‘ਰੰਗਲੇ ਪੰਜਾਬ’ ਦੀਆਂ ਤਿਆਰੀਆਂ ’ਚ ਜੁਟਿਆ ਜ਼ਿਲ੍ਹਾ ਪ੍ਰਸ਼ਾਸਨ, DC ਬੋਲੇ- ਲਾਪ੍ਰਵਾਹੀ ਨਹੀਂ ਹੋਵੇਗੀ ਬਰਦਾਸ਼ਤ

02/22/2024 11:41:55 AM

ਅੰਮ੍ਰਿਤਸਰ (ਨੀਰਜ, ਰਮਨ)- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 23 ਤੋਂ 29 ਫਰਵਰੀ ਤੱਕ ਚੱਲਣ ਵਾਲੇ ‘ਰੰਗਲੇ ਪੰਜਾਬ’ ਮੇਲੇ ਦਾ ਉਦਘਾਟਨ 23 ਫਰਵਰੀ ਨੂੰ ਖਾਲਸਾ ਕਾਲਜ ਵਿਖੇ ਕਰਨਗੇ ਅਤੇ ਇਸ ਦਿਨ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਦਿਨ ਤੋਂ ਹੀ ਸ਼ਹਿਰ ਦਾ ਹਰ ਕੋਨਾ ਮੇਲੇ ਦੇ ਜਸ਼ਨਾਂ ਵਿਚ ਰੰਗਿਆ ਜਾਵੇਗਾ, ਜੋ ਕਿ ਲਗਾਤਾਰ 7 ਦਿਨ ਚਲੇਗਾ।

ਮੇਲੇ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਵਲੋਂ ਖਾਲਸਾ ਕਾਲਜ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤਿਆਰੀਆਂ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਡਿਊਟੀਆਂ ਪ੍ਰਤੀ ਜ਼ਿੰਮੇਵਾਰੀ ਢੰਗ ਨਾਲ ਕੰਮ ਕਰਨ ਤਾਂ ਜੋ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਗਮ ਦੀਆ ਤਿਆਰੀਆਂ ਵਿਚ ਕਿਸੇ ਵੀ ਅਧਿਕਾਰੀ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੋਕ ਸਭਾ ਚੋਣਾਂ 'ਚ ਉਤਾਰਨ ਦੀ ਤਿਆਰੀ ’ਚ ਭਾਜਪਾ!

ਉਨ੍ਹਾਂ ਦੱਸਿਆ ਕਿ 7 ਰੋਜ਼ਾ ਮੇਲੇ ਦੌਰਾਨ ਵੱਖ-ਵੱਖ ਸਮਾਗਮ ਵੱਖ-ਵੱਖ ਥਾਵਾਂ ’ਤੇ ਕਰਵਾਏ ਜਾ ਰਹੇ ਹਨ, ਜਿਸ ਦੀ ਸ਼ੁਰੂਆਤ 23 ਫਰਵਰੀ ਨੂੰ ਖਾਲਸਾ ਕਾਲਜ ਤੋਂ ਹੋਵੇਗੀ। ਇਸ ਦੌਰਾਨ 24 ਅਤੇ 25 ਫਰਵਰੀ ਨੂੰ ਪਾਰਟੀਸ਼ਨ ਮਿਊਜ਼ੀਅਮ ਵਿਖੇ ਸਵੇਰੇ 10.30 ਤੋਂ 12:30 ਵਜੇ ਤੱਕ ਲਿਟਰੈਚਰ ਫੈਸਟੀਵਲ, 24 ਫਰਵਰੀ ਨੂੰ ਸ਼ਾਮ 4 ਤੋਂ 6 ਵਜੇ ਤੱਕ ਰਣਜੀਤ ਐਵੇਨਿਊ ਗਰਾਊਂਡ ਅਤੇ 25 ਫਰਵਰੀ ਨੂੰ ਟਰੀਲੀਅਮ ਮਾਲ ਰਣਜੀਤ ਐਵੇਨਿਊ ਵਿਖੇ ਕਾਰਨੀਵਲ ਪਰੇਡ ਹੋਵੇਗੀ।

