ਨਸ਼ੇ ਵਾਲੇ ਕੈਪਸੂਲਾਂ ਤੇ ਗੋਲੀਆਂ ਸਮੇਤ 2 ਕਾਬੂ

Tuesday, Sep 04, 2018 - 01:01 AM (IST)

 ਬਟਾਲਾ/ਅਲੀਵਾਲ,  (ਬੇਰੀ, ਸ਼ਰਮਾ)- ਥਾਣਾ ਰੰਗਡ਼ ਨੰਗਲ ਤੇ ਘਣੀਏ ਕੇ ਬਾਂਗਰ ਦੀ ਪੁਲਸ ਨੇ ਨਸ਼ੇ ਵਾਲੇ ਕੈਪਸੂਲਾਂ ਅਤੇ ਗੋਲੀਆਂ ਸਮੇਤ 2 ਨੂੰ ਕਾਬੂ ਕੀਤਾ ਹੈ। ਏ. ਐੱਸ. ਆਈ. ਦਰਸ਼ਨ ਸਿੰਘ ਨੇ ਪੁਲਸ ਪਾਰਟੀ ਸਮੇਤ ਪੁਲ ਡਰੇਨ ਚੌਧਰੀਵਾਲ ਤੋਂ ਸੁੱਚਾ ਸਿੰਘ  ਵਾਸੀ ਸਦਾਰੰਗ ਨੂੰ 50 ਨਸ਼ੇ ਵਾਲੇ ਕੈਪਸੂਲਾਂ ਮਾਰਕਾ ਕਮੋਲ ਅਤੇ 75 ਗੋਲੀਆਂ ਬਿਨਾਂ ਲੇਬਲ ਸਮੇਤ ਗ੍ਰਿਫਤਾਰ ਕਰ ਕੇ ਉਸਦੇ ਵਿਰੁੱਧ ਉਪਰੋਕਤ ਥਾਣੇ ’ਚ ਕੇਸ ਦਰਜ ਕਰ ਦਿੱਤਾ ਹੈ। ਇਸੇ ਤਰ੍ਹਾਂ, ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਖਹਿਰਾ ਕੋਲੋਂ 50 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਿਸ ’ਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਵਿਰੁੱਧ ਉਕਤ ਥਾਣੇ ਵਿਚ  ਕੇਸ ਦਰਜ ਕਰ ਦਿੱਤਾ ਹੈ। 
 


Related News