ਧੂਰੀ ਰੇਲਵੇ ਪੁਲਸ ਨੂੰ ਮਿਲੀ ਅਣਪਛਾਤੀ ਲਾਸ਼
Saturday, Sep 20, 2025 - 06:16 PM (IST)

ਧੂਰੀ (ਅਸ਼ਵਨੀ)- ਧੂਰੀ ਰੇਲਵੇ ਪੁਲਸ ਨੂੰ ਇਕ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਧੂਰੀ ਦੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਰੇਲਵੇ ਪੁਲਸ ਨੂੰ ਕਿਲੋਮੀਟਰ ਨੰਬਰ 61/2 ਦੇ ਦਰਮਿਆਨ ਧੂਰੀ ਹਿੰਮਤਾਨਾ ਨੇੜੇ ਡਬਲ ਫਾਟਕ ਧੂਰੀ ਤੋਂ ਇਕ ਨੌਜਵਾਨ ਵਿਅਕਤੀ ਦੀ ਅਣਪਛਾਤੀ ਲਾਸ਼ ਮਿਲੀ ਹੈ। ਜਿਸ ਦੀ ਮੌਤ ਕੁਦਰਤੀ ਹੋਈ ਲੱਗਦੀ ਹੈ।
ਇਹ ਵੀ ਪੜ੍ਹੋ- ਖੇਤਾਂ 'ਚ ਸਪ੍ਰੇਅ ਕਰਦਿਆਂ ਵਾਪਰਿਆ ਵੱਡਾ ਭਾਣਾ, ਪਿੰਡ ਦੇ 2 ਵਿਅਕਤੀਆਂ ਦੀ ਮੌਤ
ਉਨ੍ਹਾਂ ਦੱਸਿਆ ਕਿ ਇਸ ਮ੍ਰਿਤਕ ਦੀ ਉਮਰ ਕਰੀਬ 28/30 ਸਾਲ, ਕੱਦ 5'-7\", ਸਿਰ ਤੋਂ ਮੋਨਾ ਹੈ, ਜਿਸਦੇ ਚੈਕਦਾਰ ਲਾਲ ਰੰਗ ਦੀ ਕਮੀਜ਼, ਚਿੱਟੀ ਬੁਨੈਣ, ਜੀਨ ਪੈਂਟ ਨੀਲੇ ਰੰਗ ਦੀ ਪਾਈ ਹੋਈ ਹੈ। ਉਸ ਦੇ ਸੱਜੇ ਹੱਥ ’ਤੇ ਵੀਨੂੰ ਮਨਦੀਪ ਲਿਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਲਈ ਮੋਰਚਰੀ ਸਿਵਲ ਹਸਪਤਾਲ ਧੂਰੀ ਵਿਖੇ ਰੱਖਿਆ ਗਿਆ ਹੈ। ਜੇਕਰ ਕਿਸੇ ਨੂੰ ਕੋਈ ਸੂਚਨਾ ਮਿਲੇ ਤਾਂ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਮੁਨਸ਼ੀ ਜੀ. ਆਰ. ਪੀ. ਚੌਕੀ ਧੂਰੀ ਨਾਲ ਸੰਪਰਕ ਕਰੇ।
ਇਹ ਵੀ ਪੜ੍ਹੋ- ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ: 3 ਅਧਿਕਾਰੀ ਮੁਅੱਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8