ਪੰਜਾਬ ਦੇ ਇਸ ਦੇ ਜ਼ਿਲ੍ਹੇ ਦੇ ਸਕੂਲਾਂ 'ਚ ਅਜੇ ਨਹੀਂ ਸ਼ੁਰੂ ਹੋ ਸਕੇਗੀ ਪੜ੍ਹਾਈ
Tuesday, Sep 09, 2025 - 11:05 AM (IST)

ਗੁਰਦਾਸਪੁਰ (ਹਰਮਨ, ਵਿਨੋਦ)- ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਗੁਰਦਾਸਪੁਰ ਜ਼ਿਲ੍ਹੇ ਵਿਚ ਪਿਛਲੇ ਕਰੀਬ ਦੋ ਹਫਤੇ ਬੰਦ ਰਹੇ ਸਕੂਲ ਅੱਜ ਆਖਿਰਕਾਰ ਮੁੜ ਖੁੱਲ੍ਹ ਗਏ ਹਨ। ਜ਼ਿਲ੍ਹੇ ਅੰਦਰ ਮੌਜੂਦ 1100 ਪ੍ਰਾਇਮਰੀ ਸਕੂਲਾਂ ਸਮੇਤ ਕੁੱਲ 1550 ਸਕੂਲਾਂ ਵਿੱਚੋਂ 78 ਸਕੂਲ ਅਜਿਹੇ ਹਨ, ਜਿਨ੍ਹਾਂ ਵਿਚ ਅਜੇ ਵੀ ਹੜ੍ਹਾਂ ਦੀ ਮਾਰ ਕਾਰਨ ਪੜ੍ਹਾਈ ਦਾ ਕੰਮ ਸ਼ੁਰੂ ਨਹੀਂ ਹੋ ਸਕੇਗਾ। ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਭੇਜੀ ਗਈ ਸੂਚੀ ਦੇ ਅਧਾਰ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ 78 ਸਕੂਲਾਂ ਵਿੱਚ 9 ਸਤੰਬਰ ਤੇ 10 ਸਤੰਬਰ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 17 ਸਕੂਲ ਸੈਕੰਡਰੀ ਸਿੱਖਿਆ ਨਾਲ ਸੰਬੰਧਿਤ ਹਨ ਜਦੋਂਕਿ 61 ਸਕੂਲ ਪ੍ਰਾਇਮਰੀ ਵਿੰਗ ਨਾਲ ਸੰਬੰਧਿਤ ਹਨ। ਇਨ੍ਹਾਂ ਦੋਵਾਂ ਸਕੂਲਾਂ ਵਿੱਚ ਦੋ ਦਿਨ ਛੁੱਟੀ ਰਹੇਗੀ। ਜਦੋਂ ਕਿ ਬਾਕੀ ਦੇ ਤਕਰੀਬਨ 1472 ਸਕੂਲਾਂ ਵਿੱਚ ਬੱਚਿਆਂ ਦੀ ਆਮਦ 9 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਖੁੱਲ੍ਹਣਗੇ ਸਕੂਲ, DC ਨੇ ਦਿੱਤੇ ਵੱਡੇ ਹੁਕਮ
ਇਸ ਤਹਿਤ ਅੱਜ ਸਰਕਾਰ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਪਹਿਲੇ ਦਿਨ ਸਿਰਫ ਅਧਿਆਪਕ ਅਤੇ ਹੋਰ ਸਟਾਫ ਮੈਂਬਰ ਹੀ ਸਕੂਲਾਂ ਵਿੱਚ ਪਹੁੰਚੇ ਜੋ ਸਕੂਲਾਂ ਵਿੱਚ ਫੈਲੀ ਗੰਦਗੀ ਨੂੰ ਸਾਫ ਕਰਨ ਵਿੱਚ ਹੀ ਲੱਗੇ ਰਹੇ। ਬਹੁਤ ਸਾਰੇ ਪਿੰਡਾਂ ਵਿੱਚ ਹਾਲਾਤ ਇਹ ਬਣੇ ਹੋਏ ਹਨ ਕਿ ਬਾਰਿਸ਼ ਦਾ ਪਾਣੀ ਸਕੂਲਾਂ ਦੇ ਕਮਰਿਆਂ ਤੱਕ ਪਹੁੰਚ ਚੁੱਕਾ ਸੀ ਜਿਸ ਕਾਰਨ ਵੱਖ-ਵੱਖ ਕਮਰਿਆਂ ਨੂੰ ਸਾਫ ਕਰਨ ’ਚ ਸਾਰਾ ਦਿਨ ਹੀ ਅਧਿਆਪਕ ਤੇ ਹੋਰ ਸਟਾਫ ਮੈਂਬਰ ਜੂਝਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸਕੂਲਾਂ ਅੰਦਰ 10 ਸਤੰਬਰ ਤੱਕ ਵੱਧ ਸਕਦੀਆਂ ਨੇ ਛੁੱਟੀਆਂ
