ਕਰਜ਼ੇ ਤੋਂ ਦੁਖੀ ਕਿਸਾਨ ਨੇ ਗਲ ਲਾਈ ਮੌਤ
Monday, Oct 13, 2025 - 03:42 PM (IST)

ਨਾਨਕਚੱਕ/ਧਿਆਨਪੁਰ(ਬਲਵਿੰਦਰ)-ਜ਼ਿਲਾ ਗੁਰਦਾਸਪੁਰ ਦੇ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਡੁੱਲਟ ਦੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਗਈ। ਇਸ ਸਬੰਧੀ ਥਾਣਾ ਘਣੀਏ-ਕੇ-ਬਾਂਗਰ ਦੇ ਐੱਸ. ਆਈ. ਨਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਵੱਸਣ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਡੁੱਲਟ ਨੇ ਲਿਖਵਾਇਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸਦੇ ਭਰਾ ਸੁਲੱਖਣ ਸਿੰਘ ਨੇ ਆਪਣੀ ਜ਼ਮੀਨ ਦੀ ਲਿਮਟ ਬਣਾਈ ਹੋਈ ਸੀ ਅਤੇ ਹੋਰ ਵੀ ਕਾਫੀ ਕਰਜ਼ਾ ਲਿਆ ਹੋਇਆ ਸੀ, ਜਿਸ ਕਰਕੇ ਇਹ ਕਰਜ਼ੇ ਦੇ ਚਲਦਿਆਂ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ-ਦੀਵਾਲੀ ਤੋਂ ਪਹਿਲਾਂ CM ਮਾਨ ਦਾ ਵੱਡਾ ਤੋਹਫਾ, ਮੁਆਵਜ਼ਾ ਰਾਸ਼ੀ ਵੰਡਣ ਦੀ ਕੀਤੀ ਸ਼ੁਰੂਆਤ
ਉਕਤ ਬਿਆਨਕਰਤਾ ਮੁਤਾਬਕ ਬੀਤੀ 10 ਅਕਤੂਬਰ ਨੂੰ ਸਵੇਰੇ ਸੁਲੱਖਣ ਸਿੰਘ ਘਰੋਂ ਬਿਨਾਂ ਦੱਸੇ ਕਿਧਰੇ ਚਲਾ ਗਿਆ, ਜਿਸ ਦੀ ਅਸੀਂ ਕਾਫੀ ਭਾਲ ਕੀਤੀ ਤਾਂ ਸ਼ਾਮ ਸਮੇਂ ਪਤਾ ਲੱਗਾ ਕਿ ਮੇਰੇ ਉਕਤ ਭਰਾ ਨੇ ਘਰ ਵਿਚ ਪਿੰਡ ਦੀਆਂ ਮੜੀਆਂ ਵਿਚ ਆਪਣੇ ਪਰਨੇ ਨਾਲ ਦਰੱਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ ਅਤੇ ਅਜਿਹਾ ਉਕਤ ਨੇ ਤੰਗੀ ਅਤੇ ਕਰਜ਼ੇ ਤੋਂ ਦੁਖੀ ਹੋ ਕੇ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਵੱਸਣ ਸਿੰਘ ਦੇ ਬਿਆਨ ’ਤੇ ਉਪਰੋਕਤ ਥਾਣੇ ਵਿਚ 194 ਬੀ. ਐੱਨ. ਐੱਸ. ਐੱਸ. ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਪੰਜਾਬ ਦਾ ਮੌਸਮ ਲੈ ਰਿਹਾ ਕਰਵਟ, ਪੜ੍ਹੋ ਵਿਭਾਗ ਦੀ ਨਵੀਂ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8