ਮਗਰਮੂਦੀਆ ਵਿਖੇ ਪ੍ਰੀਤ ਜੇਸੀਬੀ ਤੋਂ ਤੀਜੀ ਵਾਰ ਟਰੱਕਾਂ ''ਚੋਂ ਬੈਟਰੀਆਂ ਚੋਰੀ
Monday, Sep 21, 2026 - 02:11 PM (IST)
ਗੁਰਦਾਸਪੁਰ (ਗੋਰਾਇਆ)- ਪੁਲਸ ਥਾਣਾ ਦੌਰਾਂਗਲਾ ਅਧੀਨ ਪੈਂਦੇ ਅੱਡਾ ਮਗਰਮੂਦੀਆ ਵਿਖੇ ਸਥਿਤ ਪ੍ਰੀਤ ਜੇਸੀਬੀ ਤੋਂ ਚੋਰਾਂ ਵੱਲੋਂ ਟਰੱਕਾਂ ਵਿੱਚ ਲੱਗੀਆਂ ਬੈਟਰੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪ੍ਰੀਤ ਜੇਸੀਬੀ ਦੇ ਮਾਲਕ ਮਨਪ੍ਰੀਤ ਨੇ ਦੱਸਿਆ ਕਿ ਚੋਰਾਂ ਵੱਲੋਂ ਇਹ ਵਾਰਦਾਤ ਤੀਜੀ ਵਾਰ ਕੀਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਮਨਪ੍ਰੀਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰ ਦੋ ਵਾਰ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਵਾਰ-ਵਾਰ ਹੋ ਰਹੀਆਂ ਚੋਰੀਆਂ ਕਾਰਨ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਚੋਰਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
Related News
ਦੌਰਾਂਗਲਾ ਇਲਾਕੇ ''ਚ ਬੈਟਰੀ ਚੋਰੀਆਂ ਦਾ ਸਿਲਸਿਲਾ ਜਾਰੀ, ਇੱਕੋ ਰਾਤ ਕੰਬਾਈਨ ਅਤੇ 2 ਟਰੈਕਟਰਾਂ ''ਚੋਂ 4 ਬੈਟਰੀਆਂ ਚੋਰੀ