ਹਾਲਾਤ ਇਹ ਬਣੇ ਹੋਏ ਹਨ ਕਿ ਨਾ ਸਿਰਫ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਕੂਲਾਂ ਦਾ ਨੁਕਸਾਨ ਹੋਇਆ ਹੈ ਸਗੋਂ ਲਗਾਤਾਰ ਹੋਈ ਬਾਰਿਸ਼ ਦੇ ਚਲਦਿਆਂ ਹੁਣ ਸ਼ਹਿਰੀ ਖੇਤਰ ਦੇ ਅਨੇਕਾਂ ਸਕੂਲਾਂ ਵਿੱਚ ਵੀ ਛੱਤਾਂ ਲੀਕ ਕਰ ਰਹੀਆਂ ਹਨ ਅਤੇ ਨਾਲ ਹੀ ਸਲਾਬ ਨੇ ਕਈ ਤਰ੍ਹਾਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਨੂੰ ਸਫਾਈ ਕਰਨ ਦਾ ਦਾਰੋਮਦਾਰ ਹੋਰ ਵੀ ਔਖਾ ਹੈ ਕਿ ਕਿਉਂਕਿ 100 ਤੋਂ ਘੱਟ ਗਿਣਤੀ ਵਾਲੇ ਸਕੂਲਾਂ ਵਿੱਚ ਕੋਈ ਵੀ ਸਫਾਈ ਕਰਮਚਾਰੀ ਨਾ ਹੋਣ ਕਾਰਨ ਅਧਿਆਪਕਾਂ ਨੂੰ ਆਪਣੇ ਪੱਧਰ ’ਤੇ ਹੀ ਸਫਾਈ ਦੀ ਵਿਵਸਥਾ ਦਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਹੁਣ ਜਦੋਂ ਬਾਰਿਸ਼ ਤੇ ਹੜਾਂ ਦੇ ਪਾਣੀ ਨੇ ਵੱਡਾ ਨੁਕਸਾਨ ਕੀਤਾ ਹੈ ਤਾਂ ਇਹਨਾਂ ਸਕੂਲਾਂ ਦੀ ਸਾਫ ਸਫਾਈ ਕਰਨੀ ਆਸਾਨ ਕੰਮ ਨਹੀਂ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸੰਗਤ ਨੂੰ ਵੱਡੇ ਹੁਕਮ
ਅਧਿਆਪਕਾਂ ਨੇ ਕਿਹਾ ਕਿ ਕੱਲ ਬੱਚਿਆਂ ਦੀ ਆਮਦ ਸ਼ੁਰੂ ਹੋਣ ਕਾਰਨ ਸਕੂਲਾਂ ਵਿੱਚ ਮਾਹੌਲ ਆਮ ਵਰਗਾ ਹੋ ਜਾਵੇਗਾ। ਇਸ ਦੇ ਨਾਲ ਹੀ ਬਹੁਤ ਸਾਰੇ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਰਾਸ਼ਨ ਵੀ ਖਰਾਬ ਹੋ ਚੁੱਕਾ ਹੈ ਜਿਸ ਸਬੰਧ ਵਿੱਚ ਸਿੱਖਿਆ ਵਿਭਾਗ ਵੱਲੋਂ ਬਕਾਇਦਾ ਸਕੂਲਾਂ ਕੋਲੋਂ ਰਿਪੋਰਟ ਮੰਗੀ ਗਈ ਹੈ ਕਿ ਜਿਨਾਂ ਸਕੂਲਾਂ ਵਿੱਚ ਰਾਸ਼ਨ ਨਹੀਂ ਹੈ, ਬਾਰੇ ਤੁਰੰਤ ਸੂਚਨਾ ਦਿੱਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8