ਝਬਾਲ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 3 ਅਕਤੂਬਰ ਨੂੰ ਵਿਕਾਸ ਕਾਰਜਾਂ ਦੀ ਕਰਾਉਣਗੇ ਸ਼ੁਰੂਆਤ
Monday, Sep 29, 2025 - 12:38 PM (IST)

ਝਬਾਲ(ਨਰਿੰਦਰ)- ਤਰਨਤਾਰਨ ਹਲਕੇ ਵਿਚ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਤਿਆਰੀਆਂ ਸ਼ੁਰੂ ਕਰਦਿਆਂ ਹਲਕੇ ਦੇ ਕਸਬਾ ਝਬਾਲ ਵਿਖੇ 3 ਅਕਤੂਬਰ ਨੂੰ ਵੱਡੀ ਵਿਕਾਸ ਰੈਲੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗਾਂ ਨਾਲ ਸਬੰਧਤ ਬਹੁ-ਕਰੋੜੀ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ।
ਇਹ ਵੀ ਪੜ੍ਹੋ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ’ਚ ਅੰਮ੍ਰਿਤਸਰ ਫਿਰ ਨੰਬਰ ਵਨ, 22 ਕਿਸਾਨਾਂ ਦੀ ਜ਼ਮੀਨਾਂ 'ਤੇ...
ਜਿਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਰਾਹੁਲ ਅਤੇ ਐੱਸ.ਐੱਸ.ਪੀ ਤਰਨਤਾਰਨ ਨੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਨਾਲ ਕਸਬਾ ਝਬਾਲ ਵਿਚ ਹੋਣ ਵਾਲੇ ਸਮਾਗਮ ਦੇ ਸਥਾਨ ਦਾ ਨਿਰੀਖਣ ਕੀਤਾ। ਕੁੱਲ ਮਿਲਾ ਕੇ ਹਲਕਾ ਤਰਨਤਾਰਨ ਨਾਲ ਸਬੰਧਤ ਵੱਖ-ਵੱਖ ਕੰਮਾਂ ਲਈ ਸਰਕਾਰ ਵੱਲੋਂ ਲੱਗਭਗ 100 ਕਰੋੜ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸਦਾ ਰਸਮੀ ਐਲਾਨ ਮੁੱਖ ਮੰਤਰੀ ਵੱਲੋਂ ਕੀਤਾ ਜਾਵੇਗਾ। ਇਸ ਸਮੇਂ ਤਹਿਸੀਲਦਾਰ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਗੋਲੀਆਂ ਨਾਲ ਭੁੰਨ'ਤਾ ਬਿਜਲੀ ਬੋਰਡ 'ਚ ਨੌਕਰੀ ਕਰਦਾ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8