ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚੋਂ ਤੰਬਾਕੂ, ਬੀੜੀਆਂ ਦੇ ਬੰਡਲ ਅਤੇ ਮੋਬਾਇਲ ਬਰਾਮਦ
Monday, Apr 25, 2022 - 06:33 PM (IST)

ਤਰਨਤਾਰਨ (ਬਲਵਿੰਦਰ ਕੌਰ, ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚੋਂ ਬੀੜੀਆਂ ਦੇ ਬੰਡਲ, ਤੰਬਾਕੂ ਦੀ ਪੁੜੀਆਂ ਅਤੇ ਮੋਬਾਇਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜੇਲ੍ਹ ਵਿਚ ਸਰਚ ਅਭਿਆਨ ਦੌਰਾਨ ਟਾਵਰ ਨੰਬਰ 4-5 ਦੇ ਕੋਲੋਂ ਬੀੜੀਆਂ ਦੇ 135 ਬੰਡਲ, 1 ਤੰਬਾਕੂ ਦੀ ਪੁੜੀ ਅਤੇ ਖਾਰੇ ਦੀ ਬੋਤਲ ਬਰਾਮਦ ਹੋਈ।
ਇਸੇ ਤਰ੍ਹਾਂ ਹਵਾਲਾਤ ਵਿਚ ਬੰਦ ਜਗਦੀਪ ਸਿੰਘ ਉਰਫ ਜੱਗੀ ਪੁੱਤਰ ਗੁਰਸ਼ਰਨ ਸਿੰਘ ਵਾਸੀ ਰਾਣੀਵਲਾਹ ਦੀ ਬੈਰਕ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਰੀਅਲ-ਮੀ ਕੰਪਨੀ ਦਾ ਟਚ ਸਕਰੀਨ ਮੋਬਾਇਲ ਸਮੇਤ ਸਿੰਮ ਕਾਰਡ ਬਰਾਮਦ ਹੋਇਆ, ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।