ਪੁਰਾਣੀ ਕਰੰਸੀ ਬਦਲੇ ਲੱਖਾਂ ਰੁਪਏ ਮਿਲਣ ਦੇ ਝਾਂਸੇ ’ਚ ਬਜ਼ੁਰਗ ਨਾਲ ਠੱਗੀ, ਪ੍ਰਸ਼ਾਸਨ ਤੋਂ ਕੀਤੀ ਕਾਰਵਾਈ ਦੀ ਮੰਗ
Friday, Apr 28, 2023 - 10:52 AM (IST)
ਰਈਆ (ਹਰਜੀਪ੍ਰੀਤ)- ਪੁਰਾਣੀ ਕਰੰਸੀ ਨੂੰ ਲੱਖਾਂ ਵਿਚ ਖਰੀਦਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਦੇ ਝਾਂਸੇ ਵਿਚ ਆ ਕੇ ਇਕ ਬਜ਼ੁਰਗ ਵਿਅਕਤੀ ਆਪਣੇ ਹਜ਼ਾਰਾਂ ਰੁਪਏ ਗੁਆ ਚੁੱਕਾ ਹੈ ਪਰ ਨਾ ਤਾਂ ਉਸਦੇ ਪੁਰਾਣੇ ਨੋਟ ਲੱਖਾਂ ਵਿਚ ਬਦਲੇ ਗਏ ਅਤੇ ਨਾ ਹੀ ਠੱਗ ਨੂੰ ਟਰਾਂਸਫਰ ਕੀਤੇ ਪੈਸੇ ਵਾਪਸ ਆ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਸਪਤਾਲ ’ਚ 3 ਮਹਿਲਾ ਡਾਕਟਰਾਂ ਨਾਲ ਛੇੜਛਾੜ, ਹਸਪਤਾਲ ਪ੍ਰਸ਼ਾਸਨ 'ਤੇ ਉੱਠਣ ਲੱਗੇ ਸਵਾਲ
ਪੇਸ਼ੇ ਵਜੋਂ ਕਰਿਆਨੇ ਦੀ ਦੁਕਾਨ ਕਰਦੇ ਬਸਪਾ ਦੇ ਸੀਨੀਅਰ ਆਗੂ ਬਜ਼ੁਰਗ ਤਰਸੇਮ ਸਿੰਘ ਮੱਟੂ ਪੁੱਤਰ ਸ਼ੰਕਰ ਸਿੰਘ ਵਾਸੀ ਰਈਆ ਨੇ ਦੱਸਿਆ ਕਿ ਕਰੀਬ ਚਾਰ ਪੰਜ ਦਿਨ ਪਹਿਲਾਂ ਮੋਬਾਇਲ ’ਤੇ ਫੇਸਬੁੱਕ ਚਲਾਉਣ ਦੌਰਾਨ ਮੇਰੇ ਸਾਹਮਣੇ ਇਕ ਵਿਅਕਤੀ ਦੀ ਵੀਡੀਓ ਆਈ, ਜਿਸ ਵਿਚ ਉਸ ਵਲੋਂ ਪੁਰਾਣੇ ਸਿੱਕਿਆਂ ਨੂੰ ਵੇਚਣ ਬਦਲੇ ਵੱਧ ਪੈਸੇ ਦੇਣ ਦਾ ਦਾਅਵਾ ਕੀਤਾ ਗਿਆ। ਜਦ ਮੈਂ ਉਕਤ ਆਈ. ਡੀ ’ਤੇ ਦਿੱਤੇ ਗਏ ਨੰਬਰ ’ਤੇ ਉਸ ਨਾਲ ਗੱਲ ਕੀਤੀ ਤਾਂ ਸਾਹਮਣੇ ਦੇ ਵਿਅਕਤੀ ਵਲੋਂ ਪੁਰਾਣੇ ਸਿੱਕਿਆਂ ਦੀ ਤਸਵੀਰ ਉਕਤ ਨੰਬਰ ’ਤੇ ਭੇਜਣ ਨੂੰ ਕਹਿਣ ’ਤੇ ਉਸ ਨੇ ਇਕ 5 ਦੇ ਨੋਟ ਅਤੇ ਕੁਝ ਸਿੱਕਿਆਂ ਦੀ ਤਸਵੀਰ ਉਸਨੂੰ ਭੇਜ ਦਿੱਤੀ ਗਈ।
