ਬਿਜਲੀ ਕਰਮਚਾਰੀਆਂ ਨੇ ਕੀਤੀ ਰੋਸ ਰੈਲੀ
Thursday, Nov 15, 2018 - 01:22 AM (IST)

ਬਹਿਰਾਮਪੁਰ, (ਗੋਰਾਇਆ)- ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਡਵੀਜ਼ਨ ਬਹਿਰਾਮਪੁਰ ਵੱਲੋਂ ਆਪਣੀਆਂ ਸਵੀਕਾਰ ਮੰਗਾਂ ਨੂੰ ਚੇਅਰਮੈਨ ਪਾਵਰਕਾਮ ਤੇ ਬਿਜਲੀ ਮੰਤਰੀ ਪੰਜਾਬ ਤੋਂ ਮਨਵਾਉਣ ਲਈ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਦੀ ਅਗਵਾਈ ਕਸ਼ਮੀਰ ਸਿੰਘ ਉਪ-ਪ੍ਰਧਾਨ ਨੇ ਕੀਤੀ। ਇਸ ਰੋਸ ਰੈਲੀ ਨੂੰ ਸੁਰਿੰਦਰ ਪੱਪੂ, ਸੰਜੀਵ ਸੈਣੀ, ਰਣਜੀਤ ਟੋਨਾ, ਨਿਰਵੀਰ ਸਿੰਘ, ਰਮੇਸ ਕੁਮਾਰ, ਸੰਜੀਵ ਸ਼ਰਮਾ, ਵਿਜੇ ਕੁਮਾਰ, ਬਨਾਰਸੀ ਦਾਸ ਆਦਿ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਚੇਅਰਮੈਨ ਪਾਵਰਕਾਮ ਤੇ ਬਿਜਲੀ ਮੰਤਰੀ ਪੰਜਾਬ ਪੇ ਬੈਂਡ 1-12-11 ਤੋਂ ਦੇਣਾ ਸਵੀਕਾਰ ਕਰ ਕੇ ਉਸ ਨੂੰ ਲਾਗੂ ਨਹੀਂ ਕਰ ਰਹੀ। ਇਨ੍ਹਾਂ ਸਵੀਕਾਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਯੁਕਤ ਫੋਰਮ ਪੰਜਾਬ ਵੱਲੋਂ 15 ਨਵੰਬਰ ਨੂੰ ਬਿਜਲੀ ਮੰਤਰੀ ਪੰਜਾਬ ਦੇ ਪਿੰਡ ਕਾਂਗਡ਼ ’ਚ ਦਿੱਤੇ ਜਾ ਰਹੇ ਧਰਨੇ ’ਚ ਬਿਜਲੀ ਕਰਮਚਾਰੀ ਵੱਧ ਚਡ਼੍ਹ ਕੇ ਹਿੱਸਾ ਲੈਣਗੇ। ਜਦ ਸਵੀਕਾਰ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਚੇਅਰਮੈਨ ਪਾਵਰਕਾਮ ਤੇ ਬਿਜਲੀ ਮੰਤਰੀ ਪੰਜਾਬ ਦੀ ਹੋਵੇਗੀ।