ਦੁਕਾਨ ਨੇੜੇ ਮੀਟਰਾਂ ਵਾਲੇ ਬਕਸੇ ਤੋਂ ਦੁਕਾਨਦਾਰ ਨੂੰ ਪਿਆ ਕਰੰਟ, ਵਾਲ-ਵਾਲ ਬਚਿਆ

09/26/2022 1:15:51 PM

ਸ੍ਰੀ ਹਰਗੋਬਿੰਦਪੁਰ ਸਾਹਿਬ (ਬੱਬੂ) - ਸਥਾਨਕ ਬੱਸ ਅੱਡੇ ’ਤੇ ਸਥਿਤ ਇਕ ਦੁਕਾਨ ਦੇ ਨਾਲ ਲੱਗੇ ਬਿਜਲੀ ਦੇ ਮੀਟਰਾਂ ਵਾਲੇ ਬਕਸੇ ’ਚ ਕਰੰਟ ਆਉਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਸਲਵਾਨ ਪੁੱਤਰ ਦੌਲਤ ਰਾਮ ਵਾਸੀ ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਉਸਦੀ ਦੁਕਾਨ ਬੱਸ ਸਟੈਂਡ ’ਤੇ ਹੈ, ਜਿਸ ਦੇ ਨਾਲ ਹੀ ਬਿਜਲੀ ਬੋਰਡ ਦੇ 20 ਮੀਟਰਾਂ ਵਾਲਾ ਬਕਸਾ ਲੱਗਾ ਹੋਇਆ ਹੈ। ਇਸ ਮੀਟਰਾਂ ਵਾਲੇ ਬਕਸੇ ਨੂੰ ਕਿਸੇ ਹੋਰ ਜਗਾ ਸ਼ਿਫਟ ਕਰਨ ਲਈ ਉਸ ਨੇ ਕਈ ਵਾਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਵਿਚ ਕਿਸੇ ਵੇਲੇ ਵੀ ਕਰੰਟ ਆ ਸਕਦਾ ਹੈ ਪਰ ਬਿਜਲੀ ਦਫ਼ਤਰ ਵਾਲਿਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)

ਦੁਕਾਨਦਾਰ ਨੇ ਦੱਸਿਆ ਕਿ ਬੀਤੇ ਦਿਨ ਹੋਈ ਬਰਸਾਤ ਕਾਰਨ ਉਸ ਦੀ ਦੁਕਾਨ ਦੇ ਬਾਹਰ ਲੱਗੇ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਵਿਚ ਕਰੰਟ ਆਇਆ ਹੋਇਆ ਸੀ, ਜਿਸ ਬਾਰੇ ਮੈਨੂੰ ਉਸ ਵੇਲੇ ਪਤਾ ਚੱਲਿਆ, ਜਦੋਂ ਮੈਂ ਰੋਜ਼ਾਨਾ ਦੀ ਤਰਾਂ ਆਪਣੀ ਦੁਕਾਨ ਖੋਲਣ ਲੱਗਾ ਤਾਂ ਮੈਨੂੰ ਕਰੰਟ ਲੱਗਾ। ਕਰੰਟ ਲੱਗਣ ’ਤੇ ਮੈਂ ਲੱਕੜ ਵਾਲੇ ਕਾਊਂਟਰ ’ਤੇ ਡਿੱਗ ਪਿਆ ਅਤੇ ਮੇਰੀ ਜਾਨ ਬਚੀ। ਸੰਜੀਵ ਸਲਵਾਨ ਨੇ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੇਰੀ ਦੁਕਾਨ ਮੋਹਰੇ ਲੱਗੇ ਮੀਟਰਾਂ ਵਾਲੇ ਬਕਸੇ ਨੂੰ ਇਥੋਂ ਹਟਾ ਕੇ ਕਿਸੇ ਹੋਰ ਯੋਗ ਜਗਾ ’ਤੇ ਸ਼ਿਫਟ ਕੀਤਾ ਜਾਵੇ। ਜੇਕਰ ਭਵਿੱਖ ਮੁੜ ਬਕਸੇ ਵਿਚ ਕਰੰਟ ਆ ਜਾਂਦਾ ਹੈ, ਉਸ ਤੋਂ ਮੇਰੇ ਪਰਿਵਾਰ ਦੇ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਦਾ ਜ਼ਿੰਮੇਵਾਰ ਪਾਵਰਕਾਮ ਵਿਭਾਗ ਸ੍ਰੀ ਹਰਗੋਬਿੰਦਪੁਰ ਹੋਵੇਗਾ।


rajwinder kaur

Content Editor

Related News