ਜ਼ਿਲ੍ਹਾ ਪੁਲਸ ਮੁੜ ਸੁਰਖੀਆਂ ’ਚ : ਪੁਲਸ ਇੰਸਪੈਕਟਰ ਅਤੇ ਥਾਣੇਦਾਰ ਖ਼ਿਲਾਫ਼ ਲੱਗੇ 3 ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼

Thursday, Nov 25, 2021 - 11:39 AM (IST)

ਜ਼ਿਲ੍ਹਾ ਪੁਲਸ ਮੁੜ ਸੁਰਖੀਆਂ ’ਚ : ਪੁਲਸ ਇੰਸਪੈਕਟਰ ਅਤੇ ਥਾਣੇਦਾਰ ਖ਼ਿਲਾਫ਼ ਲੱਗੇ 3 ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼

ਤਰਨਤਾਰਨ (ਰਮਨ) - ਜ਼ਿਲ੍ਹੇ ’ਚ ਤਾਇਨਾਤ ਪੰਜਾਬ ਪੁਲਸ ਦੇ ਇਕ ਮੌਜੂਦਾ ਇੰਸਪੈਕਟਰ ਅਤੇ ਥਾਣੇਦਾਰ ਖ਼ਿਲਾਫ਼ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ਬਾਬਤ ਸ਼ਿਕਾਇਤ ਕਰਤਾ ਵਲੋਂ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਸਾਹਮਣੇ ਪੇਸ਼ ਹੋ ਕੇ ਇਨਸਾਫ ਦੀ ਗੁਹਾਰ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਥਾਣਾ ਝਬਾਲ ਵਿਖੇ ਬਤੌਰ ਥਾਣਾ ਮੁਖੀ ਤਾਇਨਾਤ ਇੰਸਪੈਕਟਰ ਇਸ ਵੇਲੇ ਛੁੱਟੀ ’ਤੇ ਚਲੇ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਪਿਛਲੇ ਕੁਝ ਦਿਨ ਪਹਿਲਾਂ ਨਸ਼ਾ ਸਮੱਗਲਰਾਂ ਨਾਲ ਸਬੰਧ ਰੱਖਣ ਵਾਲੇ ਚਾਰ ਪੁਲਸ ਕਰਮਚਾਰੀਆਂ ਅਤੇ ਇਕ ਥਾਣੇਦਾਰ ਖ਼ਿਲਾਫ਼ ਮਾਮਲੇ ਦਰਜ ਹੋ ਚੁੱਕੇ ਹਨ।

ਪੜ੍ਹੋ ਇਹ ਵੀ ਖ਼ਬਰ 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’

ਸ਼ਿਕਾਇਤਕਰਤਾ ਸੁਖਦੇਵ ਸਿੰਘ ਉਰਫ ਕਾਲਾ ਪੁੱਤਰ ਜੰਗ ਸਿੰਘ ਵਾਸੀ ਪਿੰਡ ਵਲੀਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅੰਮ੍ਰਿਤਸਰ ਬਾਈਪਾਸ ਨਜ਼ਦੀਕ ਇਕ ਪੈਲੇਸ ਨੂੰ ਠੇਕੇ ’ਤੇ ਲੈ ਕੇ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਰੈਸਟੋਰੈਂਟ ਵਿਚ ਕੁਝ ਮੁੰਡੇ ਅਤੇ ਕੁੜੀਆਂ ਅਕਸਰ ਆਉਂਦੇ ਸਨ। ਬੀਤੇ ਮਹੀਨੇ ਦੌਰਾਨ ਇਕ ਦਿਨ ਥਾਣਾ ਸਿਟੀ ਵਿਖੇ ਉਸ ਵੇਲੇ ਬਤੌਰ ਥਾਣਾ ਮੁਖੀ ਵਜੋਂ ਤਾਇਨਾਤ ਇੰਸਪੈਕਟਰ ਜਸਵੰਤ ਸਿੰਘ ਭੱਟੀ ਨੇ ਸਮੇਤ ਪੁਲਸ ਪਾਰਟੀ, ਜਿਸ ਵਿਚ ਮਹਿਲਾ ਕਾਂਸਟੇਬਲ ਮੌਜੂਦ ਨਹੀਂ ਸਨ, ਵਲੋਂ ਰੈਸਟੋਰੈਂਟ ਵਿਚ ਛਾਪੇਮਾਰੀ ਕੀਤੀ ਗਈ। ਜਿਸ ਤੋਂ ਬਾਅਦ ਰੈਸਟੋਰੈਂਟ ’ਚ ਮੌਜੂਦ ਕੁਝ ਮੁੰਡੇ-ਕੁੜੀਆਂ ਨੂੰ ਥਾਣਾ ਸਿਟੀ ਵਿਖੇ ਲਿਜਾਇਆ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਵੀ ਕੈਦ ਹੋ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼

