਨੂੰ ਇਹ ਭਰੋਸਾ ਦਿੰਦੇ ਸਨ ਕਿ ਉਹ ਅਸਲੀ ਆਈ ਫੋਨ ਅਤੇ ਸੈਮਸੰਗ ਦੇ ਮਹਿੰਗੇ ਫੋਨ ਵੇਚ ਰਹੇ ਹਨ, ਜਦਕਿ ਅਸਲ ’ਚ ਉਹ ਨਕਲੀ ਫੋਨ ਹੁੰਦੇ ਸਨ। ਪੁਲਸ ਨੇ ਇਸ ਕਾਲ ਸੈਂਟਰ ’ਚ ਕੀਤੀ ਛਾਪੇਮਾਰੀ ਦੌਰਾਨ 47 ਮੋਬਾਈਲ (29 ਐਕਟਿਵ ਸਿਮ ਨਾਲ), 8 ਵਾਧੂ ਸਿਮ ਕਾਰਡ ਅਤੇ ਵੱਖ-ਵੱਖ ਕੰਪਨੀਆਂ ਦੇ 6 ਲੈਪਟਾਪ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ- ਖੇਤਾਂ 'ਚ ਸਪ੍ਰੇਅ ਕਰਦਿਆਂ ਵਾਪਰਿਆ ਵੱਡਾ ਭਾਣਾ, ਪਿੰਡ ਦੇ 2 ਵਿਅਕਤੀਆਂ ਦੀ ਮੌਤ

ਫਰਜ਼ੀ ਕਾਲ ਸੈਂਟਰ ’ਚ 80 ਤੋਂ ਵੱਧ ਮਹਿਲਾ ਕਰਮਚਾਰੀ ਕਰ ਰਹੀਆਂ ਸੀ ਕੰਮ

ਫਰਜ਼ੀ ਕਾਲ ਸੈਂਟਰ ’ਚ 80 ਤੋਂ ਵੱਧ ਮਹਿਲਾ ਕਰਮਚਾਰੀ ਕੰਮ ਕਰ ਰਹੀਆਂ ਸਨ।ਪੁਲਸ ਨੇ ਛਾਪੇਮਾਰੀ ਦੌਰਾਨ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਪਵਨ ਨਗਰ ਬਟਾਲਾ ਰੋਡ ਨਿਵਾਸੀ ਰਾਘਵ ਭਾਰਦਵਾਜ ਵਜੋਂ ਹੋਈ ਹੈ, ਜਦਕਿ ਪੁਲਸ ਉਸ ਦੇ ਸਾਥੀ ਵਿਜੇ ਨਗਰ ਨਿਵਾਸੀ ਅੰਕਿਤ ਗੰਗੋਤਰਾ ਨੂੰ ਕਾਬੂ ਕਰਨ ਲਈ ਭਾਲ ਕਰ ਰਹੀ ਹੈ। ਸਾਈਬਰ ਕ੍ਰਾਈਮ ਥਾਣੇ ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ: 3 ਅਧਿਕਾਰੀ ਮੁਅੱਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News