ਪੰਜਾਬ ਕੇਸਰੀ ਗਰੁੱਪ ਵੱਲੋਂ ਖੂਨਦਾਨ ਕੈਂਪ ਵਰਗੇ ਕੀਤੇ ਜਾਂਦੇ ਉਪਰਾਲੇ ਲੋਕਾਂ ਲਈ ਵਰਦਾਨ ਹੋ ਰਹੇ ਸਾਬਿਤ
Monday, Sep 11, 2023 - 01:19 PM (IST)

ਬਟਾਲਾ (ਸਾਹਿਲ, ਯੋਗੀ, ਬਲਜੀਤ, ਅਸ਼ਵਨੀ)- ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਮੌਕੇ ‘ਜਗ ਬਾਣੀ’ ਦੇ ਸਮਾਧ ਰੋਡ ਸਥਿਤ ਦਫਤਰ ਦੇ ਇੰਚਾਰਜ ਅਤੇ ਕੈਂਪ ਪ੍ਰਬੰਧਕ ਸਾਹਿਲ ਮਹਾਜਨ ਦੀ ਅਗਵਾਈ ਹੇਠ ਲਾਇਨਜ਼ ਕਲੱਬ ਬਟਾਲਾ ਸੰਗਮ ਸਰਵ ਦੇ ਪ੍ਰੈਜ਼ੀਡੈਂਟ ਲਾਇਨ ਰਵਿੰਦਰ ਸੋਨੀ ਸਮੇਤ ਸਮੂਹ ਲਾਇਨ ਮੈਂਬਰਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਸ਼ਾਂਤੀਦੇਵੀ ਹਸਪਤਾਲ ਠਠਿਆਰੀ ਗੇਟ ਬਟਾਲਾ ਵਿਖੇ ਸਫਲਤਾਪੂਵਰਕ ਸੰਪੰਨ ਹੋ ਗਿਆ ਹੈ। ਇਸ ਦੌਰਾਨ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੈਂਪ ਤੋਂ ਪ੍ਰਭਾਵਿਤ ਹੋ ਕੇ ਬਟਾਲਾ ਦੇ ਵਿਧਾਇਕ ਦੇ ਭਰਾਤਾ ਅੰਮ੍ਰਿਤ ਕਲਸੀ ਨੇ ਵੀ ਖੂਨਦਾਨ ਕੀਤਾ।
ਅੱਜ ਦੇ ਇਸ ਵਿਸ਼ਾਲ ਖੂਨਦਾਨ ਕੈਂਪ ਮੌਕੇ ਮੁੱਖ ਤੌਰ ’ਤੇ ਰਾਸ਼ਟਰੀ ਸਵੈਂ ਸੇਵਕ ਸੰਘ ਵਲੋਂ ਵਰਿੰਦਰ ਪ੍ਰਭਾਕਰ ਕਾਦੀਆਂ, ਅੰਮ੍ਰਿਤ ਕਲਸੀ ਭਰਾਤਾ ਵਿਧਾਇਕ ਕਲਸੀ, ਰਾਜਿੰਦਰ ਕੁਮਾਰ ਪੱਪੂ ਜੈਂਤੀਪੁਰ, ਗੁਲਸ਼ਨ ਮਾਰਬਲ ਵਾਲੇ, ਭੋਲਾ ਪੁਰੀ, ਲਾਇਨ ਸੁਭਾਸ਼ ਓਹਰੀ ਪ੍ਰਸਿੱਧ ਸਮਾਜ ਸੇਵੀ, ਅਸ਼ਵਨੀ ਮਹਾਜਨ ਪ੍ਰਧਾਨ ਵਸੀਕਾ ਨਵੀਸ ਯੂਨੀਅਨ, ਨਰੇਸ਼ ਮਹਾਜਨ ਸਾਬਕਾ ਪ੍ਰਧਾਨ ਨਗਰ ਕੌਂਸਲ ਬਟਾਲਾ, ਨਰੇਸ਼ ਗੋਇਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ, ਲਾਇਨ ਯਸ਼ਪਾਲ ਚੌਹਾਨ ਆਦਿ ਨੇ ਪਹੁੰਚ ਕੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ- ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ
