ਵਿਸਾਖੀ ਮੌਕੇ ਬਿਆਸ ਦਰਿਆ ''ਚ ਡੁੱਬਣ ਨਾਲ ਵਿਅਕਤੀ ਦੀ ਮੌਤ
Monday, Apr 15, 2019 - 02:15 AM (IST)

ਬਾਬਾ ਬਕਾਲਾ ਸਾਹਿਬ, (ਰਾਕੇਸ਼)- ਇਥੋਂ ਕਰੀਬ 8 ਕਿਲੋਮੀਟਰ ਦੂਰ ਦਰਿਆ ਬਿਆਸ ਕੰਢੇ ਸਥਿਤ ਚਿੱਟਾ ਸ਼ੇਰ ਨਾਮੀ ਜਗ੍ਹਾ 'ਤੇ ਲੱਗੇ ਵਿਸਾਖੀ ਮੇਲੇ ਮੌਕੇ ਇਕ ਵਿਅਕਤੀ ਦੀ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸੁਖਚੈਨ ਸਿੰਘ (38) ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਸ਼ਾਹਪੁਰ ਆਪਣੇ ਸਾਥੀਆਂ ਸਮੇਤ ਦਰਿਆ ਬਿਆਸ ਵਿਖੇ ਇਸ਼ਨਾਨ ਕਰ ਰਿਹਾ ਸੀ ਕਿ ਅਚਾਨਕ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆਉਣ ਕਾਰਨ ਡੁੱਬ ਗਿਆ। ਮੌਕੇ 'ਤੇ ਪੁੱਜੀ ਪੁਲਸ ਤੇ ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।