ਤਰਨਤਾਰਨ ’ਚ ਪਏ ਜ਼ੋਰਦਾਰ ਮੀਂਹ ਨਾਲ 400 ਕੁਇੰਟਲ ਬਾਸਮਤੀ ਚਾਵਲ ਹੋਏ ਖ਼ਰਾਬ

Friday, Aug 02, 2024 - 11:32 AM (IST)

ਤਰਨਤਾਰਨ (ਰਮਨ)-ਜ਼ਿਲ੍ਹੇ ਭਰ ਵਿਚ ਕਈ ਦਿਨਾਂ ਤੋਂ ਬਾਰਿਸ਼ ਨਾ ਹੋਣ ਦੇ ਚੱਲਦਿਆਂ ਲੋਕ ਗਰਮੀ ਤੋਂ ਕਾਫੀ ਜ਼ਿਆਦਾ ਪ੍ਰੇਸ਼ਾਨ ਚੱਲ ਰਹੇ ਸਨ। ਇਸ ਦੌਰਾਨ ਬੁੱਧਵਾਰ ਦੇਰ ਰਾਤ ਤੋਂ ਸ਼ੁਰੂ ਹੋਈ ਤੇਜ਼ ਬਾਰਿਸ਼ ਨੇ ਜਿੱਥੇ ਕਿਸਾਨਾਂ ਦੇ ਚਿਹਰੇ ਉਪਰ ਖੁਸ਼ੀ ਲਿਆ ਦਿੱਤੀ ਹੈ, ਉਥੇ ਹੀ ਕਈਆਂ ਨੂੰ ਇਸ ਦਾ ਭਾਰੀ ਨੁਕਸਾਨ ਵੀ ਝੱਲਣਾ ਪਿਆ ਹੈ। ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ ਦੇ ਇਕ ਸ਼ੈਲਰ ਅੰਦਰ ਮੀਂਹ ਦੇ ਪਾਣੀ ਕਰਕੇ 400 ਕੁਇੰਟਲ ਬਾਸਮਤੀ ਚਾਵਲ ਖ਼ਰਾਬ ਹੋ ਗਈ ਹੈ।

ਮੌਸਮ ਵਿਭਾਗ ਵੱਲੋਂ ਕਈ ਦਿਨਾਂ ਤੋਂ ਭਵਿੱਖਬਾਣੀ ਕੀਤੀ ਜਾ ਰਹੀ ਸੀ ਕਿ ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਦੇ ਚੱਲਦਿਆਂ ਬੁੱਧਵਾਰ ਦੇਰ ਰਾਤ ਤਰਨਤਾਰਨ ਜ਼ਿਲੇ ਵਿਚ ਸ਼ੁਰੂ ਹੋਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਦਿੱਤੀ ਹੈ। ਇਹ ਬਾਰਿਸ਼ ਝੋਨੇ ਦੀ ਫਸਲ ਲਈ ਕਾਫੀ ਜ਼ਿਆਦਾ ਲਾਹੇਵੰਦ ਮੰਨੀ ਜਾ ਰਹੀ ਹੈ। ਇਸ ਬਾਰਿਸ਼ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ ਉਪਰ ਖੁਸ਼ੀ ਆ ਗਈ ਹੈ ਕਿਉਂਕਿ ਕਿਸਾਨਾਂ ਨੂੰ ਹੁਣ ਬਿਜਲੀ ਦੀ ਵਰਤੋਂ ਕਰਦੇ ਹੋਏ ਝੋਨੇ ਨੂੰ ਪਾਣੀ ਲਗਾਉਣ ਲਈ ਕੁਝ ਦਿਨ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਉਧਰ ਇਸ ਬਾਰਿਸ਼ ਦੇ ਚੱਲਦਿਆਂ ਬਿਜਲੀ ਖਪਤ ਵਿਚ ਕਾਫੀ ਜ਼ਿਆਦਾ ਕਮੀ ਨਜ਼ਰ ਆਉਣ ਲੱਗ ਪਈ ਹੈ। ਲੋਕਾਂ ਵੱਲੋਂ 24 ਘੰਟੇ ਚਲਾਏ ਜਾਣ ਵਾਲੇ ਏਅਰ ਕੰਡੀਸ਼ਨਰ ਨੂੰ ਵੀ ਸਾਹ ਮਿਲਣਾ ਸ਼ੁਰੂ ਹੋ ਗਿਆ ਹੈ। ਸਥਾਨਕ ਥਾਣਾ ਸਿਟੀ ਤਰਨਤਾਰਨ, ਨੂਰਦੀ ਬਾਜ਼ਾਰ ,ਮੁਰਾਦਪੁਰਾ ਮੁਹੱਲਾ ਨਾਨਕਸਰ, ਮੁਹੱਲਾ ਗੋਕਲਪੁਰਾ ਤੋਂ ਇਲਾਵਾ ਹੋਰ ਕਈ ਇਲਾਕਿਆਂ ਵਿਚ ਬਾਰਿਸ਼ ਦਾ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ-  ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ

