ਨਸ਼ਾ ਵਿਰੁੱਧੀ ਮੁਹਿੰਮ ''ਚ ਪੁਲਸ ਦਾ ਦਿੱਤਾ ਜਾਵੇ ਸਾਥ : ਬਲਵਿੰਦਰ ਸਿੰਘ ਗੱਗੋਬੂਆ

04/25/2018 11:29:32 AM

ਝਬਾਲ/ ਬੀੜ ਸਾਹਿਬ (ਹਰਬੰਸ,ਬਖਤਾਵਰ,ਭਾਟੀਆ) : ਥਾਣਾ ਮੁੱਖੀ ਝਬਾਲ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦਾ ਇੰਨਸਾਫ ਪਸੰਦ ਲੋਕਾਂ ਵਲੋਂ ਅੱਗੇ ਆ ਕਿ ਸਾਥ ਦਿੱਤਾ ਜਾਵੇ ਤਾਂ ਜੋ ਖੇਤਰ ਨੂੰ ਨਸ਼ਿਆਂ ਦੇ ਚੰਬੜੇ ਕੋਹੜ ਤੋਂ ਮੁਕਤ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਪ੍ਰਮੁੱਖ ਕਾਂਗਰਸੀ ਆਗੂ ਅਤੇ ਆੜ੍ਹਤੀ ਐਸੋਸੀਏਸ਼ਨ ਗੱਗੋਬੂਆ ਦੇ ਆਗੂ ਬਲਵਿੰਦਰ ਸਿੰਘ ਗੱਗੋਬੂਆ ਨੇ ਥਾਣਾ ਝਬਾਲ ਦੇ ਮੁੱਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨਾਲ ਪਿੰਡ ਗੱਗੋਬੂਆ ਵਿਖੇ ਡੈਪੋ (ਡਰੱਗ ਅਬਿਊਸ ਪ੍ਰੀਵੈਨਸ਼ਨ ਆਫਸਰ) ਕਮੇਟੀ ਦੇ ਗਠਨ ਕਰਨ ਸਬੰਧੀ ਵਿਚਾਰ ਵਿਟਾਂਦਰਾ ਕਰਦਿਆਂ ਕੀਤਾ। 
ਬਲਵਿੰਦਰ ਸਿੰਘ ਗੱਗੋਬੂਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰੋਂ ਨਸ਼ਿਆਂ ਵਰਗੀ ਅਲਾਮਤ ਨੂੰ ਖਤਮ ਕਰਨ ਲਈ ਵੱਡੀ ਮੁਹਿੰਮ ਛੇੜੀ ਗਈ ਹੈ, ਜਿਸ ਨੂੰ ਕਾਮਯਾਬ ਕਰਨ ਲਈ ਹਰੇਕ ਇੰਨਸਾਫ ਪਸੰਦ ਵਿਅਕਤੀ ਨੂੰ ਇਸ ਮੁਹਿੰਮ ਦਾ ਹਿੱਸਾ ਬਨਣਾ ਚਾਹੀਦਾ ਹੈ। ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸਭਾਵਾਵਾਂ, ਐੱਨ. ਜੀ. ਓ. ਸੰਸਥਾਵਾਂ ਅਤੇ ਨਸ਼ਾ ਵਿਰੋਧੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੱਥੇ 'ਤੇ ਨਸ਼ਾਖੋਰੀ ਦੇ ਲੱਗੇ ਕਲੰਕ ਨੂੰ ਧੋਣ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਥਾਣਾ ਮੁੱਖੀ ਝਬਾਲ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਹਨ ਕਿ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਮੁੱਖ ਧਾਰਾ 'ਚ ਲਿਆ ਕੇ ਉਨ੍ਹਾਂ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ ਅਤੇ ਕਿਸੇ ਵੀ ਨਸ਼ੇੜੀ 'ਤੇ ਪਰਚਾ ਦਰਜ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਪੰਜਾਬ ਪੁਲਸ ਵਲੋਂ ਸਾਂਝੇ ਮਿਸ਼ਨ ਤਹਿਤ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਉਕਤ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਨਸ਼ਿਆਂ ਦੇ ਆਦੀ ਲੋਕਾਂ ਨੂੰ ਸੁਧਰਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਸਰਕਾਰ ਵਲੋਂ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਸ਼ੇੜੀਆਂ ਦਾ ਜਿੱਥੇ ਸਰਕਾਰ ਦੇ ਨਸ਼ਾ ਛੁਡਾਊ ਕੇਂਦਰਾਂ ਅੰਦਰ ਮੁਫਤ ਇਲਾਜ ਕੀਤਾ ਜਾ ਰਿਹਾ ਹੈ, ਉੱਥੇ ਹੀ ਜ਼ਿਲੇ ਅੰਦਰ ਸਥਾਪਿਤ ਮੁੜ ਵਿਸੇਬਾ ਕੇਂਦਰਾਂ ਅਤੇ ਉ. ਐੱਸ. ਟੀ. ਕੇਂਦਰਾਂ 'ਚ ਵੀ ਹਰ ਪ੍ਰਕਾਰ ਦਾ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ, ਜਦ ਕਿ ਜ਼ਿਲਾ ਪੁਲਸ ਮੁੱਖੀ ਦਰਸ਼ਨ ਸਿੰਘ ਮਾਨ ਦੇ ਹੁਕਮਾਂ 'ਤੇ ਪੁਲਸ ਪ੍ਰਸ਼ਾਸਨ ਵਲੋਂ ਪਿੰਡਾਂ ਅੰਦਰ ਡੈਪੋ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਕਮੇਟੀਆਂ ਨਸ਼ੇੜੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਫਾਰਮ ਭਰ ਰਹੀਆਂ ਹਨ। ਥਾਣਾ ਮੁੱਖੀ ਮਨੋਜ ਕੁਮਾਰ ਨੇ ਦੱਸਿਆ ਕਿ ਨਸ਼ਿਆਂ ਦੇ ਸਮਗਲਰਾਂ ਨੂੰ ਕਿਸੇ ਵੀ ਕਮੀਤ 'ਤੇ ਬਖਸ਼ਿਆ ਨਹੀਂ ਜਾਵੇਗਾ, ਡੈਪੋ ਕਮੇਟੀਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਸਮਗਲਰਾਂ ਨੂੰ ਕਾਨੂੰਨ ਦੇ ਸਿਕੰਜ਼ੇ 'ਚ ਲਿਆਂਦਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਸੰਤ ਬਲਬੀਰ ਸਿੰਘ ਭੁੜਾਣੀਆਂ, ਚੇਅਰਮੈਨ ਹਰਜੀਤ ਸਿੰਘ ਗੱਗੋਬੂਆ, ਚੇਅਰਮੈਨ ਲਾਲੀ ਸੰਧੂ ਓਠੀਆਂ, ਗੁਰਮੀਤ ਸਿੰਘ ਓਠੀਆਂ, ਅਵਤਾਰ ਸਿੰਘ ਨੰਬਰਦਾਰ, ਮੇਜਰ ਸਿੰਘ ਜੱਥੇਦਾਰ, ਮੁੱਖਤਾਰ ਸਿੰਘ ਪ੍ਰਧਾਨ, ਹਰਵਿੰਦਰ ਸਿੰਘ ਬੱਬੂ, ਦਵਿੰਦਰ ਸਿੰਘ ਢਿੱਲੋਂ, ਪਾਲ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਬਾਜ਼ ਸਿੰਘ ਓਠੀਆਂ, ਮੇਜਰ ਸਿੰਘ ਸਾਬਕਾ ਸਰਪੰਚ, ਪ੍ਰਭਜੀਤ ਸਿੰਘ ਅਤੇ ਸਹਿਬ ਸਿੰਘ ਓਠੀਆਂ ਆਦਿ ਹਾਜ਼ਰ ਸਨ।
 


Related News