ਇਸੇ ਤਰ੍ਹਾਂ 24 ਤੋਂ 29 ਫਰਵਰੀ ਤੱਕ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਟਾਊਨਹਾਲ ਹੈਰੀਟੇਜ ਸਟਰੀਟ ਵਿਖੇ ਸੇਵਾ ਸਟਰੀਟ ਨਾਮ ਦਾ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਬਲੱਡ ਡੋਨੇਸ਼ਨ ਕੈਂਪ ਤੋਂ ਇਲਾਵਾ ਲੋੜਵੰਦ ਲੋਕਾਂ ਦੀ ਸਹਾਇਤਾ ਵੀ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਹੀ 24 ਤੋਂ 29 ਫਰਵਰੀ ਤੱਕ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਰਣਜੀਤ ਐਵੇਨਿਊ ਦੁਸ਼ਹਿਰਾ ਗਰਾਊਂਡ ਵਿਖੇ ਫੂਡ ਸਟਰੀਟ ਅਤੇ ਸ਼ਾਪਿੰਗ ਫੈਸਟੀਵਲ ਤੋਂ ਇਲਾਵਾ ਸ਼ਾਮ 7 ਤੋਂ 8:30 ਵਜੇ ਤੱਕ ਸਮਰ ਪੈਲੇਸ ਕੰਪਨੀ ਬਾਗ ਵਿਖੇ ਡਿਜੀਟਲ ਫੈਸਟ ਅਤੇ ਇਸੇ ਤਰ੍ਹਾਂ ਹੀ 28 ਫਰਵਰੀ ਨੂੰ ਛੱਡ ਕੇ ਸ਼ਾਮ 7:00 ਵਜੇ ਤੋਂ ਰਣਜੀਤ ਐਵੇਨਿਊ ਦੁਸ਼ਹਿਰਾ ਗਰਾਊਂਡ ਵਿਖੇ ਇਕ ਰੰਗਾਰੰਗ ਪ੍ਰੋਗਰਾਮ, ਜਿਸ ਵਿਚ ਪ੍ਰਸਿੱਧ ਗਾਇਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।

PunjabKesari

ਇਹ ਵੀ ਪੜ੍ਹੋ :  ਅੱਤਵਾਦੀ ਪੰਨੂ ਦੇ ਬਿਆਨ 'ਤੇ ਪਾਕਿਸਤਾਨ ਨੇ ਲਾਇਆ ਇਲਜ਼ਾਮ, ਕਿਹਾ- 'ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼'

ਡੀ. ਸੀ. ਥੋਰੀ ਨੇ ਦੱਸਿਆ ਕਿ ਇਸੇ ਤਰ੍ਹਾਂ 25 ਫਰਵਰੀ ਨੂੰ ਸਵੇਰੇ 7 ਤੋਂ 9 ਵਜੇ ਤੱਕ ਅਨੰਦ ਅੰਮ੍ਰਿਤ ਪਾਰਕ ਤੋਂ ਸਾਡਾ ਪਿੰਡ ਤੱਕ ਗ੍ਰੀਨਥਨ, 26 ਫਰਵਰੀ ਨੂੰ ਸ਼ਾਮ 7 ਤੋਂ ਕਿਲ੍ਹਾ ਗੋਬਿੰਦਗੜ੍ਹ ਵਿਖੇ ਪੰਜਾਬੀ ਫੋਕ ਨਾਈਟ ਅਤੇ 29 ਫਰਵਰੀ ਨੂੰ ਰਣਜੀਤ ਐਵੇਨਿਊ ਗਰਾਊਂਡ ਵਿਖੇ ਸ਼ਾਮੀ 6:30 ਵਜੇ ਇਸ ਦੇ ਸਮਾਪਤੀ ਸਮਾਗਮ ਹੋਣਗੇ।