400 ਕੁਇੰਟਲ ਬਾਸਮਤੀ ਚਾਵਲ ਹੋਇਆ ਖ਼ਰਾਬ

ਸਥਾਨਕ ਨੂਰਦੀ ਅੱਡਾ ਝਬਾਲ ਰੋਡ ਵਿਖੇ ਮੌਜੂਦ ਪੰਜਾਬ ਰਾਈਸ ਲੈਂਡ ਮਿੱਲ ਵਿਚ ਬੀਤੀ ਰਾਤ ਬਾਰਿਸ਼ ਦੇ ਪਾਣੀ ਕਰਕੇ ਬੋਰੀਆਂ ਵਿਚ ਪਏ 400 ਕੁਇੰਟਲ ਬਾਸਮਤੀ ਚਾਵਲ ਖਰਾਬ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਰਾਈਸ ਲੈਂਡ ਮਿੱਲ ਦੇ ਮਾਲਕ ਰਜੀਵ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਤੇਜ ਬਾਰਿਸ਼ ਹੋਣ ਕਰਕੇ ਭਾਰੀ ਮਾਤਰਾ ਵਿਚ ਪਾਣੀ ਮਿੱਲ ਦੇ ਅੰਦਰ ਇਕੱਤਰ ਹੋ ਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਦਾ 400 ਕੁਇੰਟਲ ਬਾਸਮਤੀ ਚਾਵਲ ਖਰਾਬ ਹੋ ਗਿਆ ਹੈ। ਇਸੇ ਤਰ੍ਹਾਂ ਜਾਣਕਾਰੀ ਦਿੰਦੇ ਹੋਏ ਗੁਪਤਾ ਫੂਡ ਕੱਦਗਿਲ ਦੇ ਮਾਲਕ ਨਵੀਨ ਗੁਪਤਾ, ਤਨੇਜਾ ਓਵਰਸੀਜ਼ ਦੇ ਮਾਲਕ ਅਵਤਾਰ ਸਿੰਘ ਤਨੇਜਾ, ਅਗਰਵਾਲ ਫੂਡ ਦੇ ਮਾਲਕ ਕੇਸ਼ਵ ਅਗਰਵਾਲ, ਦਾਸ ਰਾਈਸ ਮਿੱਲ ਦੇ ਮਾਲਕ ਬਲਵਿੰਦਰ ਸਿੰਘ, ਏ.ਵੀ ਐਂਡ ਕੰਪਨੀ ਦੇ ਮਾਲਕ ਕਮਲ ਗੁਪਤਾ, ਕਵਾਲਿਟੀ ਓਵਰਸੀਜ਼ ਦੇ ਮਾਲਕ ਰਜੇਸ਼ ਖੰਨਾ ਤੋਂ ਇਲਾਵਾ ਹੋਰ ਸ਼ੈਲਰ ਮਾਲਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰੀ ਬਰਸਾਤ ਦੇ ਕਰਕੇ ਉਨ੍ਹਾਂ ਦਾ ਵੱਡੀ ਮਾਤਰਾ ਵਿਚ ਨੁਕਸਾਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਇੰਗਲੈਂਡ ਦੀ ਜੇਲ੍ਹ 'ਚ ਸਜ਼ਾ ਕੱਟ ਚੁੱਕੇ ਨੌਜਵਾਨ ਨੂੰ ਨਹੀਂ ਮਿਲ ਰਿਹਾ ਇਨਸਾਫ਼, ਪੁੱਤ ਨੂੰ ਵੇਖਣ ਲਈ ਤਰਸ ਰਹੇ ਮਾਪੇ

ਇਸੇ ਤਰ੍ਹਾਂ ਥਾਣਾ ਸਿਟੀ ਤਰਨਤਾਰਨ ਵਿਖੇ ਭਾਰੀ ਬਰਸਾਤ ਦੇ ਕਰਕੇ ਥਾਣੇ ਅੰਦਰ ਵੱਡੀ ਮਾਤਰਾ ਵਿਚ ਪਾਣੀ ਇਕੱਤਰ ਹੋ ਗਿਆ, ਜਿਸ ਦੇ ਚੱਲਦਿਆਂ ਕਰਮਚਾਰੀਆਂ ਨੂੰ ਕੰਮ ਕਾਜ ਕਰਨ ਵਿਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਸ਼ਿਕਾਇਤਾਂ ਲੈ ਕੇ ਪੁੱਜਣ ਵਾਲੇ ਲੋਕਾਂ ਨੂੰ ਵੀ ਮੀਂਹ ਦੇ ਪਾਣੀ ਕਰਕੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ- ਨਸ਼ੇ ’ਚ ਧੁੱਤ ਨੌਜਵਾਨ ਸੜਕਾਂ ਦੇ ਡਿੱਗਦਾ ਹੋਇਆ ਆਇਆ ਨਜ਼ਰ, ਸਵਾਲਾਂ ਦੇ ਘੇਰੇ ’ਚ ਪੁਲਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News