ਪੰਜਾਬ ਕਮਿਊਨਿਟੀ 'ਚ ਵੀ ਫੈਲਿਆ ਕੋਰੋਨਾ ਵਾਇਰਸ, ਦਰਜੀ ਤੋਂ ਬਾਅਦ 2 ਹੋਰ ਕੇਸ ਆਏ ਸਾਹਮਣੇ
Sunday, Apr 05, 2020 - 07:22 PM (IST)
ਅੰਮ੍ਰਿਤਸਰ, (ਦਲਜੀਤ)- ਪੰਜਾਬ ਦੀ ਕਮਿਊਨਿਟੀ ’ਚ ਵੀ ਹੁਣ ਕੋਰੋਨਾ ਵਾਇਰਸ ਫੈਲਣ ਲੱਗ ਗਿਆ ਹੈ। ਅੰਮ੍ਰਿਤਸਰ ਦੇ ਅਮਰਕੋਟ ਦੇ ਕ੍ਰਿਸ਼ਨਾ ਨਗਰ ’ਚ ਰਹਿਣ ਵਾਲੇ ਦਰਜੀ ਤੋਂ ਬਾਅਦ ਅੱਜ ਉਸ ਦੀ ਪਤਨੀ (60) ਵੀ ਪਾਜ਼ੇਟਿਵ ਆ ਗਈ ਹੈ। ਇਸ ਤੋਂ ਇਲਾਵਾ ਕਮਿਊਨਿਟੀ ਤੋਂ ਆਇਆ ਫੋਰਟਿਸ ਹਸਪਤਾਲ ’ਚ ਜ਼ੇਰੇ ਇਲਾਜ 65 ਸਾਲਾ ਵਿਅਕਤੀ ਵੀ ਕੋਰੋਨਾ ਪਾਜ਼ੇਟਿਵ ਹੈ। 24 ਮਾਰਚ ਨੂੰ ਫੋਰਟਿਸ ਹਸਪਤਾਲ ’ਚ ਦਾਖਲ ਮਰੀਜ਼ ਦੀ ਰਿਪੋਰਟ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ ਕੋਰੋਨਾ ਨੈਗੇਟਿਵ ਕਰਾਰ ਦਿੱਤੀ ਗਈ ਸੀ। ਅੰਮ੍ਰਿਤਸਰ ’ਚ ਹੁਣ 10 ਕੇਸ ਕੋਰੋਨਾ ਪਾਜ਼ੇਟਿਵ ਹੋ ਗਏ ਹਨ, ਜਦਕਿ ਇਕ ਦੀ ਮੌਤ ਵੀ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਪੰਜਾਬ ’ਚ ਪਹਿਲਾਂ ਕੋਰੋਨਾ ਵਾਇਰਸ ਦੀ ਜਕਡ਼ ’ਚ ਵਿਦੇਸ਼ ਤੋਂ ਆਉਣ ਵਾਲੇ ਯਾਤਰੀ ਹੀ ਸਨ। ਅੰਮ੍ਰਿਤਸਰ ’ਚ ਦਰਜੀ ਦਾ ਕੰਮ ਕਰਨ ਵਾਲੇ ਮਰੀਜ਼ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਪਤਨੀ ਸਮੇਤ ਚਾਟੀਵਿੰਡ ਨਿਵਾਸੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਚਾਟੀਵਿੰਡ ਦਾ ਰਹਿਣ ਵਾਲਾ ਕੋਰੋਨਾ ਪਾਜ਼ੇਟਿਵ ਮਰੀਜ਼ 23 ਮਾਰਚ ਨੂੰ ਖਾਂਸੀ, ਜ਼ੁਕਾਮ ਅਤੇ ਬੁਖਾਰ ਦੀ ਸ਼ਿਕਾਇਤ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖਲ ਹੋਇਆ ਸੀ। ਹਾਲਤ ਠੀਕ ਨਾ ਹੋਣ ਕਾਰਣ ਉਸ ਨੂੰ ਆਈ. ਸੀ. ਯੂ. ਵਿਚ ਵੀ ਰੱਖਿਆ ਗਿਆ ਸੀ।
ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ ਦੀ ਕੋਰੋਨਾ ਸਬੰਧੀ ਲਈ ਗਈ ਟੈਸਟ ਰਿਪੋਰਟ ਨੈਗੇਟਿਵ ਹੋਣ ਤੋਂ ਬਾਅਦ ਅਤੇ ਹਾਲਤ ’ਚ ਸੁਧਾਰ ਨੂੰ ਦੇਖਦਿਆਂ ਅਗਲੇ ਦਿਨਾਂ ’ਚ ਛੁੱਟੀ ਦੇ ਦਿੱਤੀ ਗਈ ਸੀ ਪਰ ਮਰੀਜ਼ ਦੀ ਹਾਲਤ ਘਰ ਜਾ ਕੇ ਫਿਰ ਖਰਾਬ ਹੋ ਗਈ। ਉਸ ਨੂੰ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਦੇਰ ਸ਼ਾਮ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਪੰਜਾਬ ਭਰ ’ਚੋਂ ਅੰਮ੍ਰਿਤਸਰ ’ਚ ਹੀ 3 ਕਮਿਊੁਨਿਟੀ ਨਾਲ ਸਬੰਧਤ ਕੇਸ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ। ਪੈਦਾ ਹੋ ਗਿਆ ਹੈ। ਚਾਟੀਵਿੰਡ ਦਾ ਰਹਿਣ ਵਾਲਾ ਕੋਰੋਨਾ ਪਾਜ਼ੀਟਿਵ ਮਰੀਜ਼ 23 ਮਾਰਚ ਨੂੰ ਖਾਂਸੀ, ਜੁਕਾਮ ਅਤੇ ਬੁਖਾਰ ਦੀ ਸ਼ਿਕਾਇਤ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਿਲ ਹੋਇਆ ਸੀ ਅਤੇ ਹਾਲਤ ਠੀਕ ਨਾ ਹੋਣ ਕਾਰਨ ਉਸਨੂੰ ਆਈ.ਸੀ.ਯੂ. ਵਿੱਚ ਵੀ ਰੱਖਾ ਗਿਆ ਸੀ। ਮਰੀਜ਼ ਦੇ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਰੋਨਾ ਸਬੰਧੀ ਲਈ ਗਈ ਟੈਸਟ ਰਿਪੋਰਟ ਨੈਗੇਟਿਵ ਹੋਣ ਤੋਂ ਬਾਅਦ ਅਤੇ ਹਾਲਤ ਵਿੱਚ ਸੁਧਾਰ ਨੂੰ ਦੇਖਦਿਆਂ ਅਗਲੇ ਦਿਨਾਂ ਵਿੱਚ ਛੁੱਟੀ ਦੇ ਦਿੱਤੀ ਸੀ ਪਰ ਉਕਤ ਮਰੀਜ਼ ਦੀ ਹਾਲਤ ਘਰ ਜਾ ਕੇ ਫਿਰ ਖਰਾਬ ਹੋ ਗਈ ਅਤੇ ਉਸਨੂੰ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਜਿੱਥੇ ਦੇਰ ਸ਼ਾਮ ਉਸਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਪੰਜਾਬ ਭਰ ਵਿੱਚੋਂ ਅੰਮ੍ਰਿਤਸਰ ਵਿੱਚ ਹੀ 3 ਕਮਿਊੁਨਿਟੀ ਨਾਲ ਸਬੰਧਤ ਕੇਸ ਸਾਹਮਣੇ ਆਉਣ ਤੋਂ ਬਾਅਦ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ।