90% ਦਿਵਿਆਂਗ ਕਾਜਲ ਨੇ ਰਾਸ਼ਟਰੀ ਪੱਧਰ ਪੇਂਟਿੰਗ ਮੁਕਾਬਲੇ ''ਚ ਹਾਸਲ ਕੀਤਾ ਦੂਜਾ ਸਥਾਨ, DC ਨੇ ਕੀਤਾ ਸਨਮਾਨਿਤ
Tuesday, Feb 14, 2023 - 03:33 PM (IST)
ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਜੋ ਕਿ ਬੱਚਿਆਂ ਪ੍ਰਤੀ ਆਪਣੇ ਪਿਆਰ ਲਈ ਜਾਣੇ ਜਾਂਦੇ ਹਨ। ਖ਼ਾਸ ਤੌਰ ’ਤੇ ਉਨ੍ਹਾਂ ਬੱਚਿਆਂ ਲਈ ਜੋ ਆਪਣੇ ਉਜਵਲ ਭਵਿੱਖ ਲਈ ਦਿਲਚਸਪੀ ਰੱਖਦੇ ਹਨ ਅਤੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਦੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਯੂ.ਪੀ.ਐੱਸ.ਸੀ ਦੀ ਪ੍ਰੀਖਿਆਂ ਪਾਸ ਕਰਨ ਲਈ ਦ੍ਰਿੜ ਇਰਾਦੇ ਨਾਲ ਸਰਕਾਰੀ ਕਾਲਜ ਵਿਚ ਪੜ੍ਹ ਰਹੀ 90 ਪ੍ਰਤੀਸ਼ਤ ਦਿਵਿਆਂਗ ਵਾਲੀ ਮਿਸ ਕਾਜਲ ਨੂੰ ਚੁਣਿਆ ਹੈ। ਜਿਸ ਨੇ ਆਈ.ਸੀ.ਡਬਲਯੂ.ਸੀ ਨਵੀਂ ਦਿੱਲੀ ਵੱਲੋਂ ਆਯੋਜਿਤ ਰਾਸ਼ਟਰੀ ਪੱਧਰ ਦੇ ਪੇਂਟਿੰਗ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਉਨ੍ਹਾਂ ਨੇ ਉਸ ਦੀ ਅਭਿਲਾਸ਼ਾ ਨੂੰ ਪ੍ਰਾਪਤ ਕਰਨ ਲਈ ਕੁਝ ਸੁਝਾਅ ਦਿੱਤੇ ਹਨ ਅਤੇ ਉਸ ਨੂੰ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਲਈ ਲੋੜੀਂਦੀ ਹਰ ਮਦਦ ਦਾ ਭਰੋਸਾ ਵੀ ਦਿੱਤਾ ਹੈ।
ਇਹ ਵੀ ਪੜ੍ਹੋ- ਫਾਰਚੂਨਰ ਸਾਹਮਣੇ ਮੌਤ ਬਣ ਕੇ ਆਈ ਗਾਂ, ਬੇਕਾਬੂ ਹੋਈ ਕਾਰ ਦੇ ਉੱਡੇ ਪਰਖ਼ੱਚੇ, ਵਿਅਕਤੀ ਦੀ ਮੌਤ
ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਉਸ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਗੁਰੂ ਨਾਨਕ ਯੂਨੀਵਰਸਿਟੀ 'ਚ ਵੀ ਦਾਖ਼ਲਾ ਕਰਵਾਉਣ ਲਈ ਯਤਨ ਕਰਨਗੇ। ਰੋਮੇਸ਼ ਮਹਾਜਨ ਨੇ ਦੱਸਿਆ ਕਿ ਜਦੋਂ ਇਹ 10 ਸਾਲ ਦੀ ਸੀ, ਉਹ ਇੱਥੇ ਜ਼ਿਲ੍ਹਾ ਲੈਵਲ ਪੇਂਟਿੰਗ ਕੰਪੀਟੀਸ਼ਨ ਵਿਚ ਹਰ ਸਾਲ ਆਇਆ ਕਰਦੀ ਸੀ, ਉਦੋਂ ਤੋਂ ਹੀ ਮੈਂ ਇਸ ਦੀ ਸਖ਼ਸ਼ੀਅਤ ਨੂੰ ਪਹਿਚਾਣ ਲਿਆ ਸੀ ਅਤੇ ਮੈਂ ਵੀ ਇਸ ਬਹੁ-ਪ੍ਰਤਿਭਾਸ਼ਾਲੀ ਕੁੜੀ ਨੂੰ ਗੋਦ ਲਿਆ ਹੈ ਤਾਂ ਜੋ ਉਸ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸਾਰਾ ਖ਼ਰਚ ਚੁੱਕਿਆ ਹੋਇਆ ਹੈ। ਮੈਂ ਇਸ ਅਪਾਹਜ਼ ਕੁੜੀ ਪ੍ਰਤੀ ਇਸ ਤਰ੍ਹਾਂ ਦੇ ਸ਼ੁਕਰਗੁਜ਼ਾਰੀ ਲਈ ਨੌਜਵਾਨ ਅਤੇ ਹਰਮਨ ਪਿਆਰੇ ਡੀ.ਸੀ ਨੂੰ ਉਨ੍ਹਾਂ ਨੂੰ ਦਿੱਲੋਂ ਸਲਾਮ ਕਰਦਾ ਹਾਂ।
ਇਹ ਵੀ ਪੜ੍ਹੋ- ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਨਿੰਦਰ ਸਿੰਘ ਨੂੰ ਪਰਿਵਾਰ ਨੇ ਦਿੱਤੀ ਸ਼ਰਧਾਂਜਲੀ, ਭੈਣ ਨੇ ਭਾਵੁਕ ਹੋ ਕੇ ਕਹੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।