ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂ ਪਰਿਵਾਰ ਨੇ ਚੜ੍ਹਾਇਆ ਇੱਕ ਕਿਲੋ ਸੋਨਾ

Friday, Jul 08, 2022 - 04:07 PM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂ ਪਰਿਵਾਰ ਨੇ ਚੜ੍ਹਾਇਆ ਇੱਕ ਕਿਲੋ ਸੋਨਾ

ਅੰਮ੍ਰਿਤਸਰ (ਬਿਊਰੋ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੈਨੇਡਾ ਨਿਵਾਸੀ ਮੇਹਰ ਸਿੰਘ ਚਾਂਦਨਾ ਵੱਲੋਂ ਇੱਕ ਕਿਲੋ ਸੋਨਾ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ ਹੈ। ਇਹ ਸੋਨਾ ਉਨ੍ਹਾਂ 100-100 ਗ੍ਰਾਮ ਦੇ 10 ਸਿੱਕਿਆਂ ਦੇ ਰੂਪ ਵਿਚ ਭੇਟ ਕੀਤਾ ਹੈ। ਮੇਹਰ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਪੁੱਤਰ ਸਵਰਗਵਾਸੀ ਮਨਦੀਪ ਸਿੰਘ ਚਾਂਦਨਾ ਦੀ ਇੱਛਾ ਸੀ, ਜਿਸ ਨੂੰ ਪੂਰਾ ਕੀਤਾ ਹੈ। 

ਮੇਹਰ ਸਿੰਘ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ, ਜਿਥੋਂ ਆਤਮਿਕ ਅਤੇ ਮਾਨਸਿਕ ਅਗਵਾਈ ਮਿਲਦੀ ਹੈ। ਉਨ੍ਹਾਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਮਾਨਵਤਾ ਨੂੰ ਸੁੱਖ-ਸ਼ਾਂਤੀ ਬਖ਼ਸ਼ਿਸ਼ ਕਰਨ ਤੇ ਸਰਬੱਤ ਦਾ ਭਲਾ ਕਰਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਸੰਗਤਾਂ ਨਤਮਸਤਕ ਹੋ ਕੇ ਗੁਰੂ ਘਰ ਵਿਖੇ ਭੇਟਾਵਾਂ ਅਰਪਣ ਕਰਦੀਆਂ ਹਨ, ਜਿਸ ਤਹਿਤ ਕੈਨੇਡਾ ਨਿਵਾਸੀ ਮੇਹਰ ਸਿੰਘ ਚਾਂਦਨਾ ਨੇ ਸੋਨੇ ਦੀ ਸੇਵਾ ਕਰਵਾਈ ਹੈ। ਉਨ੍ਹਾਂ ਸ਼ਰਧਾਲੂ ਪਰਿਵਾਰ ਦਾ ਧੰਨਵਾਦ ਵੀ ਕੀਤਾ। 


author

Harnek Seechewal

Content Editor

Related News