ਡੇਰਾ ਬਾਬਾ ਨਾਨਕ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਡਿਪਟੀ ਡਾਇਰੇਕਟਰ ਵਲੋਂ ਅਚਨਚੇਤ ਚੈਕਿੰਗ

01/12/2021 5:04:08 PM

ਡੇਰਾ ਬਾਬਾ ਨਾਨਕ (ਵਤਨ) - ਡੇਰਾ ਬਾਬਾ ਨਾਨਕ ਨੂੰ ਸੋਹਣਾ ਬਣਾਉਣ ਲਈ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਕਸਬੇ ਦੀ ਨੁਹਾਰ ਬਦਲਣ ਲਈ 7 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਪ੍ਰਾਜੇਕਟ ਚਲ ਰਿਹਾ ਹੈ। ਕਸਬੇ ਵਿਚ ਗਲੀਆਂ ਨਾਲੀਆਂ ਬਨਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਪਰ ਬੀਤੇ ਦਿਨ ਕਸਬੇ ਦੇ ਲੋਕਾਂ ਨੇ ਮੰਤਰੀ ਰੰਧਾਵਾ ਦੀ ਡੇਰਾ ਬਾਬਾ ਨਾਨਕ ਵਿਖੇ ਆਮਦ ਮੌਕੇ ਇਹ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਸਬੇ ਵਿਚ ਘਟੀਆ ਮਟੀਰੀਅਲ ਨਾਲ ਨਿਰਮਾਣ ਕਾਰਜ਼ ਚੱਲ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - Lohri/Makar Sankranti 2021: ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਜਾਣੋ ਕਿਨ੍ਹਾਂ ਚੀਜ਼ਾਂ ਨੂੰ ਦਾਨ ਕਰਨਾ ਹੁੰਦੈ ਸ਼ੁੱਭ ਤੇ ਅਸ਼ੁੱਭ 

ਠੇਕੇਦਾਰਾਂ ਵਲੋਂ ਮੁਕੰਮਲ ਕੀਤੇ ਗਏ ਕੰਮ ਹਫ਼ਤਿਆਂ ਵਿਚ ਹੀ ਖ਼ਰਾਬ ਹੋਣ ਲੱਗ ਪਏ ਹਨ। ਇਸ ਤੋਂ ਇਲਾਵਾ ਕਈ ਗਲੀਆਂ ਦੇ ਕੰਮ ਠੇਕੇਦਾਰਾਂ ਵਲੋਂ ਅੱਧ ਵਿਚਾਲੇ ਹੀ ਛੱਡੇ ਹੋਏ ਹਨ, ਜਿਸ ਕਾਰਨ ਕਸਬੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਬਨਿਟ ਮੰਤਰੀ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਲ ਬਾਡੀਜ ਦੇ ਡਿਪਟੀ ਡਾਇਰੇਕਟਰ ਰਜਤ ਓਬਰਾਏ ਨੇ ਆਪਣੀ ਟੀਮ ਨਾਲ ਅੱਜ ਕਸਬੇ ਦੀਆਂ ਨਵੀਆਂ ਬਣ ਰਹੀਆਂ ਅਤੇ ਬਣ ਚੁੱਕੀਆਂ ਗਲੀਆਂ ਦਾ ਮੁਆਇਨਾ ਕੀਤਾ ਅਤੇ ਲੋਕਾਂ ਤੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ।

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਲੋਕਾਂ ਦਾ ਕਹਿਣਾ ਸੀ ਕਿ ਘਟੀਆ ਕਿਸਮ ਦੀਆਂ ਟਾਈਲਾਂ ਨਾਲ ਗਲੀਆਂ ਦਾ ਨਿਰਮਾਣ ਹੋ ਰਿਹਾ ਹੈ, ਜੋ ਗਲੀ ਬਨਾਉਣ ਤੋਂ ਕੁਝ ਦਿਨ ਬਾਅਦ ਹੀ ਟੁੱਟਣ ਲੱਗ ਪਈਆਂ ਹਨ। ਉਨ੍ਹਾਂ ਵਲੋਂ ਘਟੀਆ ਮਟੀਰੀਅਲ ਵਰਤੇ ਜਾਣ ਵਾਲੇ ਸਥਾਨਾਂ ਦਾ ਵੀ ਜਾਇਜ਼ਾ ਲਿਆ ਗਿਆ। 

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਠੇਕੇਦਾਰਾਂ ਵਲੋਂ ਕੀਤੇ ਸਾਰੇ ਨਿਰਮਾਣ ਕਾਰਜਾਂ ਦੀ ਜਾਂਚ ਹੋਵੇਗੀ ਅਤੇ ਜਾਂਚ ਤੋਂ ਬਾਅਦ ਜੇਕਰ ਕੋਈ ਗਲਤ ਹੋਇਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਲੋਂ ਮਟੀਰੀਅਲ ਦੇ ਕੁਝ ਸੈਂਪਲ ਵੀ ਆਪਣੇ ਨਾਲ ਲੈ ਕੇ ਗਏ। ਇਸ ਮੌਕੇ ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ, ਜੇ.ਈ.ਮਨਪ੍ਰੀਤ ਸਿੰਘ ਬੰਦੇਸ਼ਾ ਆਦਿ ਉਨ੍ਹਾਂ ਦੇ ਨਾਲ ਸਨ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News