ਸੁਖਦੇਵ ਸਿੰਘ ਉਰਫ਼ ਕਾਲਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨੂੰ ਖ਼ਤਮ ਤੇ ਜਿਸਮਫਰੋਸ਼ੀ ਦਾ ਪਰਚਾ ਦਰਜ ਕਰਨ ਦੀ ਧਮਕੀ ਤੋਂ ਡਰਦੇ ਹੋਏ ਥਾਣਾ ਮੁਖੀ ਜਸਵੰਤ ਸਿੰਘ ਭੱਟੀ ਅਤੇ ਥਾਣੇਦਾਰ ਤਰਸੇਮ ਸਿੰਘ (ਥਾਣਾ ਸਿਟੀ ਵਿਖੇ ਤਾਇਨਾਤ) ਨੇ ਉਨ੍ਹਾਂ ਪਾਸੋਂ 3 ਲੱਖ ਰੁਪਏ ਦੀ ਰਿਸ਼ਵਤ ਵਸੂਲ ਕੀਤੀ। ਇਹ ਰਿਸ਼ਵਤ ਦੀ ਰਕਮ ਉਸ ਨੇ ਡਰਦੇ ਮਾਰੇ ਦੇ ਦਿੱਤੀ ਤਾਂ ਕਿ ਉਸ ਖ਼ਿਲਾਫ਼ ਕੋਈ ਪਰਚਾ ਦਰਜ ਨਾ ਕੀਤਾ ਜਾਵੇ, ਜਿਸ ਤੋਂ ਬਾਅਦ ਰੈਸਟੋਰੈਂਟ ਨੂੰ ਚਲਾਉਣ ਲਈ ਇੰਸਪੈਕਟਰ ਜਸਵੰਤ ਸਿੰਘ ਅਤੇ ਥਾਣੇਦਾਰ ਤਰਸੇਮ ਸਿੰਘ ਉਸ ਨੂੰ ਮਹੀਨਾ ਭਰਨ ਲਈ ਜ਼ਬਰਦਸਤੀ ਕਰਨ ਲੱਗ ਪਏ, ਜੋ ਉਹ ਦੇ ਨਹੀਂ ਸਕਦਾ ਸੀ। ਇਸ ਸਾਰੇ ਮਾਮਲੇ ਨੂੰ ਚੁੱਪੀ ਧਾਰਨ ਲਈ ਥਾਣਾ ਮੁਖੀ ਨੇ ਉਸ ਨੂੰ ਕਾਫੀ ਡਰਾਇਆ-ਧਮਕਾਇਆ। 

ਪੜ੍ਹੋ ਇਹ ਵੀ ਖ਼ਬਰ ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਸੁਖਦੇਵ ਸਿੰਘ ਕਾਲਾ ਨੇ ਦੱਸਿਆ ਕਿ ਉਸ ਵਲੋਂ ਵਿਜੀਲੈਂਸ ਦੇ ਉੱਚ ਅਧਿਕਾਰੀ ਸਾਹਮਣੇ ਪੇਸ਼ ਹੋ ਕੇ ਇਹ ਸਾਰਾ ਮਾਮਲਾ ਰੱਖਿਆ ਗਿਆ ਅਤੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਜਸਵੰਤ ਸਿੰਘ ਭੱਟੀ ਇਸ ਵੇਲੇ ਥਾਣਾ ਝਬਾਲ ਵਿਖੇ ਬਤੌਰ ਥਾਣਾ ਮੁਖੀ ਤੈਨਾਤ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੋਮਵਾਰ ਥਾਣਾ ਝਬਾਲ ਵਿਖੇ ਵਿਜੀਲੈਂਸ ਦੀ ਟੀਮ ਇਕ ਵਧੀਆ ਗੱਡੀ ਰਾਹੀਂ ਥਾਣੇ ਪੁੱਜੀ ਸੀ, ਜਿਸ ਵਲੋਂ ਥਾਣਾ ਮੁਖੀ ਜਸਵੰਤ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ। ਉੱਧਰ ਜਦੋਂ ਇਸ ਬਾਬਤ ਸਬ ਇੰਸਪੈਟਰ ਜਸਵੰਤ ਸਿੰਘ ਭੱਟੀ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਸਭ ਝੂਠ ਕਰਾਰ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਫੋਨ ਬੰਦ ਆਇਆ।

ਇਸ ਬਾਰੇ ਮੈਨੂੰ ਕੋਈ ਸ਼ਿਕਾਇਤ ਨਹੀਂ ਮਿਲੀ : ਐੱਸ.ਐੱਸ.ਪੀ. ਹਰਵਿੰਦਰ ਸਿੰਘ
ਉੱਧਰ ਜਦੋਂ ਜ਼ਿਲ੍ਹੇ ਦੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਤੋਂ ਪਹਿਲਾਂ ਦਾ ਹੋ ਸਕਦਾ ਹੈ, ਜਿਸ ਬਾਰੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੇਗੀ ਤਾਂ ਉਸ ਦੀ ਜਾਂਚ ਕਰਵਾਈ ਜਾਏਗੀ।

ਪੜ੍ਹੋ ਇਹ ਵੀ ਖ਼ਬਰ - ਖਹਿਰਾ ਨੇ ਚੁੱਕੇ ਸਵਾਲ, ਕਿਹਾ ‘7 ਸਾਲ ’ਚ BJP ਦੇ ਕਿਸੇ ਆਗੂ ’ਤੇ ED, CBI, Income Tax ਨੇ ਨਹੀਂ ਕੀਤੀ ਕੋਈ ਜਾਂਚ’

ਕੇਸ ਦੀ ਜਾਂਚ ਮੁਕੰਮਲ ਹੋਣ ਤਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂ : ਵਿਜੀਲੈਂਸ ਐੱਸ.ਐੱਸ.ਪੀ ਪਰਮਪਾਲ ਸਿੰਘ
ਇਸ ਮਾਮਲੇ ਸੰਬੰਧੀ ਜਦੋਂ ਵਿਜੀਲੈਂਸ ਦੇ ਐੱਸ.ਐੱਸ.ਪੀ ਪਰਮਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਜੀਲੈਂਸ ਵਲੋਂ ਕਿਸੇ ਵੀ ਕੇਸ ਦੀ ਜਾਂਚ ਮੁਕੰਮਲ ਹੋਣ ਤਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਵਿਜੀਲੈਂਸ ਦੀ ਕਾਰਗੁਜ਼ਾਰੀ ਗੁਪਤ ਢੰਗ ਨਾਲ ਕੀਤੀ ਜਾਂਦੀ ਹੈ।


author

rajwinder kaur

Content Editor

Related News