ਕੇਂਦਰ ਸਰਕਾਰ ਵੱਲੋਂ ਬਿਆਸ-ਕਾਦੀਆਂ ਰੇਲਵੇ ਲਾਈਨ ਮੁੱਦੇ ’ਤੇ ਪੰਜਾਬ ਨਾਲ ਇੱਕ ਹੋਰ ਧੱਕਾ : ਡਿੰਪਾ

Saturday, Nov 19, 2022 - 10:41 AM (IST)

ਕੇਂਦਰ ਸਰਕਾਰ ਵੱਲੋਂ ਬਿਆਸ-ਕਾਦੀਆਂ ਰੇਲਵੇ ਲਾਈਨ ਮੁੱਦੇ ’ਤੇ ਪੰਜਾਬ ਨਾਲ ਇੱਕ ਹੋਰ ਧੱਕਾ : ਡਿੰਪਾ

ਬਾਬਾ ਬਕਾਲਾ ਸਾਹਿਬ (ਅਠੌਲਾ)- ਜਸਬੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਕੇਂਦਰ ਵਿਚਲੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ’ਤੇ ਇਕ ਵਾਰ ਫਿਰ ਵਰਦਿਆਂ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਤੇ ਭਾਜਪਾ ਦੀ ਕੇਂਦਰ ਸਰਕਾਰ ਆਪਸ ਵਿਚ ਮਿਲੀਭੁਗਤ ਕਰ ਕੇ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਮੰਨਜ਼ੂਰ ਜਾਂ ਪਾਸ ਕੀਤੇ ਹੋਏ ਕਈ ਅਹਿਮ ਪ੍ਰਾਜੈਕਟ ਜਾਂ ਤਾਂ ਬਲਕ ਡਰੱਗ ਪਾਰਕ ਦੀ ਤਰ੍ਹਾਂ ਦੂਸਰੇ ਸੂਬਿਆਂ ’ਚ ਤਬਦੀਲ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਜਥੇਦਾਰ ਹਰਪ੍ਰੀਤ ਸਿੰਘ ਦੇ ਤੱਤੇ ਬੋਲ -ਸਿੱਖ ਨਸਲਕੁਸ਼ੀ ਦੀਆਂ ਮਿਲ ਰਹੀਆਂ ਧਮਕੀਆਂ, ਕਿੱਥੇ ਹੈ ਸਰਕਾਰ?

ਉਨ੍ਹਾਂ ਕਿਹਾ ਕਿ ਜਾਂ ਤਾਂ ਇਨ੍ਹਾਂ ਪ੍ਰਾਜੈਕਟਾਂ ਨੂੰ ਇਕ-ਇਕ ਕਰ ਕੇ ਕੈਂਸਲ ਕਰ ਦਿੱਤਾ ਗਿਆ ਹੈ। ਜਿਸ ਦੀ ਤਾਜ਼ਾ ਉਦਾਹਰਣ ਬਿਆਸ-ਕਾਦੀਆਂ ਰੇਲਵੇ ਲਾਈਨ ਹੈ, ਜੋ ਡਾ. ਮਨਮੋਹਨ ਸਿੰਘ ਸਰਕਾਰ ਨੇ ਇਸਦੀ ਮਨਜ਼ੂਰੀ ਦਿੱਤੀ ਸੀ ਅਤੇ ਇਸਦਾ ਸਰਵਾ ਵੀ ਹੋ ਚੁੱਕਾ ਸੀ ਜੋ ਹੁਣ ਰੱਦ ਕਰ ਦਿੱਤੀ ਗਈ ਹੈ, ਜਿਸ ਦੇ ਰੱਦ ਹੋਣ ਨਾਲ ਪੰਜਾਬ ਤੇ ਖਾਸ ਕਰ ਕੇ ਮਾਝੇ ਦੇ ਵਿਕਾਸ ਨੂੰ ਬਹੁਤ ਵੱਡੀ ਸੱਟ ਵੱਜੀ ਹੈ ।


author

Shivani Bassan

Content Editor

Related News