ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾਕਟਰ ਸੁਭਾਸ਼ ਚੰਦਰ ਗੋਇਲ ਨੇ ਸੀਪ ਫਾਰਮ ਧਾਰ ਦਾ ਕੀਤਾ ਨਿਰੀਖਣ
Tuesday, May 03, 2022 - 01:18 PM (IST)

ਪਠਾਨਕੋਟ (ਆਦਿੱਤਿਆ,ਰਾਜਨ) : ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾਕਟਰ ਸੁਭਾਸ਼ ਚੰਦਰ ਗੋਇਲ ਵੱਲੋਂ ਸੀਪ ਫਾਰਮ ਧਾਰ ਦਾ ਦੌਰਾ ਕਰਕੇ ਉਥੇ ਚੱਲ ਰਹੇ ਕੰਮਾ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਸੀਪ ਫਾਰਮਧਾਰ ਵਿਖੇ ਭੇਡ ਫਾਰਮ ਦਾ ਨਵੀਨੀਕਰਣ ਕਰਨ ਹਦਾਇਤਾਂ ਜਾਰੀ ਕੀਤੀਆਂ ਇਸ ਤੋਂ ਇਲਾਵਾ ਨਵੀਆਂ ਸੈਡਾ ਅਤੇ ਕੁਆਰਟਰਾਂ ਸੰਬੰਧੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਵੱਲੋਂ ਸੀਪ ਫਾਰਮ ਦੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਦੀਆਂ ਹਦਾਇਤਾਂ ਦਿਤੀਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਡਾਇਰੈਕਟਰ ਡਾਕਟਰ ਰਮੇਸ਼ ਕੋਹਲੀ ਡਾਕਟਰ ਸੁਮੇਸ਼ ਸਿੰਘ ਸੀਨੀਅਰ ਸਹਾਇਕ ਰਣਬੀਰ ਸਿੰਘ, ਮੋਹਿਤ ਪ੍ਰਾਸ਼ਰ ਵੀ ਆਈ ਅਤੇ ਹੋਰ ਸਟਾਫ਼ ਹਾਜ਼ਰ ਸਨ।