ਕੇਂਦਰੀ ਜੇਲ੍ਹ ਵਿਖੇ ਕਰਮਚਾਰੀ ਦੀ ਵਰਦੀ ਪਾੜਨ ਤੇ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ’ਚ ਕੈਦੀ ਨਾਮਜ਼ਦ
Sunday, Sep 19, 2021 - 01:52 PM (IST)

ਗੁਰਦਾਸਪੁਰ (ਸਰਬਜੀਤ) - ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਕਰਮਚਾਰੀ ਦੀ ਵਰਦੀ ਪਾੜਨ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ’ਚ ਥਾਣਾ ਸਿਟੀ ਦੀ ਪੁਲਸ ਨੇ ਇੱਕ ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜੇਲ੍ਹ ਦੇ ਸੁਪਰਡੈਂਟ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਨੁਸਾਰ ਕੈਦੀ ਅਭਿਸ਼ੇਕ ਅਟਾਰੀਆ ਉਰਫ ਪ੍ਰਿੰਸ ਪੁੱਤਰ ਅਸ਼ੋਕ ਵਾਸੀ ਅਵਤਾਰ ਨਗਰ ਜਲੰਧਰ ਖ਼ਿਲਾਫ ਸਾਲ 2018 ’ਚ ਐੱਨ.ਡੀ.ਸੀ.ਐਸ ਐਕਟ ਤਹਿਤ ਥਾਣਾ ਡਿਵੀਜਨ ਨੰਬਰ 2 ਜਲੰਧਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਕੈਦੀ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਪੈਰੋਲ ਕੱਟ ਕੇ 18 ਸਤੰਬਰ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਦਾਖਲ ਹੋਇਆ।
ਪੜ੍ਹੋ ਇਹ ਵੀ ਖ਼ਬਰ - ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਕੀਤਾ ਸਾਂਢੂ ਦਾ ਕਤਲ, 4 ਮਹੀਨੇ ਪਹਿਲਾਂ ਖੇਤਾਂ ’ਚ ਦੱਬੀ ਲਾਸ਼ ਹੋਈ ਬਰਾਮਦ
ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਦੀ ਰੂਟੀਨ ਅਨੁਸਾਰ ਦਿਉੜੀ ਵਿੱਚ ਵਾਰਡਰ ਹਰਜੀਤ ਵੱਲੋਂ ਤਲਾਸ਼ੀ ਕੀਤੀ ਗਈ ਤਾਂ ਉਕਤ ਕੈਦੀ ਨੇ ਕਰਮਚਾਰੀ ਨਾਲ ਬਤਮੀਜੀ ਨਾਲ ਪੇਸ਼ ਆਇਆ। ਜਦੋਂ ਕੈਦੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਸਨੇ ਵਾਰਡਰ ਹਰਜੀਤ ਦੀ ਵਰਦੀ ਦੀ ਕਮੀਜ਼ ਨੂੰ ਹੱਥ ਪਾ ਕੇ ਪਾੜ ਦਿੱਤਾ ਅਤੇ ਆਪਣੀ ਡਿਊਟੀ ਕਰਨ ਤੋਂ ਰੋਕਿਆ ਹੈ।