ਡਾਕਟਰ ਦੀ ਰਿਪੋਰਟ ਨੇ ਚੱਕਰਾਂ ’ਚ ਪਾਈ ਗਰਭਵਤੀ ਜਨਾਨੀ, ਹੁਣ ਮੰਗ ਰਹੀ ਹੈ ਇਨਸਾਫ

Wednesday, May 18, 2022 - 06:44 PM (IST)

ਡਾਕਟਰ ਦੀ ਰਿਪੋਰਟ ਨੇ ਚੱਕਰਾਂ ’ਚ ਪਾਈ ਗਰਭਵਤੀ ਜਨਾਨੀ, ਹੁਣ ਮੰਗ ਰਹੀ ਹੈ ਇਨਸਾਫ

ਅੰਮ੍ਰਿਤਸਰ (ਗੁਰਪ੍ਰੀਤ) - ਅੰਮ੍ਰਿਤਸਰ 'ਚ ਇਕ ਹੈਰਾਨੀਜਨਕ ਮਾਮਲਾ ਉਦੋਂ ਸਾਹਮਣੇ ਆਇਆ ਹੈ, ਜਦੋਂ ਇਕ ਡਾਕਟਰ ਦੀ ਰਿਪੋਰਟ ਨੇ ਇਕ ਗਰਭਵਤੀ ਜਨਾਨੀ ਨੂੰ ਚੱਕਰਾਂ ’ਚ ਪਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਜਨਾਨੀ ਨੇ ਗਰਭਵਤੀ ਹੋਣ ਜਦੋਂ ਉਕਤ ਡਾਕਟਰ ਤੋਂ ਅਲਟਰਾਸਾਊਂਡ ਕਰਵਾਇਆ ਤਾਂ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਦਾ ਬੱਚਾ ਸਹੀ ਨਹੀਂ ਹੈ, ਕਿਉਂਕਿ ਉਸ ਦੇ ਦਿਮਾਗ ’ਚ ਕੋਈ ਖ਼ਰਾਬੀ ਹੈ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

ਰਿਪੋਰਟ ਅਨੁਸਾਰ ਡਾਕਟਰ ਨੇ ਦੱਸਿਆ ਕਿ ਜੇਕਰ ਉਸ ਦਾ ਬੱਚਾ ਪੈਦਾ ਹੋ ਗਿਆ ਤਾਂ ਉਹ ਕਦੇ ਠੀਕ ਨਹੀਂ ਹੋਵੇਗਾ। ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਉਕਤ ਜਨਾਨੀ ਆਪਣੇ ਬੱਚੇ ਨੂੰ ਹਟਾਉਣ ਲਈ ਚਲੀ ਹੀ ਸੀ ਕਿ ਉਸ ਨੇ ਕਿਸੇ ਹੋਰ ਡਾਕਟਰ ਤੋਂ ਟੈਸਟ ਕਰਵਾਇਆ। ਦੂਸਰੇ ਡਾਕਟਰ ਦੀ ਰਿਪੋਰਟ ਮੁਤਾਬਕ ਗਰਭਵਤੀ ਜਨਾਨੀ ਦਾ ਬੱਚਾ ਬਿਲਕੁਲ ਠੀਕ ਹੈ।

ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ

ਇਸ ਤੋਂ ਬਾਅਦ ਉਕਤ ਜਨਾਨੀ ਨੇ ਸ਼ਹਿਰ ਜਾ ਕੇ ਇਕ ਹੋਰ ਰਿਪੋਰਟ ਚੈੱਕ ਕੀਤੀ ਤਾਂ ਉਸ ’ਚ ਵੀ ਉਸ ਦਾ ਬੱਚਾ ਸਹੀ ਸਲਾਮਤ ਸੀ। ਡਾਕਟਰ ਦੀ ਝੂਠੀ ਰਿਪੋਰਟ ਕਾਰਨ ਚੱਕਰਾਂ ’ਚ ਪਈ ਜਨਾਨੀ ਸੜਕਾਂ ’ਤੇ ਫਿਰਦੇ ਹੋਏ ਇਨਸਾਫ ਦੀ ਮੰਗ ਕਰ ਰਹੀ ਹੈ। ਇਸ ਮਾਮਲੇ ’ਚ ਡਾਕਟਰ ਦਾ ਕਹਿਣਾ ਹੈ ਕਿ ਉਸ ਦੀ ਰਿਪੋਰਟ ਬਿਲਕੁੱਲ ਠੀਕ ਹੈ 


author

rajwinder kaur

Content Editor

Related News