ਆਬਕਾਰੀ ਵਿਭਾਗ ਤੇ ਪੁਲਸ ਨੇ 800 ਕਿਲੋ ਲਾਹਣ ਅਤੇ 19 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ

Thursday, Aug 29, 2024 - 02:01 PM (IST)

ਆਬਕਾਰੀ ਵਿਭਾਗ ਤੇ ਪੁਲਸ ਨੇ 800 ਕਿਲੋ ਲਾਹਣ ਅਤੇ 19 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ

ਗੁਰਦਾਸਪੁਰ (ਹਰਮਨ)-ਆਬਕਾਰੀ ਵਿਭਾਗ ਅਤੇ ਥਾਣਾ ਸਦਰ ਦੀ ਪੁਲਸ ਪਾਰਟੀ ਨੇ ਪਿੰਡ ਚੁੱਗੂਵਾਲ ਅਤੇ ਸਿੰਗੋਵਾਲ ਵਿਖੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿਚ ਲਾਹਣ ਅਤੇ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਆਬਕਾਰੀ ਅਫਸਰ ਹੇਮੰਤ ਸ਼ਰਮਾ ਗੁਰਦਾਸਪੁਰ 1 ਦੀ ਨਿਗਰਾਨੀ ਹੇਠ ਅੱਜ ਏ. ਆਈ ਅਨਿਲ ਕੁਮਾਰ ਅਤੇ ਪੰਕਜ ਗੁਪਤਾ ਨੇ ਪਿੰਡ ਚੁੱਗੂਵਾਲ ਅਤੇ ਸਿੰਗੋਵਾਲ ਵਿਖੇ ਛਾਪੇਮਾਰੀ ਦੌਰਾਨ 30 ਪਲਾਸਟਿਕ ਕੈਨ ਅਤੇ 2 ਲੋਹੇ ਦੇ ਡਰੱਮਾਂ ’ਚੋਂ ਲਗਭਗ ਕੁਲ 800 ਕਿਲੋ ਲਾਹਣ ਅਤੇ 19 ਬੋਤਲਾਂ ਗੈਰ-ਕਾਨੂੰਨੀ ਨਾਜਾਇਜ ਸ਼ਰਾਬ ਬਰਾਮਦ ਹੋਈ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਹਾਦਸਾ, ਤਿੰਨ ਜਣਿਆ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News