3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ ਐਕਟਿਵਾ ਸਵਾਰਾਂ ਕੋਲੋਂ ਨਕਦੀ ਤੇ ਮੋਬਾਈਲ ਖੋਹਿਆ
Thursday, Apr 09, 2026 - 10:45 AM (IST)
ਝਬਾਲ (ਨਰਿੰਦਰ)- ਝਬਾਲ ਇਲਾਕੇ ਵਿਚ ਪਿਛਲੇ ਦਿਨਾਂ ਤੋਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਦਹਿਸ਼ਤ ਪਾਈ ਹੋਈ ਹੈ। ਪਿਛਲੇ ਦਿਨੀਂ ਇਕ ਸਕੂਲੀ ਮਾਸਟਰ ਨੂੰ ਲੁੱਟਣ ਤੋਂ ਬਾਅਦ ਇਨ੍ਹਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਐਕਟਿਵਾ ’ਤੇ ਜਾ ਰਹੇ ਦੋ ਵਿਅਕਤੀਆਂ ਕੋਲੋਂ ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ ਨਕਦੀ ਅਤੇ ਮਹਿੰਗੇ ਭਾਅ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਪੁਲਸ 'ਤੇ ਫਿਰ ਹੋ ਗਿਆ ਹਮਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਝਬਾਲ ਵਾਸੀ ਗੁਰਮੱਖ ਸਿੰਘ ਪੁੱਤਰ ਬਲਵੰਤ ਸਿੰਘ ਨੇ ਦੱਸਿਆ ਕਿ ਕੱਲ ਉਹ ਆਪਣੇ ਸਾਥੀ ਸੁਖਦੇਵ ਸਿੰਘ ਬਿੱਟੂ ਨਾਲ ਐਕਟਿਵਾ ’ਤੇ ਮੱਝੂਪੁਰ ਰੋਡ ’ਤੇ ਬਹਿਕਾਂ ’ਤੇ ਜਾ ਰਹੇ ਸਨ ਕਿ ਰਸਤੇ ਵਿਚ ਤਿੰਨ ਮੋਟਰਸਾਈਕਲ ’ਤੇ ਆਏ ਨੌਜਵਾਨਾਂ ਨੇ ਐਕਟਿਵਾ ਅੱਗੇ ਮੋਟਰਸਾਈਕਲ ਲਗਾਕੇ ਉਨ੍ਹਾਂ ਨੂੰ ਜਬਰਦਸਤੀ ਰੋਕ ਲਿਆ ਅਤੇ ਉਨ੍ਹਾਂ ਕੋਲੋਂ ਨਕਦੀ 8500 ਰੂਪੈ ਅਤੇ ਇਕ ਮੋਬਾਈਲ ਮਹਿੰਗੇ ਭਾਅ ਦਾ ਖੋਹ ਲਿਆ ਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ Orange Alert
ਇਹ ਵੀ ਪਤਾ ਲੱਗਾ ਹੈ ਕਿ ਇਹ ਅਣਪਛਾਤੇ ਮੋਟਰਸਾਈਕਲ ਸਵਾਰ ਵਿਆਕਤੀ ਜਿਨ੍ਹਾਂ ਵਿਚੋਂ ਇਕ ਨੇ ਮੂੰਹ ਬੰਨ੍ਹਿਆ ਸੀ, ਕੁਝ ਸਮਾਂ ਪਹਿਲਾਂ ਲਾਲੂਘੁੰਮਣ ਨੇੜੇ ਵੀ ਇਕ ਵਿਅਕਤੀ ਹੋਰ ਕੋਲੋਂ ਵੀ ਪੈਸੇ ’ਤੇ ਮੋਬਾਈਲ ਖੋਹ ਲਿਆ। ਜਿਸ ਕਰਕੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਇਸ ਸਬੰਧੀ ਥਾਣਾ ਝਬਾਲ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