ਇਹ ਵੀ ਪੜ੍ਹੋ- 13 ਸਾਲਾ ਗੁਰਸ਼ਾਨ ਸਿੰਘ ਦੀਆਂ ਕੈਨੇਡਾ 'ਚ ਧੁੰਮਾਂ, ਰੌਸ਼ਨ ਕੀਤਾ ਪੰਜਾਬ ਦਾ ਨਾਂ
ਸਿੱਕਿਆਂ ਦੀ ਫੋਟੋ ਦੇਖਣ ਉਪਰੰਤ ਉਕਤ ਵਿਅਕਤੀ ਵਲੋਂ ਮੈਨੂੰ 96 ਲੱਖ ਦੀ ਵੱਡੀ ਰਕਮ ਦੇਣ ਦਾ ਦਾਅਵਾ ਕੀਤਾ ਗਿਆ ਅਤੇ ਕਿਹਾ ਕਿ ਇਕ ਲੈਟਰ ਤੇ ਜੀ. ਐੱਸ. ਟੀ. ਟੈਕਸ ਜਮ੍ਹਾ ਕਰਵਾਉਣ ਵਾਸਤੇ ਪੈਸੇ ਦੇਣੇ ਪੈਣਗੇ, ਜਿਸ ’ਤੇ ਮੈਂ ਉਸ ਦੇ ਦਿੱਤੇ ਹੋਏ ਗੂਗਲ ਪੇਅ ਖਾਤੇ ਵਿਚ ਵੱਖ-ਵੱਖ ਕਿਸ਼ਤਾਂ ਵਿਚ 27,850 ਰੁਪਏ ਪਾ ਦਿੱਤੇ, ਜਿਸ ਤੋਂ ਬਾਅਦ ਉਸ ਵਲੋਂ ਇੱਕ ਹੋਰ ਰਸੀਦ ਭੇਜ ਕੇ ਹੋਰ ਪੈਸੇ ਦੇਣ ਦੀ ਮੰਗ ਕੀਤੀ ਗਈ। ਇਸ ਉਪਰੰਤ ਮੈਨੂੰ ਪਤਾ ਲੱਗਾ ਕਿ ਉਸ ਨੇ ਮੇਰੇ ਨਾਲ ਠੱਗੀ ਮਾਰੀ ਹੈ ਤੇ ਮੈਂ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ।
ਇਹ ਵੀ ਪੜ੍ਹੋ- ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ OP ਸੋਨੀ
ਇਸ ਤੋਂ ਬਾਅਦ ਉਸ ਠੱਗ ਦਾ ਨੰਬਰ ਲਗਾਤਾਰ ਕਦੇ ਬਿਜੀ ਤੇ ਕਦੇ ਸਵਿੱਚ ਆਫ਼ ਆ ਰਿਹਾ ਹੈ। ਤਰਸੇਮ ਸਿੰਘ ਨੇ ਬਿਆਸ ਪੁਲਸ ਨੂੰ ਲਿਖੀ ਦਰਖਾਸਤ ਵਿਚ ਕਥਿਤ ਮੁਲਜ਼ਮ ਵਲੋਂ ਠੱਗੇ ਗਏ ਪੈਸੇ ਵਾਪਸ ਦਿਵਾਉਣ ਅਤੇ ਬਣਦੀ ਕਰਵਾਈ ਕਰਨ ਦੀ ਮੰਗ ਕੀਤੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।