ਸ਼ਹਿਰ ਦੀਆਂ ਕੰਧਾਂ ’ਤੇ ਪੰਜਾਬੀ ਵਿਰਸੇ ਦੀ ਚਿੱਤਰਕਾਰੀ

ਅੰਮ੍ਰਿਤਸਰ ਸ਼ਹਿਰ ਦੀ ਸਾਫ-ਸਫਾਈ ਦੇ ਨਾਲ-ਨਾਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੀਆਂ ਕੰਧਾਂ ’ਤੇ ਪੰਜਾਬੀ ਵਿਰਸੇ ਦੀ ਚਿੱਤਰਕਾਰੀ ਵੱਡੇ ਪੱਧਰ ’ਤੇ ਕਰਵਾਈ ਜਾ ਰਹੀ ਹੈ, ਜਿਸ ਵਿਚ ਪੰਜਾਬੀ ਬੋਲੀਆਂ ਨੂੰ ਵੀ ਚੰਗੀ ਥਾਂ ਦਿੱਤੀ ਜਾ ਰਹੀ ਹੈ। ‘ਰੰਗਲੇ ਪੰਜਾਬ’ ਲਈ ਕਰਵਾਈ ਜਾ ਰਹੀ ਚਿੱਤਰਕਲਾ ਬਾਰੇ ਕਮਿਸ਼ਨਰ ਕਾਰਪੋਰੇਸ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਲੀਕੇ ਮੇਲੇ ਨੂੰ ਕਾਮਯਾਬ ਕਰਨ ਲਈ ਕਾਰਪੋਰੇਸ਼ਨ ਅਧਿਕਾਰੀ ਲਗਾਤਾਰ ਸਰਗਰਮ ਹਨ। ਉਨ੍ਹਾਂ ਕਿਹਾ ਕਿ ਕੰਧ ਚਿੱਤਰ ਵੀ ਪੰਜਾਬੀ ਵਿਰਸੇ ਦੀ ਪੁਰਤਾਨ ਕਲਾ ਹੈ, ਪੁਰਾਣੇ ਪੰਜਾਬ ਵਿਚ ਜਦੋਂ ਵੀ ਘਰ ਵਿਚ ਵਿਆਹ ਜਾਂ ਕੋਈ ਹੋਰ ਖੁਸ਼ੀ ਦਾ ਸਮਾਗਮ ਹੁੰਦਾ ਸੀ ਤਾਂ ਘਰਾਂ ਦੀਆਂ ਕੰਧਾਂ ਨੂੰ ਵੰਨ੍ਹ-ਸੁਵੰਨੇ ਚਿੱਤਰਾਂ ਨਾਲ ਸਜਾਇਆ ਜਾਂਦਾ ਸੀ ਅਤੇ ਇਸੇ ਰਵਾਇਤ ਨੂੰ ਅਸੀਂ ਹੁਣ ਦੀਆਂ ਪੀੜ੍ਹੀਆਂ ਨਾਲ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ

ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਜਿਨ੍ਹਾਂ ਦੀ ਅਗਵਾਈ ਹੇਠ ਇਹ ਕੰਧ ਚਿੱਤਰ ਉਕਰਨ ਵਾਲੀ ਟੀਮ ਕੰਮ ਕਰ ਰਹੀ ਹੈ, ਨੇ ਦੱਸਿਆ ਕਿ ਅਸੀਂ ਇਸ ਕਲਾ ਵਿਚ ਪੰਜਾਬੀ ਵਿਰਸੇ ਦੇ ਨਾਲ-ਨਾਲ ਪੰਜਾਬੀ ਸਾਜਾਂ, ਪੰਜਾਬੀ ਬੋਲੀਆਂ, ਫੁੱਲਾਂ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੇ ਹੋਰ ਅੰਗਾਂ ਨੂੰ ਛੂਹਿਆ ਹੈ। ਇਸ ਲਈ ਅਸੀਂ ਪੇਸ਼ੇਵਰ ਕਲਾਕਾਰਾਂ ਦੀਆਂ ਸੇਵਾਵਾਂ ਲਈਆਂ ਹਨ, ਜੋ ਕਿ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਤੌਰ ’ਤੇ ਇਸ ਚਿੱਤਰ ਕਲਾਂ ਲਈ ਸਰਕਾਰੀ ਇਮਾਰਤਾਂ ਦੀਆਂ ਸੜਕ ਨਾਲ ਲੱਗਦੀਆਂ ਕੰਧਾਂ ਨੂੰ ਚੁਣਿਆ ਗਿਆ ਹੈ ਅਤੇ ਇਸ ਨੂੰ ਪੰਜਾਬੀ ਰੰਗਾਂ ਵਿਚ ਰੰਗਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News