ਜੂਨ ''84 ਦੇ ਘੱਲੂਘਾਰੇ ਨੂੰ ਸਮਰਪਿਤ ਸਜਾਏ ਜਾਣਗੇ ਭਾਰੀ ਦੀਵਾਨ : ਸੰਤ ਗਿ. ਹਰਨਾਮ ਸਿੰਘ ਖਾਲਸਾ

04/16/2018 1:40:54 PM

ਚੌਕ ਮਹਿਤਾ (ਪਾਲ, ਕੈਪਟਨ)— ਦਮਦਮੀ ਟਕਸਾਲ ਮਹਿਤਾ ਜਥਾ ਭਿੰਡਰਾਂ ਵੱਲੋਂ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਹੇਠ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਸਾਲਾਨਾ ਮਹਾਨ ਸ਼ਹੀਦੀ ਸਮਾਗਮ ਵੱਡੇ ਪੱਧਰ 'ਤੇ ਮਨਾਏੇ ਜਾਂਦੇ ਹਨ। ਇਸ ਦੌਰਾਨ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਨਗਰਾਂ 'ਚ ਲਗਾਤਾਰ 2 ਮਹੀਨੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਸੈਂਕੜੇ ਲੜੀਵਾਰ ਗੁਰਮਤਿ ਦੀਵਾਨ ਆਯੋਜਿਤ ਕੀਤੇ ਜਾਂਦੇ ਹਨ, ਉਪਰੰਤ 6 ਜੂਨ ਦਾ ਦਿਵਸ ਮਹਾਨ ਸ਼ਹੀਦੀ ਜੋੜ-ਮੇਲੇ ਵਜੋਂ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਬੀਤੀ 1 ਅਪ੍ਰੈਲ ਤੋਂ ਗੁਰਦਾਸਪੁਰ ਜ਼ਿਲੇ ਦੇ ਭਾਰੀ ਗੁਰਮਤਿ ਦੀਵਾਨਾਂ ਦੀ ਆਰੰਭਤਾ ਹੋ ਚੁੱਕੀ ਹੈ, ਜਦੋਂਕਿ ਅੰਮ੍ਰਿਤਸਰ ਜ਼ਿਲੇ ਦੇ ਸਮਾਗਮਾਂ ਦੀ ਸ਼ੁਰੂਆਤ 1 ਮਈ ਤੋਂ ਕੀਤੀ ਜਾ ਰਹੀ ਹੈ।
ਇਨ੍ਹਾਂ ਗੁਰਮਤਿ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਤੇ ਹੋਰ ਅਹਿਮ ਵਿਚਾਰ-ਵਟਾਂਦਰੇ ਸਬੰਧੀ ਅੱਜ ਇਥੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਕਈ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ, ਗੁਰੂ ਘਰ ਦੀਆਂ ਕਮੇਟੀਆਂ ਤੇ ਇਲਾਕੇ ਦੇ ਮੋਹਤਬਰਾਂ ਨੇ ਸ਼ਮੂਲੀਅਤ ਕੀਤੀ। ਸੰਤ ਖਾਲਸਾ ਨੇ ਦੇਸ਼-ਵਿਦੇਸ਼ 'ਚ ਵਸਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ 6 ਜੂਨ ਤੱਕ ਮਨਾਏ ਜਾ ਰਹੇ ਇਨ੍ਹਾਂ ਸ਼ਹੀਦੀ ਸਮਾਗਮਾਂ 'ਚ ਵੱਧ-ਚੜ੍ਹ ਕੇ ਸਹਿਯੋਗ ਕਰਨ ਤੇ ਪੂਰੀ ਸ਼ਰਧਾ-ਭਾਵਨਾ ਨਾਲ ਹਾਜ਼ਰੀ ਭਰਨ ਦੀ ਪੁਰਜ਼ੋਰ ਅਪੀਲ ਕੀਤੀ।
ਮੀਟਿੰਗ ਦੌਰਾਨ ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜਥੇ. ਅਜੀਤ ਸਿੰਘ ਤਰਨਾ ਦਲ, ਭਾਈ ਸਰਵਣਜੀਤ ਸਿੰਘ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਗੁਰਭੇਜ ਸਿੰਘ ਖੁਜਾਲਾ ਮੁੱਖ ਬੁਲਾਰਾ ਸੰਤ ਸਮਾਜ, ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲੇ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਗੁਰਮੀਤ ਸਿੰਘ, ਪ੍ਰਿੰ. ਗੁਰਦੀਪ ਸਿੰਘ ਰੰਧਾਵਾ, ਚੇਅਰਮੈਨ ਤਰਲੋਕ ਸਿੰਘ ਬਾਠ, ਕਸ਼ਮੀਰ ਸਿੰਘ ਕਾਲਾ ਸਰਪੰਚ, ਗੁਰਮੀਤ ਸਿੰਘ ਨੰਗਲੀ, ਹਰਪਾਲ ਸਿੰਘ ਜੱਜ, ਇਕਬਾਲ ਸਿੰਘ ਮਾਨ, ਕੰਵਰਦੀਪ ਸਿੰਘ ਮਾਨ, ਰਾਜਬੀਰ ਸਿੰਘ ਉਦੋਨੰਗਲ, ਜਤਿੰਦਰ ਸਿੰਘ ਲੱਧਾਮੁੰਡਾ, ਗੁਰਮੁੱਖ ਸਿੰਘ ਸਾਬਾ, ਗੁਰਧਿਆਨ ਸਿੰਘ ਮਹਿਤਾ, ਅਰਜਿੰਦਰ ਸਿੰਘ ਰਾਜਾ ਚੌਧਰੀਵਾਲ, ਅਮਰੀਕ ਸਿੰਘ ਬਿੱਟਾ, ਅਜੈਬ ਸਿੰਘ ਧਰਦਿਓ, ਪ੍ਰਧਾਨ ਸਾਹਿਬ ਸਿੰਘ ਸਦਾਰੰਗ, ਗਿਆਨੀ ਸੁਖਵਿੰਦਰ ਸਿੰਘ, ਹਰਸ਼ਦੀਪ ਸਿੰਘ ਰੰਧਾਵਾ, ਡਾ. ਅਵਤਾਰ ਸਿੰਘ ਬੁੱਟਰ, ਰਮਨਬੀਰ ਸਿੰਘ ਲੱਧਾਮੁੰਡਾ, ਸੁਖਨਪਾਲ ਸਿੰਘ ਬੱਲ, ਮਾ. ਸੁਖਦੇਵ ਸਿੰਘ, ਮੈਨੇਜਰ ਸਤਨਾਮ ਸਿੰਘ, ਡਾ. ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਦੁਬਈ, ਜਥੇ. ਅਮਰਜੀਤ ਸਿੰਘ ਸੇਖਵਾਂ, ਬਾਬਾ ਬੋਹੜ ਸਿੰਘ, ਭਾਈ ਜਰਨੈਲ ਸਿੰਘ, ਹਰਗੋਪਾਲ ਸਿੰਘ ਰੰਧਾਵਾ, ਰਜਿੰਦਰ ਸਿੰਘ ਸ਼ਾਹ, ਸਤਨਾਮ ਸਿੰਘ ਅਰਜੁਨਮਾਂਗਾ, ਮੰਗਲ ਸਿੰਘ ਬਟਾਲਾ, ਡਾ. ਗੁਲਜ਼ਾਰ ਸਿੰਘ, ਸੁੱਚਾ ਸਿੰਘ, ਗੁਰਬਿੰਦਰ ਸਿੰਘ ਪੱਡਾ, ਪ੍ਰੋ. ਸਰਚਾਂਦ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।


Related News