ਅੰਮ੍ਰਿਤਸਰ: DC ਤੇ ਨਿਗਮ ਕਮਿਸ਼ਨਰ ਦੀ ਦੁਕਾਨਦਾਰਾਂ ਨੂੰ ਚਿਤਾਵਨੀ, ਨਹੀਂ ਸੁਧਰੇ ਤਾਂ ਹੋਵੇਗੀ ਕਾਰਵਾਈ

Monday, Jul 28, 2025 - 01:22 PM (IST)

ਅੰਮ੍ਰਿਤਸਰ: DC ਤੇ ਨਿਗਮ ਕਮਿਸ਼ਨਰ ਦੀ ਦੁਕਾਨਦਾਰਾਂ ਨੂੰ ਚਿਤਾਵਨੀ, ਨਹੀਂ ਸੁਧਰੇ ਤਾਂ ਹੋਵੇਗੀ ਕਾਰਵਾਈ

ਅੰਮ੍ਰਿਤਸਰ (ਰਮਨ)- ਮਹਾਨਗਰ ’ਚ ਰੋਜ਼ਾਨਾ ਟ੍ਰੈਫਿਕ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਆ ਰਹੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸ਼ਹਿਰ ’ਚ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਤੀਰਥ ਆਦਿ ਅਸਥਾਨਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਰੋਜ਼ਾਨਾ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਤੇ ਲੋਕਾਂ ਨੇ ਕਬਜ਼ੇ ਕਰ ਰੱਖੇ ਹਨ। ਫੁੱਟਪਾਥਾਂ ’ਤੇ ਦੁਕਾਨਾਂ ਸਜਾਈਆਂ ਹੋਈਆਂ ਹਨ।

ਇਹ ਵੀ ਪੜ੍ਹੋਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਇਨ੍ਹਾਂ ਰਸਤਿਆਂ ’ਤੇ ਨਾਜਾਇਜ਼ ਰੇਹੜੀਆਂ ਲੱਗੀਆਂ ਹੁੰਦੀਆਂ ਹਨ, ਜਿਸ ਨੂੰ ਲੈ ਕੇ ਜ਼ਿਲ੍ਹਾ, ਨਿਗਮ ਅਤੇ ਪੁਲਸ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਠੋਸ ਕਦਮ ਚੁੱਕੇ ਹਨ। ਹਾਲ ਗੇਟ ਤੋਂ ਲੈ ਕੇ ਭਰਾਵਾਂ ਦੇ ਢਾਬਾ ਤੱਕ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨਿਗਰਾਨੀ ਕਰਨਗੇ ਅਤੇ ਭਰਾਵਾਂ ਦੇ ਢਾਬੇ ਤੋਂ ਲੈ ਕੇ ਹੈਰੀਟੇਜ ਸਟਰੀਟ ਤੱਕ ਡੀ. ਸੀ. ਸਾਕਸ਼ੀ ਸਾਹਨੀ ਨਿਗਰਾਨੀ ਕਰਨਗੇ। ਇਨ੍ਹਾਂ ਸੜਕਾਂ ’ਤੇ ਜਿੱਥੇ ਸਾਫ-ਸਫਾਈ ਨੂੰ ਲੈ ਕੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ, ਉਤੇ ਹੀ ਕਬਜ਼ਿਆਂ ਨੂੰ ਲੈ ਕੇ ਡੀ. ਸੀ. ਅਤੇ ਨਗਰ ਨਿਗਮ ਕਮਿਸ਼ਨਰ ਨੇ ਸਪੱਸ਼ਟ ਤੌਰ ’ਤੇ ਕਹਿ ਦਿੱਤਾ ਹੈ ਕਿ ਕਬਜ਼ਾ ਕਰਨ ਵਾਲਿਆਂ ਅਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

ਟ੍ਰੈਫਿਕ ਪੁਲਸ ਨੇ ਉਕਤ ਸੜਕਾਂ ’ਤੇ ਕਈ ਦੁਕਾਨਾਂ ਦੇ ਬਾਹਰ ਨੋਟਿਸ ਵੀ ਚਿਪਕਾ ਦਿੱਤੇ ਹਨ ਕਿ ਫੁੱਟਪਾਥਾਂ ’ਤੇ ਕਿਸੇ ਵੀ ਤਰ੍ਹਾਂ ਦਾ ਸਾਮਾਨ ਨਾ ਰੱਖਿਆ ਜਾਵੇ। ਫੁੱਟਪਾਥ ਲੋਕਾਂ ਦੇ ਚੱਲਣ ਲਈ ਹਨ। ਜੇਕਰ ਕਿਸੇ ਨੇ ਫੁੱਟਪਾਥ ’ਤੇ ਆਪਣੀ ਦੁਕਾਨ ਦਾ ਸਾਮਾਨ ਰੱਖਿਆ ਤਾਂ ਸਾਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਵਾਪਸ ਨਹੀਂ ਕੀਤਾ ਜਾਵੇਗਾ। ਲੋਕ ਆਪਣੀਆਂ ਦੁਕਾਨਾਂ ਦੀ ਹੱਦਬੰਦੀ ’ਚ ਰਹਿਣ। ਜੇਕਰ ਕਿਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ ਪਹਿਲਾਂ ਕਰਾ ਲਓ ਕੰਮ

