ਮੁੱਖ ਮੰਤਰੀ ਮਾਨ ਤੇ ''ਆਪ'' ਸੁਪਰੀਮੋ ਕੇਜਰੀਵਾਲ ਭਲਕੇ ਆਉਣਗੇ ਗੁਰਦਾਸਪੁਰ, ਵਿਕਾਸ ਕਾਰਜਾਂ ਦਾ ਕਰਨਗੇ ਉਦਘਾਟਨ

Friday, Dec 01, 2023 - 06:32 PM (IST)

ਗੁਰਦਾਸਪੁਰ (ਗੁਰਪ੍ਰੀਤ)- ਭਲਕੇ 2 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਉਪ ਪ੍ਰਧਾਨ ਸ਼ਹਿਰੀ ਕਲਸੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਮਾਮਲੇ 'ਚ ਰਾਜਪਾਲ ਨੂੰ ਮਿਲਿਆ ਅਕਾਲੀ ਵਫਦ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ

PunjabKesari

ਦੱਸ ਦੇਈਏ 2 ਦਸੰਬਰ ਨੂੰ ਗੁਰਦਾਸਪੁਰ 'ਚ ਬਣੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਕਰਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਉਣਗੇ । ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ। ਅੱਜ ਗੁਰਦਾਸਪੁਰ ਵਿਖੇ ਪ੍ਰੈੱਸ ਵਾਰਤਾ ਕਰਦੇ ਹੋਏ ਪੰਜਾਬ ਦੇ ਉਪ ਪ੍ਰਧਾਨ ਸ਼ੈਰੀ ਕਸਲੀ ਨੇ ਇਸ ਮੌਕੇ 'ਤੇ ਬੋਲਦੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੱਲ੍ਹ ਗੁਰਦਾਸਪੁਰ ਦੇ ਬੱਸ ਸਟੈਂਡ ਦਾ ਉਦਘਾਟਨ ਕਰਨ ਗੁਰਦਾਸਪੁਰ ਵਿਖੇ ਆ ਰਹੇ ਹਨ, ਜਿੱਥੇ ਕਿ ਉਹਨਾਂ ਵੱਲੋਂ ਹੋਰ ਵੀ ਕਈ ਐਲਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਆਮ ਆਦਮੀ ਪਾਰਟੀ ਵੱਲੋਂ ਕੱਲ੍ਹ ਲੋਕਾਂ ਨੂੰ ਹੋਰ ਵੀ ਵੱਡੇ ਤੋਹਫ਼ੇ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਕੱਲ੍ਹ ਦੀ ਰੈਲੀ 'ਚ 50 ਹਜ਼ਾਰ ਦੇ ਕਰੀਬ ਲੋਕ ਪਹੁੰਚਣਗੇ।

ਇਹ ਵੀ ਪੜ੍ਹੋ-  ਇੰਗਲੈਂਡ ਤੋਂ ਪਰਤੇ ਇਕਲੌਤੇ ਪੁੱਤ ਨੇ ਗਲ਼ ਲਾਈ ਮੌਤ, ਮਾਂ ਨੇ ਦੱਸਿਆ ਹੈਰਾਨੀਜਨਕ ਸੱਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News