ਚੋਰਾਂ ਦੇ ਹੌਸਲੇ ਬੁਲੰਦ, ਸ਼ਰਾਬ ਦੇ ਠੇਕੇ ਤੋਂ ਲੱਖਾਂ ਰੁਪਏ ਦੀ ਮਹਿੰਗੀ ਸ਼ਰਾਬ ਕੀਤੀ ਚੋਰੀ

Saturday, Jul 04, 2026 - 03:06 PM (IST)

ਚੋਰਾਂ ਦੇ ਹੌਸਲੇ ਬੁਲੰਦ, ਸ਼ਰਾਬ ਦੇ ਠੇਕੇ ਤੋਂ ਲੱਖਾਂ ਰੁਪਏ ਦੀ ਮਹਿੰਗੀ ਸ਼ਰਾਬ ਕੀਤੀ ਚੋਰੀ

ਗੁਰਦਾਸਪੁਰ(ਹਰਜਿੰਦਰ ਸਿੰਘ ਗੋਰਾਇਆ)- ਬੀਤੀ ਰਾਤ ਦਾਣਾ ਮੰਡੀ ਧਾਰੀਵਾਲ ਸਥਿਤ ਸ਼ਰਾਬ ਦੇ ਠੇਕੇ ਤੋਂ ਲੱਖਾਂ ਰੁਪਏ ਦੀ ਮਹਿੰਗੀ ਸ਼ਰਾਬ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ । ਚੋਰਾਂ ਨੇ ਤਸੱਲੀ ਨਾਲ ਸ਼ਰਾਬ ਦੀ ਦੁਕਾਨ ਦਾ ਸ਼ਟਰ ਤੋੜਿਆਂ ਅਤੇ ਚੁਣ-ਚੁਣ ਕੇ ਮਹਿੰਗੀ ਸ਼ਰਾਬ ਦੀ ਬੋਲਤਾਂ ਅਤੇ ਪੇਟੀਆਂ ਚੋਰੀ ਕੀਤੀਆਂ । ਸ਼ਰਾਬ ਦੇ ਠੇਕੇ ਦੇ ਕੰਮ ਕਰਦੇ ਮੁਲਾਜ਼ਮ ਸੁਰਿੰਦਰ ਕੁਮਾਰ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਰਾਤ ਕਰੀਬ 11 ਵਜੇ ਰੋਜ਼ਾਨਾ ਵਾਂਗ ਦੁਕਾਨ ਦੇ ਸ਼ਟਰ ਨੂੰ ਬੰਦ ਕਰਕੇ ਤਾਲਾ ਮਾਰ ਕੇ ਗਏ ਸਨ ਅਤੇ ਸਵੇਰ ਸਾਰ ਕਿਸੇ ਨੇ ਫੋਨ ਕੀਤਾ ਤਾਂ ਸ਼ਰਾਬ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ, ਜਦਕਿ ਆ ਕੇ ਵੇਖਿਆ ਤਾਂ ਠੇਕੇ ਵਿੱਚੋਂ ਲੱਖਾਂ ਰੁਪਏ ਦੀ ਮਹਿੰਗੀ ਸ਼ਰਾਬ ਗਾਇਬ ਹੈ।

ਇਹ ਵੀ ਪੜ੍ਹੋ- ਜਰਮਨੀ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਇੰਨਾ ਹੀ ਨਹੀਂ ਸ਼ਰਾਬ ਦੇ ਠੇਕੇ ਸਾਹਮਣੇ ਅਮਨਦੀਪ ਟੀ ਸਟਾਲ ਦੇ ਸ਼ਟਰ ਭੰਨ ਚੋਰਾਂ ਨੇ ਖਾਣ-ਪੀਣ ਵਾਲਾ ਸਾਮਾਨ ਅਤੇ ਗੱਲੇ 'ਚ ਪਈ ਨਕਦੀ ਵੀ ਚੋਰੀ ਕਰ ਲਈ, ਜਿਸ ਨਾਲ ਇਸ ਦੁਕਾਨਦਾਰ ਦਾ ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ । ਇਕੱਠੇ ਹੋਏ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਪੁਲਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਬਾਰ-ਬਾਰ ਹੁੰਦੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ । ਚੋਰੀ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਏ.ਐੱਸ.ਆਈ. ਗੁਰਦੀਪ ਸਿੰਘ ਨੇ ਕਿਹਾ ਕਿ ਨੇੜੇ ਲੱਗੇ ਸੀ.ਸੀ.ਟੀ.ਵੀ.ਕੈਮਰੇ ਖੰਗਾਲ ਕੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ । ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਤੌਰ ਤੇ ਇਕ ਚੌਂਕੀਦਾਰ ਰੱਖਣ ਅਤੇ ਹਰ ਦੁਕਾਨਦਾਰ 'ਚ  ਸੀ.ਸੀ.ਸੀ.ਵੀ ਕੈਮਰੇ ਲਗਾਉਣ ਤਾਂ ਜੋ ਅਜਿਹੀ ਘਟਨਾਵਾਂ ਵਾਪਰਨ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ- ਪੰਜਾਬ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਮਰਦੇ-ਮਰਦੇ ਨੇ ਵੀਡੀਓ ਬਣਾ ਕਰ'ਤੇ ਵੱਡੇ ਖੁਲਾਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News