ਦੁਕਾਨਾਂ ਦੇ ਬਾਹਰ ਨਹੀਂ ਲਾ ਸਕੇਗਾ ਕੋਈ ਰੇਹੜੀ ਜਾਂ ਅੱਡਾ

ਹੈਰੀਟੇਜ ਸਟਰੀਟ ਜਾਂ ਹਾਲ ਬਾਜ਼ਾਰ ਦੀਆਂ ਸੜਕਾਂ ’ਤੇ ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਰੇਹੜੀ ਜਾਂ ਕਿਸੇ ਸਾਮਾਨ ਦਾ ਅੱਡਾ ਲਾਉਣ ਦਿੰਦੇ ਹਨ, ਜਿਸ ਨੂੰ ਲੈ ਕੇ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਆਪਣੀ ਦੁਕਾਨ ਦੇ ਬਾਹਰ ਕਿਸੇ ਰੇਹੜੀ ਜਾਂ ਕਿਸੇ ਦਾ ਅੱਡਾ ਲਵਾਇਆ ਤਾਂ ਉਸ ਦੀ ਖੈਰ ਨਹੀਂ ਹੈ । ਉਥੇ ਹੀ ਇਸ ਨੂੰ ਲੈ ਕੇ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਵੀ ਆਪਣੀ ਟੀਮ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਤੇ ਵੀ ਕੋਈ ਕਬਜ਼ਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਯੈਲੋ ਲਾਈਨ ਦੇ ਬਾਹਰ ਲੱਗੇ ਵਾਹਨਾਂ ਦੇ ਚਲਾਨ ਕੱਟੇ ਜਾਣ। ਅਸਟੇਟ ਅਧਿਕਾਰੀ ਧਰਮਿੰਦਰਜੀਤ ਨੇ ਕਿਹਾ ਕਿ ਸ਼ਹਿਰ ’ਚ ਫੁੱਟਪਾਥ ਲੋਕਾਂ ਦੇ ਚੱਲਣ ਲਈ ਹਨ ਨਾ ਕਿ ਦੁਕਾਨਦਾਰਾਂ ਸਜਾਉਣ ਲਈ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਫੁੱਟਪਾਥ ’ਤੇ ਸਾਮਾਨ ਰੱਖਿਆ ਤਾਂ ਵਾਪਸ ਨਹੀਂ ਹੋਵੇਗਾ। ਅਸਟੇਟ ਅਧਿਕਾਰੀ ਨੇ ਕਿਹਾ ਕਿ ਕੁਝ ਲੋਕ ਤਾਂ ਆਪਣੇ ਦਿਖਾਵੇ ਦੇ ਚੱਕਰ ਵਿਚ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜ ਰਹੇ ਹਨ। ਉਹ ਲੋਕ ਫੁੱਟਪਾਥ ਤੋਂ ਵੀ ਬਾਹਰ ਸੜਕ ਤੱਕ ਕਬਜ਼ੇ ਕਰਕੇ ਬੈਠ ਜਾਂਦੇ ਹਨ ਪਰ ਹੁਣ ਡੀ. ਸੀ. ਅਤੇ ਨਿਗਮ ਕਮਿਸ਼ਨਰ ਵੱਲੋਂ ਸਖਤ ਹਦਾਇਤਾਂ ਹਨ ਕਿ ਕਿਸੇ ਦੀ ਸਿਫਾਰਿਸ਼ ਨਾ ਸੁਣੀ ਜਾਵੇ ਅਤੇ ਜ਼ਬਤ ਕੀਤਾ ਗਿਆ ਸਾਮਾਨ ਵਾਪਸ ਨਾ ਕੀਤਾ ਜਾਵੇ। ਜੇਕਰ ਫਿਰ ਵੀ ਲੋਕ ਨਾ ਮੰਨਣ ਤਾਂ ਕਾਨੂੰਨੀ ਕਾਰਵਾਈ ਕਰਨਤੋਂ ਗੁਰੇਜ਼ ਨਾ ਕੀਤਾ ਜਾਵੇ। ਅਧਿਕਾਰੀ ਨੇ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਨਹੀਂ ਲੱਗਣ ਦਿੱਤਾ ਜਾਵੇਗਾ। ਲੋਕ ਖੁਦ ਫੁੱਟਪਾਥ ਨੂੰ ਖਾਲੀ ਰੱਖਣ ਨਹੀਂ ਤਾਂ ਸਖ਼ਤ ਕਾਰਵਾਈ ਲਈ ਤਿਆਰ ਰਹਿਣ।

ਇਹ ਵੀ ਪੜ੍ਹੋਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 


author

Shivani Bassan

Content Editor

Related News