ਬਟਾਲਾ ਨੂੰ ਬਚਾਉਣ ਲਈ ਪੰਜਾਬ ਕੇਸਰੀ ਗਰੁੱਪ ਦਾ ਰਿਹਾ ਅਹਿਮ ਯੋਗਦਾਨ : ਵਰਿੰਦਰ ਪ੍ਰਭਾਕਰ
ਇਸ ਮੌਕੇ ਰਾਸ਼ਟਰੀ ਸਵੈਂ ਸੇਵਕ ਸੰਘ ਦੇ ਨੁਮਾਇੰਦੇ ਵਰਿੰਦਰ ਪ੍ਰਭਾਕਰ ਕਾਦੀਆਂ ਵਾਲਿਆਂ ਨੇ ਕਿਹਾ ਕਿ ਬਟਾਲਾ ਨੂੰ ਬਚਾਉਣ ਲਈ ਪੰਜਾਬ ਕੇਸਰੀ ਗਰੁੱਪ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਖਬਰਾਂ ਨੂੰ ਨਸ਼ਰ ਕਰਨ ਦੇ ਨਾਲ-ਨਾਲ ਪੰਜਾਬ ਕੇਸਰੀ ਗਰੁੱਪ ਵਲੋਂ ਅਜਿਹਾ ਉਪਰਾਲਾ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਖੂਨਦਾਨ ਇਕ ਮਹਾਨ ਦਾਨ ਹੈ ਕਿਉਂਕਿ ਖੂਨ ਦੀ ਜ਼ਰੂਰਤ ਅੱਜ ਕੱਲ ਆਮ ਬਣ ਚੁੱਕੀ ਹੈ। ਜਦੋਂ ਕਿਸੇ ਨਵਜੰਮੇ ਬੱਚੇ ਨੇ ਜਨਮ ਲੈਣਾ ਹੋਵੇ ਤਾਂ ਉਸ ਵੇਲੇ ਉਸ ਮਾਂ ਨੂੰ ਇਸ ਖੂਨ ਦੀ ਜ਼ਰੂਰਤ ਇਕ ਨਵੀਂ ਜ਼ਿੰਦਗੀ ਦੀ ਲਹਿਰ ਪ੍ਰਦਾਨ ਕਰਦੀ ਹੈ। ਪੰਜਾਬ ਕੇਸਰੀ ਰੂਪੀ ਪੌਦੇ ਨੂੰ ਸਿੰਝਣ ਵਾਲੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਉਨ੍ਹਾਂ ਦੇ ਬੱਚੇ ਅਤੇ ਪੂਰਾ ਪੰਜਾਬ ਖੂਨਦਾਨ ਕੈਂਪ ਲਗਾ ਕੇ ਯਾਦ ਕਰ ਰਿਹਾ ਹੈ, ਜੋ ਕਿਸੇ ਪੱਖੋਂ ਵੀ ਘੱਟ ਨਹੀਂ ਹੈ।
ਲਾਲਾ ਜੀ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦੈ : ਅੰਮ੍ਰਿਤ ਕਲਸੀ
ਇਸ ਮੌਕੇ ਅੰਮ੍ਰਿਤ ਕਲਸੀ ਨੇ ਕਿਹਾ ਕਿ ਅੱਜ ਦਾ ਜੋ ਇਹ ਖੂਨਦਾਨ ਕੈਂਪ ਲਾਲ ਜੀ ਦੀ 42ਵੀਂ ਬਰਸੀ ਮੌਕੇ ਪ੍ਰਤੀਨਿਧੀ ਸਾਹਿਲ ਮਹਾਜਨ ਵਲੋਂ ਲਗਾਇਆ ਗਿਆ ਹੈ, ਉਹ ਸ਼ਲਾਘਾਯੋਗ ਹੈ ਅਤੇ ਅਜਿਹੇ ਉਪਰਾਲੇ ਸਮੇਂ-ਸਮੇਂ ਜੋ ਪੰਜਾਬ ਕੇਸਰੀ ਗਰੁੱਪ ਵਲੋਂ ਕੀਤੇ ਜਾਂਦੇ ਹਨ, ਉਹ ਕਾਬਿਲੇ ਤਾਰੀਫ ਹਨ। ਉਨ੍ਹਾਂ ਦੱਸਿਆ ਕਿ ਲਾਲਾ ਜੀ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ, ਜਿਸ ਤਰ੍ਹਾਂ ਬੇਬਾਕ ਹੋ ਕੇ ਉਨ੍ਹਾਂ ਨੇ ਸੱਚ ਨੂੰ ਪੰਜਾਬ ਕੇਸਰੀ ਰਾਹੀਂ ਉਜਾਗਰ ਕੀਤਾ, ਉਸ ਦਿਨ ਨੂੰ ਲੋਕ ਆਪਣੇ ਦਿਲ ਵਿਚ ਵਸਾ ਕੇ ਅੱਜ ਉੱਠਦੇ ਸਾਰ ਹੀ ਪੰਜਾਬ ਕੇਸਰੀ ਸਮਾਚਾਰ ਪੱਤਰ ਨੂੰ ਦੇਖ ਕੇ ਆਪਣੇ ਰੋਜ਼ਮਰਾ ਦੀ ਸ਼ੁਰੂਆਤ ਕਰਦੇ ਹਨ।
ਇਹ ਵੀ ਪੜ੍ਹੋ- ਸੁਨਾਮ ਵਿਖੇ ਗਰਭਪਾਤ ਕਰਵਾਉਣ ਆਈ ਔਰਤ ਨਾਲ ਵਾਪਰੀ ਅਣਹੋਣੀ, ਮੌਕੇ ਤੋਂ ਫ਼ਰਾਰ ਹੋਈ ਨਰਸ
ਪੰਜਾਬ ਕੇਸਰੀ ਗਰੁੱਪ ਹੀ ਲੋਕਾਂ ਵਿਚ ਖੂਨਦਾਨ ਕਰਨ ਦਾ ਉਤਸਾਹ ਪੈਦਾ ਕਰ ਸਕਦੈ : ਪੱਪੂ ਜੈਂਤੀਪੁਰੀਆ
ਇਸ ਮੌਕੇ ਉੱਘੇ ਕਾਂਗਰਸੀ ਆਗੂ ਰਜਿੰਦਰ ਕੁਮਾਰ ਪੱਪੂ ਨੇ ਆਪਣੀ ਟੀਮ ਸਮੇਤ ਕੈਂਪ ਵਿਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਅਜਿਹਾ ਉਪਰਾਲਾ ਦੇਖ ਕੇ ਮਨ ਬਾਗੋਬਾਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਵਰਗੀ ਭਿਆਨਕ ਬਿਮਾਰੀ ਦੇ ਚਲਦਿਆਂ ਵੀ ਲੋਕਾਂ ਵਿਚ ਖੂਨਦਾਨ ਦਾ ਉਤਸਾਹ ਪੰਜਾਬ ਕੇਸਰੀ ਗਰੁੱਪ ਹੀ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਲਾਲਾ ਜੀ ਦੀ ਕੁਰਬਾਨੀ ਪੰਜਾਬ ਵਾਸੀਆਂ ਦੇ ਦਿਲ ਵਿਚ ਵੱਸ ਚੁੱਕੀ ਹੈ। ਲਾਲਾ ਜੀ ਵਲੋਂ ਲਗਾਇਆ ਗਿਆ ਪੰਜਾਬ ਕੇਸਰੀ ਨਾਮਕ ਬੂਟਾ ਅਗਰ ਅੱਜ ਵਟਬਿਰਖ ਦੇ ਰੂਪ ਵਿਚ ਤਬਦੀਲ ਹੋਇਆ ਹੈ ਤਾਂ ਇਸਦੀ ਸਾਰੀ ਮਿਹਨਤ ਦਾ ਸ਼੍ਰੇਅ ਲਾਲਾ ਜੀ ਨੂੰ ਜਾਂਦਾ ਹੈ।
ਲਾਇਨਜ਼ ਕਲੱਬ ਬਟਾਲਾ ਸੰਗਮ ਸਰਵ ਅਤੇ ਸ਼ਾਂਤੀ ਦੇਵੀ ਚੈਰੀਟੇਬਲ ਹਸਪਤਾਲ ਦਾ ਰਿਹਾ ਅਹਿਮ ਸਹਿਯੋਗ
