ਦਾਜ ਖਾਤਿਰ ਨੂੰਹ ਨੂੰ ਮੌਤ ਦੇ ਘਾਟ ਉਤਾਰਿਆ

Sunday, Aug 12, 2018 - 04:39 AM (IST)

ਦਾਜ ਖਾਤਿਰ ਨੂੰਹ ਨੂੰ ਮੌਤ ਦੇ ਘਾਟ ਉਤਾਰਿਆ

ਅੰਮ੍ਰਿਤਸਰ (ਸੰਜੀਵ)-ਕੋਟ ਖਾਲਸਾ ਵਿਚ ਵਿਆਹੀ ਪੂਜਾ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ  ਕੇ ਹੱਤਿਆ ਨੂੰ ਆਤਮਹੱਤਿਆ ਵਿਚ ਤਬਦੀਲ ਕਰਨ ਲਈ ਪੱਖੇ ਨਾਲ ਲਟਕਾ ਦਿੱਤਾ ਤਾਂ ਕਿ ਹੱਤਿਆ ਨੂੰ ਆਤਮ-ਹੱਤਿਆ ਦਾ ਨਾਮ ਦਿੱਤਾ ਜਾ ਸਕੇ। ਘਟਨਾ ਦੀ ਜਾਣਕਾਰੀ ਮਿਲਣ  ’ਤੇ ਥਾਣਾ ਕੋਟ ਖਾਲਸਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ। ਮਰਨ ਵਾਲੀ ਪੂਜਾ ਦੀ ਮਾਤਾ ਸੁਨੀਤਾ ਦੀ ਸ਼ਿਕਾਇਤ ’ਤੇ ਉਸ ਦੇ ਜਵਾਈ ਕਮਲ ਸਿੰਘ, ਸਹੁਰਾ ਦਿਲਬਾਗ ਸਿੰਘ ਅਤੇ ਸੱਸ ਪ੍ਰਵੀਨ ਕੌਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।®ਜਾਣਕਾਰੀ ਅਨੁਸਾਰ ਕਰੀਬ ਡੇਢ ਸਾਲ ਪਹਿਲਾਂ ਪੂਜਾ ਦਾ ਪ੍ਰੇਮ ਵਿਆਹ ਸੁਰੱਖਿਆ ਗਾਰਡ ਕਮਲ ਸਿੰਘ ਨਾਲ ਹੋਇਆ ਸੀ।  ਵਿਆਹ  ਉਪਰੰਤ ਪੂਜਾ ਨੂੰ ਅਕਸਰ ਦਾਜ ਲਈ ਉਸ ਦਾ ਪਤੀ ਅਤੇ ਸੱਸ-ਸਹੁਰਾ ਤੰਗ ਕਰਦੇ ਸਨ। ਅਕਸਰ ਪੂਜਾ ਨਾਲ ਮਾਰਕੁੱਟ ਵੀ ਹੁੰਦੀ ਸੀ। ਪਿਛਲੀ ਰਾਤ ਪੂਜਾ  ਨਾਲ ਉਸ ਦੇ ਪਤੀ ਅਤੇ ਸੱਸ-ਸਹੁਰਾ ਨੇ ਇਸ ਕਦਰ ਮਾਰਕੁੱਟ ਕੀਤੀ ਕਿ ਉਸ ਦੀ ਮੌਤ ਹੋ ਗਈ। ਪੂਜਾ ਦੇ ਮਰਨ ਤੋਂ ਬਾਅਦ ਉਸ ਦੇ ਪਤੀ ਅਤੇ ਸੱਸ-ਸਹੁਰਾ ਦੇ ਹੱਥ-ਪੈਰ ਫੁੱਲਣ ਲੱਗੇ। ਹੱਤਿਆ ਨੂੰ ਆਤਮ-ਹੱਤਿਆ ਵਿਚ ਤਬਦੀਲ ਕਰਨ ਲਈ ਤਿੰਨਾਂ ਨੇ ਮਿਲ ਕੇ ਪੂਜਾ ਦੇ ਗਲੇ ਵਿਚ ਫੰਦਾ ਪਾ  ਕੇ ਉਸ ਨੂੰ ਪੱਖੇ  ਨਾਲ ਲਟਕਾ ਦਿੱਤਾ ਤਾਂ ਕਿ ਪੁਲਸ ਇਸ ਨੂੰ ਆਤਮਹੱਤਿਆ ਸਮਝ ਸਕੇ ।   ਇਸ  ਸਬੰਧੀ ਥਾਣਾ ਕੋਟ ਖਾਲਸਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੂਜਾ ਦੇ ਪਤੀ ਕਮਲ ਸਿੰਘ ਅਤੇ ਸੱਸ-ਸਹੁਰੇ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News