ਮੀਟ ਸ਼ਾਪ ਦੁਕਾਨਦਾਰ ਦੀ ਘਰ ''ਚ ਦੇਰ ਰਾਤ ਭੇਤਭਰੇ ਹਾਲਾਤ ’ਚ ਮੌਤ
Sunday, Nov 29, 2020 - 03:15 AM (IST)

ਪੱਟੀ,(ਸੌਰਭ)— ਬੱਸ ਸਟੈਂਡ ਨੇਡ਼ੇ ਇਕ ਮੀਟ ਸ਼ਾਪ ਦੁਕਾਨਦਾਰ ਦੀ ਘਰ ਵਿੱਚ ਦੇਰ ਰਾਤ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜਾਂਚ ਕਰ ਰਹੇ ਏ. ਐੱਸ. ਆਈ. ਅਸ਼ੋਕ ਨੇ ਦੱਸਿਆ ਕਿ ਰਾਤ 12.30 ਵਜੇ ਦੇ ਕਰੀਬ ਪੁਲਸ ਨੂੰ ਇਤਲਾਹ ਮਿਲੀ ਕਿ ਪਾਰਟੀ ਜੱਸਾ ਸਿੰਘ (63) ਪੁੱਤਰ ਹਰੀ ਸਿੰਘ ਦੀ ਭੇਤਭਰੀ ਹਾਲਤ ਵਿੱਚ ਘਰ ਵਿੱਚ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੌਤ ਦੀ ਜਾਂਚ ਡੀ. ਐੱਸ. ਪੀ. ਪੱਟੀ ਅਤੇ ਐੱਸ. ਐੱਚ. ਓ. ਪੱਟੀ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੱਸਾ ਇਕ ਜੱਸਾ ਮੀਟ ਸ਼ਾਪ ਚਲਾ ਰਿਹਾ ਸੀ। ਮ੍ਰਿਤਕ ਦੇ ਘਰ ਉਸ ਦੀ ਪਤਨੀ, ਲਡ਼ਕਾ, ਲਡ਼ਕੀ ਅਤੇ ਦੌਹਤਾ ਮੌਜੂਦ ਸਨ।