ਵਿਸ਼ਾਲ ਕੈਂਪ ਵਿਚ ਲਾਇਨਜ਼ ਕਲੱਬ ਬਟਾਲਾ ਸੰਗਮ ਸਰਵ ਦੇ ਪ੍ਰੈਜ਼ੀਡੈਂਟ ਲਾਇਨ ਰਵਿੰਦਰ ਸੋਨੀ ਅਤੇ ਸ਼ਾਂਤੀ ਦੇਵੀ ਚੈਰੀਟੇਬਲ ਹਸਪਤਾਲ ਦੇ ਪ੍ਰਬੰਧਕ ਜਗਤਪਾਲ ਮਹਾਜਨ ਅਤੇ ਨਰੇਸ਼ ਮਹਾਜਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਉਨ੍ਹਾਂ ਨੇ ਖੂਨਦਾਨ ਕਰ ਰਹੇ ਡੋਨਰਾਂ ਨੂੰ ਵਧੀਆ ਤਰੀਕੇ ਦੀ ਰਿਫਰੈੱਸ਼ਮੈਂਟ ਦਿੱਤੀ ਤਾਂ ਜੋ ਖੂਨਦਾਨ ਕਰ ਰਹੇ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ ਆਦਿ ਮਹਿਸੂਸ ਨਾ ਹੋਵੇ। ਉਕਤ ਕਲੱਬ ਅਤੇ ਚੈਰੀਟੇਬਲ ਹਸਪਤਾਲ ਵਲੋਂ ਚਾਹ-ਪਾਣੀ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬ ਦੇ ਗੱਭਰੂ ਦੀ ਹੋਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ
ਸਿਵਲ ਹਸਪਤਾਲ ਬਟਾਲਾ ਤੋਂ ਪੁੱਜੀ ਬਲੱਡ ਬੈਂਕ ਦੀ ਟੀਮ
ਇਸ ਮਹਾਨ ਖੂਨਦਾਨ ਕੈਂਪ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਨੌਜਵਾਨ ਨੇ ਵਧ ਚੜ੍ਹ ਕੇ ਖੂਨਦਾਨ ਕੀਤਾ ਅਤੇ ਸਿਵਲ ਹਸਪਤਾਲ ਦੇ ਐੈੱਸ. ਐੱਮ. ਓ. ਡਾ. ਰਵਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਬਲੱਡ ਬੈਂਕ ਤੋਂ ਪਹੁੰਚੀ ਡਾ. ਪ੍ਰਿਆਗੀਤ ਕੌਰ ਕਲਸੀ ’ਤੇ ਆਧਾਰਿਤ ਡਾਕਟਰੀ ਟੀਮ ਵਿਚ ਸ਼ਾਮਲ ਜਰਨੈਲ ਸਿੰਘ ਐੱਸ. ਐੱਮ. ਐੱਲ. ਟੀ., ਬਲਵਿੰਦਰ ਕੌਰ ਸਟਾਫ ਨਰਸ, ਮਲਕੀਤ ਸਿੰਘ ਐੱਮ. ਐੱਲ. ਟੀ-1, ਮੀਨਾਕਸ਼ੀ ਕਾਉਂਸਲਰ ਆਦਿ ਨੇ ਖੂਨ ਦੇ 37 ਯੂਨਿਟ ਇਕੱਤਰ ਕੀਤੇ। ਇਸ ਮੌਕੇ ਬਟਾਲਾ ਦੇ ਸਮਾਧ ਰੋਡ ਸਥਿਤ ਬਟਾਲਾ ਦੀ ਸਮੁੱਚੀ ਟੀਮ ਵਲੋਂ ਡਾਕਟਰਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8