ਸਹੁਰਿਆਂ ਵੱਲੋਂ ਜ਼ਹਿਰੀਲਾ ਪਦਾਰਥ ਦੇਣ ਨਾਲ ਵਿਆਹੁਤਾ ਦੀ ਮੌਤ

Wednesday, Apr 01, 2020 - 07:45 PM (IST)

ਸਹੁਰਿਆਂ ਵੱਲੋਂ ਜ਼ਹਿਰੀਲਾ ਪਦਾਰਥ ਦੇਣ ਨਾਲ ਵਿਆਹੁਤਾ ਦੀ ਮੌਤ

ਅੰਮ੍ਰਿਤਸਰ, (ਅਰੁਣ)- ਸਹੁਰਾ ਪਰਿਵਾਰ ਵੱਲੋਂ ਜਬਰੀ ਮੂੰਹ ’ਚ ਜ਼ਹਿਰੀਲਾ ਪਦਾਰਥ ਪਾਉਣ ਨਾਲ ਵਿਆਹੁਤਾ ਦੀ ਮੌਤ ਹੋ ਜਾਣ ਸਬੰਧੀ ਥਾਣਾ ਅਜਨਾਲਾ ਦੀ ਪੁਲਸ ਨੇ ਸਹੁਰਾ ਪਰਿਵਾਰ ਦੇ 4 ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ’ਚ ਉਗਰ ਔਲਖ ਵਾਸੀ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦੀ 26 ਸਾਲਾ ਲਡ਼ਕੀ ਗੁਰਲੀਨ ਕੌਰ ਧਾਰੀਵਾਲ ਕਲੇਰ ਵਾਸੀ ਜਸਕਰਨ ਸਿੰਘ ਨਾਲ ਵਿਆਹੀ ਹੋਈ ਸੀ। ਗੁਰਲੀਨ ਦਾ ਸਹੁਰਾ ਪਰਿਵਾਰ ਉਸ ਨੂੰ ਅਕਸਰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਬੀਤੀ ਸਵੇਰ ਉਸ ਦੀ ਲਡ਼ਕੀ ਨੇ ਫੋਨ ਕਰ ਕੇ ਸਹੁਰਾ ਪਰਿਵਾਰ ਵੱਲੋਂ ਉਸ ਨਾਲ ਕੁੱਟ-ਮਾਰ ਕਰਨ ਬਾਰੇ ਦੱਸਿਆ। ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਸ ਦੀ ਲਡ਼ਕੀ ਉਲਟੀਆਂ ਕਰ ਰਹੀ ਸੀ, ਜਿਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਨੇ ਜਬਰੀ ਉਸ ਦੇ ਮੰੂਹ ’ਚ ਕੋਈ ਜ਼ਹਿਰੀਲਾ ਪਦਾਰਥ ਸੁੱਟ ਦਿੱਤਾ ਹੈ। ਹਸਪਤਾਲ ਲਿਜਾਣ ’ਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਜਸਕਰਨ ਸਿੰਘ, ਸਹੁਰਾ ਦਿਲਬਾਗ ਸਿੰਘ, ਸੱਸ ਰਾਜ ਕੌਰ ਅਤੇ ਨਣਾਨ (ਤਿੰਨੋਂ) ਵਾਸੀ ਧਾਰੀਵਾਲ ਕਲੇਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 


author

Bharat Thapa

Content Editor

Related News