ਕਾਂਗਰਸ ਦੇ ਗੈਰ-ਸੰਵਿਧਾਨਕ ਫੈਸਲੇ ਨੂੰ ਰੱਦ ਕਰਨਾ ਮੋਦੀ ਸਰਕਾਰ ਦਾ ਸ਼ਲਾਘਾਯੋਗ ਕਦਮ : ਮਲਿਕ
Tuesday, Jul 23, 2024 - 06:25 PM (IST)
ਅੰਮ੍ਰਿਤਸਰ (ਕਮਲ)-ਭਾਜਪਾ ਦੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ 1966 ’ਚ ਲਏ ਗਏ ਗੈਰ-ਸੰਵਿਧਾਨਕ ਫ਼ੈਸਲੇ ਨੂੰ ਰੱਦ ਕਰ ਕੇ ਮੋਦੀ ਸਰਕਾਰ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਕਾਂਗਰਸ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰਾਂ ਨੂੰ ਸਰਕਾਰੀ ਨੌਕਰੀਆਂ ’ਤੇ ਸੰਘ ਦੀ ਸ਼ਾਖਾ ਵਿਚ ਜਾਣ ’ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਨੂੰ ਹਟਾ ਕੇ ਮੋਦੀ ਸਰਕਾਰ ਨੇ ਸਹੀ ਫੈਸਲਾ ਲਿਆ ਹੈ। ਮਲਿਕ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਸਵੈਮ ਸੇਵੀ ਸੰਸਥਾ ਦਾ ਕੋਈ ਕਾਰਪੋਰੇਟ ਦਫਤਰ ਜਾਂ ਜਨ ਸੰਪਰਕ ਏਜੰਸੀ ਨਹੀਂ ਹੈ, ਕਿਉਂਕਿ ਸੰਘ ਜ਼ਮੀਨੀ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਸਮੁੰਦਰੀ ਜਹਾਜ਼ ਡੁੱਬਣ ਕਾਰਨ 22 ਸਾਲਾ ਨੌਜਵਾਨ ਲਾਪਤਾ, ਪਰਿਵਾਰ ਦਾ ਇਕਲੌਤਾ ਸਹਾਰਾ ਹੈ ਦੀਪਕ
ਸੰਘ ਕਿਸੇ ਵਿਅਕਤੀ ਦੀ ਵਡਿਆਈ ਜਾਂ ਪੂਜਾ ਦੇ ਵਿਰੁੱਧ ਹੈ, ਇਸੇ ਲਈ ਉਥੇ ਝੰਡੇ ਦੀ ਪੂਜਾ ਕੀਤੀ ਜਾਂਦੀ ਹੈ। ਸੰਘ ਦੀ ਸੋਚ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਰਸਵਾਰਥ ਢੰਗ ਨਾਲ ਨਿਭਾਉਣ ਦੀ ਹੈ। ਅੱਜ ਕਰੋੜਾਂ ਵਾਲੰਟੀਅਰਾਂ ਨੇ ਸੱਭਿਆਚਾਰ ਅਤੇ ਰਾਸ਼ਟਰਵਾਦ ਨੂੰ ਬਚਾਉਣ ਲਈ ਸਾਰਥਿਕ ਕੰਮ ਕਰ ਕੇ ਸਮਾਜ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ। ਕੰਮ ਅਤੇ ਉਸ ਦੇ ਸਾਰਥਕ ਨਤੀਜੇ ਹੀ ਸੰਘ ਦਾ ਉਦੇਸ਼ ਹੈ, ਪ੍ਰਚਾਰ ਨਹੀਂ।
ਇਹ ਵੀ ਪੜ੍ਹੋ- ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8