ਕਾਊਂਟਰ ਇੰਟੈਲੀਜੈਂਸ ਵੱਲੋਂ ਖਾਲਿਸਤਾਨ ਸਮਰਥਕ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਹੈ ਉਮੀਦ
Thursday, Jun 22, 2023 - 04:23 PM (IST)
ਅੰਮ੍ਰਿਤਸਕ- ਕਾਊਂਟਰ ਇੰਟੈਲੀਜੈਂਸ (ਸੀ.ਆਈ.) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਰਾਜਨ ਵਾਸੀ ਪਿੰਡ ਪੱਟੀ ਤਰਨਤਾਰਨ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਦੇ ਸਾਥੀ ਖਾਲਿਸਤਾਨ ਸਮਰਥਕ ਜਗਦੇਵ ਸਿੰਘ ਉਰਫ਼ ਜੱਗਾ ਵਾਸੀ ਫਿਰੋਜ਼ਪੁਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਕੇਂਦਰੀ ਜੇਲ੍ਹ ਫਤਿਹਪੁਰ ਵਿੱਚ ਬੰਦ ਸੀ ਅਤੇ ਜੇਲ੍ਹ 'ਚ ਰਹਿ ਕੇ ਖਾਲਿਸਤਾਨ ਨਾਲ ਸਬੰਧਤ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਰੇਆਮ ਗੁੰਡਾਗਰਦੀ, ਪਿੰਡ ਦੇ ਹੀ ਵਿਅਕਤੀਆਂ ਨੇ ਨੌਜਵਾਨ 'ਤੇ ਹਮਲਾ ਕਰ ਕੀਤਾ ਜ਼ਖ਼ਮੀ
ਰਾਜਨ ਅਕਸਰ ਉਸ ਦੇ ਸੰਪਰਕ 'ਚ ਵੀ ਰਹਿੰਦਾ ਸੀ ਅਤੇ ਉਸ ਰਾਹੀਂ ਉਹ ਆਪਣੇ ਸਾਥੀਆਂ ਨੂੰ ਇਹ ਹਥਿਆਰ ਮੁਹੱਈਆ ਕਰਵਾਉਂਦਾ ਸੀ। ਉਹ ਉਨ੍ਹਾਂ ਨੂੰ ਇਹ ਹਦਾਇਤ ਦਿੰਦਾ ਸੀ ਜੇਕਰ ਖਾਲਿਸਤਾਨ ਨਾਲ ਸਬੰਧਤ ਕੋਈ ਗਤੀਵਿਧੀ ਹੋਵੇ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚ ਜਾਣ ਅਤੇ ਉਥੇ ਇਕੱਠੇ ਹੋ ਕੇ ਆਪਣੀ ਹਾਜ਼ਰੀ ਜ਼ਾਹਰ ਕਰਨ, ਜੇਕਰ ਹਥਿਆਰਾਂ ਦੀ ਲੋੜ ਪਈ ਤਾਂ ਉਨ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਹੁਣ ਕਾਊਂਟਰ ਇੰਟੈਲੀਜੈਂਸ ਉਨ੍ਹਾਂ ਲੋਕਾਂ ਦੀ ਪਛਾਣ ਵੀ ਕਰ ਰਹੀ ਹੈ, ਜਿਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਹਨ। ਫ਼ਿਲਹਾਲ ਉਕਤ ਦੋਸ਼ੀ ਨੂੰ ਬੁੱਧਵਾਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਸ ਨੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਕਿ ਉਹ ਹੁਣ ਤੱਕ ਸੂਬੇ ਦੇ ਕਿੰਨੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਚੁੱਕਾ ਹੈ।
ਇਹ ਵੀ ਪੜ੍ਹੋ- ਹਰੀਕੇ ਵਾਈਲਡ ਲਾਈਫ ਸੈਂਚੁਰੀ ’ਚ ਨਜ਼ਰ ਆਇਆ ਦੁਰਲੱਭ ਡਾਲਮੇਟੀਅਨ ਪੈਲੀਕਨ ਪੰਛੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।