ਅੰਮ੍ਰਿਤਧਾਰੀ ਲੜਕੀ ਨੂੰ ਕਕਾਰ ਪਾ ਕੇ ਪ੍ਰੀਖਿਆ ’ਚ ਨਾ ਬੈਠਣ ਦੇਣ ’ਤੇ ਦਿੱਲੀ ਬੋਰਡ ਨੇ ਮੰਗੀ ਮੁਆਫੀ
Sunday, Nov 24, 2024 - 05:40 AM (IST)
ਅੰਮ੍ਰਿਤਸਰ (ਸਰਬਜੀਤ)- ਦਿੱਲੀ ਹਾਈ ਕੋਰਟ ਨੇ ਕਕਾਰ ਪਹਿਨਣ ਕਾਰਨ ਸਿੱਖ ਲੜਕੀ ਮੇਹਰਲੀਨ ਕੌਰ ਨੂੰ ਪੇਪਰ ਦੇਣ ਤੋਂ ਰੋਕਣ ਲਈ ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸ.ਐੱਸ.ਐੱਸ.ਬੀ.) ’ਤੇ ਪ੍ਰਤੀਕਾਤਮਕ ਮੁਆਵਜ਼ਾ ਲਾਇਆ ਹੈ ਅਤੇ ਬੋਰਡ ਨੇ ਅਦਾਲਤ ਵਿਚ ਸਿੱਖ ਲੜਕੀ ਤੋਂ ਲਿਖ਼ਤੀ ਮੁਆਫੀ ਵੀ ਮੰਗੀ ਹੈ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ AAP ਲਈ ਸਾਬਿਤ ਹੋਇਆ 'ਵਰਦਾਨ'
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਮਾਮਲਾ 2021 ਦਾ ਹੈ, ਜਦੋਂ ਇਕ ਸਿੱਖ ਲੜਕੀ ਨੂੰ ਕਕਾਰ ਪਾਉਣ ਕਾਰਨ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਸੀ। ਦਿੱਲੀ ਕਮੇਟੀ ਦੇ ਲੀਗਲ ਸੈੱਲ ਨੇ ਜਗਦੀਪ ਸਿੰਘ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਕੇਸ ਦਿੱਲੀ ਹਾਈਕੋਰਟ ’ਚ ਲੜਿਆ। ਉਨ੍ਹਾਂ ਦੱਸਿਆ ਕਿ ਇਹ ਇਤਿਹਾਸ ਉਦੋਂ ਰਚਿਆ ਗਿਆ, ਜਦੋਂ ਹਾਈ ਕੋਰਟ ਨੇ ਦਿੱਲੀ ਦੇ ਐੱਸ.ਐੱਸ.ਐੱਸ. ਬੋਰਡ ਨੂੰ ਹਦਾਇਤ ਕੀਤੀ ਕਿ ਇਕ ਅਸਾਮੀ ਖਾਲੀ ਰੱਖ ਕੇ ਲੜਕੀ ਦੀ ਮੁੜ ਪ੍ਰੀਖਿਆ ਲਈ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e